ਹਾਫਿਜ਼ ਸਈਦ ਦੇ ਚੁਣਾਵੀ ਮੈਦਾਨ ''ਚ ਉਤਰਨ ਨੂੰ ਲੈ ਕੇ ਪ੍ਰੇਸ਼ਾਨ ਹੈ ਅਮਰੀਕਾ

12/20/2017 10:30:32 AM

ਵਾਸ਼ਿੰਗਟਨ(ਭਾਸ਼ਾ)— ਜਮਾਤ-ਉਦ-ਦਾਵਾ ਪ੍ਰਮੁੱਖ ਹਾਫਿਜ਼ ਸਈਦ ਦੇ 2018 ਆਮ ਚੋਣਾਂ ਵਿਚ ਹਿੱਸਾ ਲੈਣ ਦੀਆਂ ਸੰਭਾਵਨਾਵਾਂ ਦੇ ਮੱਦੇਨਜ਼ਰ ਅਮਰੀਕਾ ਕਾਫੀ ਪ੍ਰੇਸ਼ਾਨ ਹੈ। ਟਰੰਪ ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਰੀ ਨੇ ਉਕਤ ਗੱਲ ਕਈ। ਜਮਾਤ-ਉਦ-ਦਾਵਾ ਪ੍ਰਮੁੱਖ ਅਤੇ ਲਸ਼ਕਰ-ਏ-ਤੈਯਬਾ ਸੰਸਥਾਪਕ ਪਹਿਲਾਂ ਇਸ ਦੀ ਪੁਸ਼ਟੀ ਕਰ ਚੁੱਕਾ ਹੈ ਕਿ ਉਸ ਦਾ ਸੰਗਠਨ ਜਮਾਤ-ਉਦ-ਦਾਵਾ ਪਾਕਿਸਤਾਨ ਵਿਚ ਸਾਲ 2018 ਵਿਚ ਹੋਣ ਵਾਲੀਆਂ ਆਮ ਚੋਣਾਂ ਵਿਚ 'ਮਿਲੀ ਮੁਸਲਿਮ ਲੀਗ' ਦੇ ਬੈਨਰ ਹੇਠਾਂ ਚੋਣ ਲੜੇਗਾ। ਹਾਲਾਂਕਿ ਮਿਲੀ ਮੁਸਲਿਮ ਲੀਗ ਅਜੇ ਤੱਕ ਚੋਣ ਕਮਿਸ਼ਨ ਦੇ ਅਧੀਨ ਰਜਿਸਟਰਡ ਨਹੀਂ ਹੋਇਆ ਹੈ। ਵਿਦੇਸ਼ ਵਿਭਾਗ ਦੀ ਬੁਲਾਰਾਨ ਹੀਥਰ ਨੋਰਟ ਨੇ ਕਿਹਾ, 'ਨਵੰਬਰ ਵਿਚ ਨਜ਼ਰਬੰਦੀ ਤੋਂ ਸਈਦ ਦੀ ਰਿਹਾਈ 'ਤੇ ਅਮਰੀਕਾ ਨੇ ਬਹੁਤ ਸਖਤ ਪ੍ਰਤੀਕਿਰਿਆ ਦਿੱਤੀ ਸੀ। ਸਈਦ ਮੁੰਬਈ ਹਮਲਿਆਂ ਦਾ ਮਾਸਟਰ ਮਾਈਂਡ ਅਤੇ ਲਸ਼ਕਰ-ਏ-ਤੈਯਬਾ ਦਾ ਨੇਤਾ ਹੈ।' ਉਨ੍ਹਾਂ ਇੱਥੇ ਪੱਤਰਕਾਰਾਂ ਨੂੰ ਕਿਹਾ, 'ਇਹ ਅਜਿਹਾ ਸਮੂਹ ਹੈ ਜਿਸ ਨੂੰ ਅਮਰੀਕੀ ਸਰਕਾਰ ਅੱਤਵਾਦੀ ਸੰਗਠਨ ਮੰਨਦੀ ਹੈ। ਸਾਡੀ ਪਾਕਿਸਤਾਨ ਸਰਕਾਰ ਨਾਲ ਕਈ ਵਾਰ ਗੱਲ ਹੋਈ ਹੈ। ਹਾਲ ਹੀ ਵਿਚ ਹੋਈਆਂ ਘਟਨਾਵਾਂ ਵਿਚ ਇਹ ਵਿਅਕਤੀ ਗ੍ਰਿਫਤਾਰ ਕੀਤਾ ਗਿਆ ਸੀ। ਪਾਕਿਸਤਾਨ ਨੇ ਉਸ ਨੂੰ ਨਜ਼ਰਬੰਦੀ ਤੋਂ ਰਿਹਾਅ ਕਰ ਦਿੱਤਾ ਅਤੇ ਹੁਣ ਸੁਚਨਾ ਮਿਲ ਰਹੀ ਹੈ ਕਿ ਉਹ ਕਿਸੇ ਵੱਡੇ ਅਹੁਦੇ ਲਈ ਚੋਣ ਲੜੇਗਾ।'
ਅੱਤਵਾਦੀ ਗਤੀਵਿਧੀਆਂ ਵਿਚ ਸ਼ਾਮਲ ਹੋਣ ਦੇ ਚਲਦੇ ਅਮਰੀਕਾ ਦੇ ਸਈਦ 'ਤੇ ਇਕ ਕਰੋੜ ਡਾਲਰ ਦਾ ਇਨਾਮ ਰੱਖਿਆ ਹੈ। ਮਹੀਨਿਆਂ ਦੀ ਨਜ਼ਰਬੰਦੀ ਤੋਂ ਬਾਅਦ ਪਾਕਿਸਤਾਨ ਨੇ ਸਈਦ ਨੂੰ 24 ਨਵੰਬਰ ਨੂੰ ਰਿਹਾਅ ਕਰ ਦਿੱਤਾ ਸੀ। ਸੰਯੁਕਤ ਰਾਸ਼ਟਰ ਅਤੇ ਅਮਰੀਕਾ ਦੋਵਾਂ ਨੇ ਹੀ ਸਈਦ ਨੂੰ ਅੱਤਵਾਦੀ ਘੋਸ਼ਿਤ ਕੀਤਾ ਹੋਇਆ ਹੈ। ਨੋਰਟ ਦਾ ਕਹਿਣਾ ਹੈ, 'ਮੈਂ ਯਾਦ ਦਿਵਾਉਣਾ ਚਾਹੁੰਦੀ ਹਾਂ ਕਿ ਉਸ ਨੂੰ ਨਿਆਂ ਦੀ ਜੱਦ ਵਿਚ ਲਿਆਉਣ ਲਾਇਕ ਸੂਚਨਾ ਦੇਣ ਵਾਲੇ ਨੂੰ ਇਕ ਕਰੋੜ ਡਾਲਰ ਦੀ ਇਨਾਮ ਰਾਸ਼ੀ ਦੇਣ ਦੀ ਯੋਜਨਾ ਹੈ। ਇਸ ਲਈ ਇਹ ਸਪਸ਼ਟ ਕਰ ਦੇਣਾ ਚਾਹੀਦਾ ਹੈ, ਤਾਂ ਕਿ ਸਾਰਿਆਂ ਨੂੰ ਪਤਾ ਹੋਵੇ ਕਿ ਇਸ ਵਿਅਕਤੀ 'ਤੇ ਇਕ ਕਰੋੜ ਡਾਲਰ ਦਾ ਇਨਾਮ ਘੋਸ਼ਿਤ ਹੈ ਅਤੇ ਅਸੀਂ ਉਸ ਵੱਲੋਂ ਚੋਣਾਂ ਲੜਨ ਨੂੰ ਲੈ ਕੇ ਪ੍ਰੇਸ਼ਾਨ ਹਾਂ।'


Related News