ਹੈਤੀ ''ਚ ਫੌਜ ਹੈੱਡਕੁਆਰਟਰ ''ਤੇ ਹਮਲਾ, 2 ਫੌਜੀਆਂ ਦੀ ਮੌਤ ਤੇ ਦਰਜਨਾਂ ਜ਼ਖਮੀ

Monday, Feb 24, 2020 - 10:53 AM (IST)

ਹੈਤੀ ''ਚ ਫੌਜ ਹੈੱਡਕੁਆਰਟਰ ''ਤੇ ਹਮਲਾ, 2 ਫੌਜੀਆਂ ਦੀ ਮੌਤ ਤੇ ਦਰਜਨਾਂ ਜ਼ਖਮੀ

ਪੋਰਟ ਓ ਪ੍ਰਿੰਸ (ਭਾਸ਼ਾ): ਬਿਹਤਰ ਕੰਮਕਾਜੀ ਹਾਲਾਤ ਦੀ ਮੰਗ ਕਰ ਰਹੀ ਹੈਤੀ ਦੀ ਪੁਲਸ ਨੇ ਫੌਜ ਦੇ ਹੈੱਡਕੁਆਰਟਰ 'ਤੇ ਐਤਵਾਰ ਨੂੰ ਹਮਲਾ ਕੀਤਾ। ਇਸ ਹਮਲੇ ਵਿਚ 2 ਫੌਜੀ ਮਾਰੇ ਗਏ ਅਤੇ 12 ਤੋਂ ਵੱਧ ਜ਼ਖਮੀ ਹੋ ਗਏ। ਰੱਖਿਆ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ। ਹਾਲਾਤ ਦੇ ਮੱਦੇਨਜ਼ਰ ਸਰਕਾਰ ਨੇ ਮੰਗਲਵਾਰ ਨੂੰ ਹੋਣ ਵਾਲੇ ਕਾਰਨੀਵਲ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ ਹੈ। ਐਤਵਾਰ ਸ਼ਾਮ ਨੂੰ ਜਾਰੀ ਇਕ ਬਿਆਨ ਵਿਚ ਸਰਕਾਰ ਨੇ ਕਿਹਾ,''ਇਸ ਚਿੰਤਾ ਅਤੇ ਨਿਰਾਸ਼ਾ ਦੇ ਨਾਲ ਕਿ ਪੋਰਟ-ਓ-ਪ੍ਰਿੰਸ ਮਹਾਨਗਰੀ ਖੇਤਰ ਦੇ ਕੁਝ ਹਿੱਸਿਆਂ ਵਿਚ ਦਹਿਸ਼ਤ ਫੈਲ ਗਈ ਹੈ, ਖੂਨ ਖਰਾਬੇ ਤੋਂ ਬਚਣ ਲਈ ਕਾਰਨੀਵਲ ਨੂੰ ਰੱਦ ਕਰਨ ਦਾ ਫੈਸਲਾ ਲਿਆ ਗਿਆ ਹੈ।'' 

ਮੀਡੀਆ ਰਿਪੋਰਟਾਂ ਮੁਤਾਬਕ ਰਾਜਧਾਨੀ ਵਿਚ ਹਮਲੇ ਵਿਚ 6 ਲੋਕ ਜ਼ਖਮੀ ਹੋ ਗਏ। ਮੰਤਰਾਲੇ ਦੇ ਮੁਤਾਬਕ ਬੰਦੂਕਧਾਰੀ ਮਾਸਕ ਪਹਿਨੇ ਹੋਏ ਸਨ। ਜਨਰਲ ਜੋਡੇਲ ਲੇਸਾਗੇ ਨੇ ਇਸ ਤੋਂ ਪਹਿਲਾਂ ਏ.ਐੱਫ.ਪੀ. ਨੂੰ ਦੱਸਿਆ,''ਸਾਨੂੰ ਘੇਰ ਲਿਆ ਗਿਆ ਹੈ। ਸਾਡੇ 'ਤੇ ਹਰ ਤਰ੍ਹਾਂ ਦੇ ਹਥਿਆਰਾਂ, ਰਾਇਫਲਾਂ ,ਮੋਲਟੋਵ ਕਾਕਟੇਲਜ਼, ਹੰਝੂ ਗੈਲ ਦੇ ਗੋਲਿਆਂ ਨਾਲ ਹਮਲਾ ਕੀਤਾ ਗਿਆ।'' ਉਹਨਾਂ ਨੇ ਕਿਹਾ,''ਫੌਜੀਆਂ ਨੇ ਵੀ ਗੋਲੀਆਂ ਚਲਾਈਆਂ ਪਰ ਇਹਨਾਂ ਵਿਚੋਂ ਕਈ ਜ਼ਖਮੀ ਨਹੀਂ ਹੋਇਆ।'' ਭਾਵੇਂਕਿ ਉਹ ਨਹੀਂ ਦੱਸ ਸਕੇ ਕਿ ਹਮਲੇ ਦੇ ਸਮੇਂ ਫੌਜ ਹੈੱਡਕੁਆਰਟਰ ਵਿਚ ਕਿੰਨੇ ਲੋਕ ਸ਼ਾਮਲ ਸਨ। 

ਇਹ ਜਗ੍ਹਾ ਰਾਸ਼ਟਰਪਤੀ ਪੈਲੇਸ ਦੇ ਨੇੜੇ ਹੈ। ਰਾਤ ਹੁੰਦੇ-ਹੁੰਦੇ ਸ਼ਹਿਰ ਵਿਚ ਹਾਲਾਤ ਤਣਾਅਪੂਰਨ ਹੋ ਗਏ ਸਨ। ਗੌਰਤਲਬ ਹੈ ਕਿ ਹੈਤੀ ਵਿਚ ਪੁਲਸ ਲੰਬੇ ਸਮੇਂ ਤੋਂ ਕੰਮਕਾਜੀ ਹਾਲਾਤ ਵਿਚ ਸੁਧਾਰ ਦੀ ਮੰਗ ਕਰ ਰਹੀ ਹੈ। ਉਹਨਾਂ ਦੀ ਮੰਗ ਹੈ ਕਿ ਇਕ ਯੂਨੀਅਨ ਬਣਾਈ ਜਾਵੇ ਤਾਂ ਜੋ ਪੁਲਸ ਦੀ ਲੜੀ ਦੇ ਨਾਲ ਗੱਲਬਾਤ ਵਿਚ ਪਾਰਦਰਸ਼ਿਤਾ ਬਣੀ ਰਹੇ। ਪਿਛਲੇ ਹਫਤੇ ਵੀ ਕੁਝ ਅਧਿਕਾਰੀ ਸੜਕਾਂ 'ਤੇ ਉਤਰ ਆਏ ਸਨ। ਉਹਨਾਂ ਨੇ ਸੜਕਾਂ ਨੂੰ ਬੰਦ ਕਰ ਦਿੱਤਾ ਸੀ ਅਤੇ ਕਾਰਾਂ ਵਿਚ ਅੱਗ ਲਗਾ ਦਿੱਤੀ ਸੀ। ਰਾਸ਼ਟਰਪਤੀ ਜੋਵੇਨੇਲ ਮੋਇਸੇ ਨੇ ਐਤਵਾਰ ਨੂੰ ਸੰਕਟ ਨੂੰ ਖਤਮ ਕਰਨ ਦੇ ਉਪਾਆਂ ਦਾ ਐਲਾਨ ਕੀਤਾ ਸੀ। ਇਹਨਾਂ ਵਿਚ ਡਿਊਟੀ ਦੇ ਦੌਰਾਨ ਜਾਨ ਗਵਾਉਣ ਵਾਲੇ ਪੁਲਸ ਕਰਮੀਆਂ ਦੇ ਪਰਿਵਾਰਾਂ ਲਈ ਗ੍ਰੇਸ ਫੰਡ ਦੀ ਸਥਾਪਨਾ ਆਦਿ ਸ਼ਾਮਲ ਹੈ।


author

Vandana

Content Editor

Related News