JUD ਮੁਖੀ ਹਾਫਿਜ਼ ਖਿਲਾਫ ਨਹੀਂ ਹੋ ਸਕੇ ਦੋਸ਼ ਤੈਅ, 11 ਦਸੰਬਰ ਨੂੰ ਅਗਲੀ ਸੁਣਵਾਈ

Saturday, Dec 07, 2019 - 02:45 PM (IST)

JUD ਮੁਖੀ ਹਾਫਿਜ਼ ਖਿਲਾਫ ਨਹੀਂ ਹੋ ਸਕੇ ਦੋਸ਼ ਤੈਅ, 11 ਦਸੰਬਰ ਨੂੰ ਅਗਲੀ ਸੁਣਵਾਈ

ਲਾਹੌਰ- ਲਾਹੌਰ ਦੀ ਅੱਤਵਾਦ ਰੋਕੂ ਅਦਾਲਤ ਮੁੰਬਈ ਅੱਤਵਾਦੀ ਹਮਲੇ ਦੇ ਮਾਸਟਰਮਾਈਂਡ ਤੇ ਪਾਬੰਦੀਸ਼ੁਦਾ ਜਮਾਤ-ਉਦ-ਦਾਵਾ ਮੁਖੀ ਹਾਫਿਜ਼ ਸਈਦ ਦੇ ਖਿਲਾਫ ਅੱਤਵਾਦ ਦੇ ਵਿੱਤ ਪੋਸ਼ਣ ਦੇ ਦੋਸ਼ ਤੈਅ ਨਹੀਂ ਕਰ ਸਕੀ ਕਿਉਂਕਿ ਅਧਿਕਾਰੀ ਹੈਰਾਨੀਜਨਕ ਰੂਪ ਨਾਲ ਸ਼ਨੀਵਾਰ ਨੂੰ ਇਸ ਹਾਈਪ੍ਰੋਫਾਈਲ ਸੁਣਵਾਈ ਵਿਚ ਇਕ ਸਹਿ-ਦੋਸ਼ੀ ਨੂੰ ਪੇਸ਼ ਕਰਨ ਵਿਚ ਅਸਫਲ ਰਹੇ। ਅੱਤਵਾਦ ਰੋਕੂ ਅਦਾਲਤ ਨੇ ਲਸ਼ਕਰ-ਏ-ਤੋਇਬਾ ਦੇ ਸੰਸਥਾਪਕ ਤੇ ਇਕ ਹੋਰ ਸਹਿ-ਦੋਸ਼ੀ ਮਲਿਕ ਜ਼ਫਰ ਇਕਬਾਲ ਦੇ ਖਿਲਾਫ ਦੋਸ਼ਾਂ ਨੂੰ ਤੈਅ ਕਰਨ ਲਈ ਹੁਣ 11 ਦਸੰਬਰ ਦੀ ਤਰੀਕ ਤੈਅ ਕੀਤੀ ਹੈ।

ਅਦਾਲਤ ਦੇ ਇਕ ਅਧਿਕਾਰੀ ਨੇ ਸੁਣਵਾਈ ਤੋਂ ਬਾਅਦ ਇਕ ਪੱਤਰਕਾਰ ਏਜੰਸੀ ਨੂੰ ਦੱਸਿਆ ਕਿ ਪੰਜਾਬ ਪੁਲਸ ਦੇ ਅੱਤਵਾਦ ਰੋਕੂ ਵਿਭਾਗ ਦੀ ਐਫ.ਆਈ.ਆਰ. 30/19 ਦੇ ਤਹਿਤ ਹਾਫਿਜ਼ ਸਈਦ ਤੇ ਹੋਰਾਂ ਦੇ ਖਿਲਾਫ ਮਾਮਲੇ 'ਤੇ ਅੱਤਵਾਦ ਦੇ ਵਿੱਤ ਪੋਸ਼ਣ ਦੇ ਸਬੰਧ ਵਿਚ ਅੱਤਵਾਦ ਰੋਕੂ ਅਦਾਲਤ-1 ਵਿਚ ਦੋਸ਼ ਤੈਅ ਕੀਤੇ ਜਾਣੇ ਸਨ ਪਰ ਹੈਰਾਨੀਜਨਕ ਰੂਪ ਨਾਲ ਸਹਿ-ਦੋਸ਼ੀ ਮਲਿਕ ਜ਼ਫਰ ਇਕਬਾਲ ਨੂੰ ਜੇਲ ਵਿਚ ਪੇਸ਼ ਨਹੀਂ ਕੀਤਾ ਗਿਆ। ਇਸ ਕਾਰਨ ਮਾਮਲੇ ਨੂੰ ਦੋਸ਼ ਤੈਅ ਕਰਨ ਲਈ 11 ਦਸੰਬਰ ਤੱਕ ਮੁਲਤਵੀ ਕਰ ਦਿੱਤਾ ਗਿਆ। ਸਈਦ ਨੂੰ ਲਾਹੌਰ ਦੀ ਕੋਟ ਲਖਪਤ ਜੇਲ ਤੋਂ ਉੱਚ ਸੁਰੱਖਿਆ ਦੇ ਵਿਚਾਲੇ ਅਦਾਲਤ ਲਿਆਂਦਾ ਗਿਆ। ਪੱਤਰਕਾਰਾਂ ਨੂੰ ਸੁਰੱਖਿਆ ਕਾਰਨਾਂ ਕਾਰਨ ਸੁਣਵਾਈ ਦੀ ਰਿਪੋਰਟਿੰਗ ਕਰਨ ਤੇ ਅਦਾਲਤ ਵਿਚ ਦਾਖਲ ਹੋਣ ਦੀ ਆਗਿਆ ਨਹੀਂ ਦਿੱਤੀ ਗਈ ਸੀ। ਅਦਾਲਤ ਦੇ ਅਧਿਕਾਰੀ ਨੇ ਦੱਸਿਆ ਕਿ ਜਸਟਿਸ ਅਰਸ਼ਦ ਹੁਸੈਨ ਭੁੱਟਾ ਨੇ ਅਧਿਕਾਰੀਆਂ ਨੂੰ ਇਹ ਪੁਖਤਾ ਕਰਨ ਦਾ ਹੁਕਮ ਦਿੱਤਾ ਕਿ ਇਕਬਾਲ 11 ਦਸੰਬਰ ਨੂੰ ਅਗਲੀ ਸੁਣਵਾਈ ਵਿਚ ਪੇਸ਼ ਹੋਵੇ।


author

Baljit Singh

Content Editor

Related News