ਹੈਕਰਸ ਨੇ ਡੈਨਮਾਰਕ ਦੀ ਸਮਾਚਾਰ ਏਜੰਸੀ 'ਤੇ ਕੀਤਾ ਹਮਲਾ, ਮੰਗੀ ਫਿਰੌਤੀ
Thursday, Nov 26, 2020 - 02:21 AM (IST)
ਕੋਪਨਹੇਗਨ-ਡੈਨਮਾਰਕ ਦੀ ਸਭ ਤੋਂ ਵੱਡੀ ਸਮਾਚਾਰ ਏਜੰਸੀ 'ਤੇ ਇਹ ਹਫਤੇ ਹੈਕਰਸ ਨੇ ਹਮਲਾ ਕੀਤਾ ਜਿਸ ਕਾਰਣ ਉਸ ਦੀਆਂ ਸੇਵਾਵਾਂ ਘਟੋ-ਘੱਟ ਇਕ ਹੋਰ ਦਿਨ ਪ੍ਰਭਾਵਿਤ ਰਹਿਣਗੀਆਂ। ਏਜੰਸੀ ਨੇ ਲਾਕ ਕੀਤਾ ਗਿਆ ਡਾਟਾ ਖੋਲ੍ਹਣ ਲਈ ਹੈਕਰਸ ਨੂੰ ਫਿਰੌਤੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਸਮਾਚਾਰ ਏਜੰਸੀ ''ਰਿਟਜ਼ਾਊ'' ਦੇ ਸੀ.ਈ.ਓ. ਲਾਰਸ ਵੇਸਟਰਲੋਕੇ ਨੇ ਬੁੱਧਵਾਰ ਨੂੰ ਇਹ ਨਹੀਂ ਦੱਸਿਆ ਕਿ ਫਿਰੌਤੀ 'ਚ ਕਿੰਨੀ ਰਕਮ ਮੰਗੀ ਗਈ ਸੀ ਕਿਉਂਕਿ ਹਮਲਾ ਕਰਨ ਵਾਲਿਆਂ ਨੇ ਇਕ ਸੰਦੇਸ਼ ਨਾਲ ਇਕ ਫਾਈਲ ਛੱਡੀ ਹੈ ਪਰ ਉਸ ਨੂੰ ਏਜੰਸੀ ਨੇ ਆਪਣੇ ਸਲਾਹਕਾਰਾਂ ਦੀ ਸਲਾਹ ਤੋਂ ਬਾਅਦ ਖੋਲ੍ਹਿਆ ਨਹੀਂ ਹੈ।
ਇਹ ਵੀ ਪੜ੍ਹੋ:-UAE ਨੇ ਪਾਕਿ ਨੂੰ ਦਿੱਤਾ ਵੱਡਾ ਝਟਕਾ, ਪਾਕਿ ਸਮੇਤ ਇਨ੍ਹਾਂ 13 ਦੇਸ਼ਾਂ ਦੇ ਵੀਜ਼ਾ 'ਤੇ ਲਾਈ ਰੋਕ
'ਰਿਟਜ਼ਾਊ' ਡੈਨਮਾਰਕ ਦੀ ਮੀਡੀਆ ਨੂੰ ਸਮਾਚਾਰ ਅਤੇ ਫੋਟੋ ਸੇਵਾ ਉਪਲੱਬਧ ਕਰਵਾਉਂਦੀ ਹੈ। ਉਸ ਦਾ ਕਹਿਣਾ ਹੈ ਕਿ ਉਸ ਨੇ ਗਾਹਕਾਂ ਦੇ ਲਈ ਆਪਣੀ ਐਮਰਜੈਂਸੀ ਸੇਵਾ ਨੂੰ 6 ਬਲਾਗਾਂ 'ਤੇ ਟ੍ਰਾਂਸਫਰ ਕਰ ਦਿੱਤਾ ਹੈ। ਵੇਸਟਲੋਕੇ ਨੇ ਕਿਹਾ ਕਿ ਜੇਕਰ ਸਾਰਾ ਕੁਝ ਉਮੀਦ ਮੁਤਾਬਕ ਹੋਇਆ ਤਾਂ ਸਾਡੀਆਂ ਸੇਵਾਵਾਂ ਵੀਰਵਾਰ ਤੱਕ ਹੌਲੀ-ਹੌਲੀ ਆਮ ਹੋ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ 'ਰਿਟਜ਼ਾਊ' ਦੇ 100 ਸਰਵਰ 'ਤੇ ਹੋਏ ਹਮਲਿਆਂ ਕਾਰਣ ਲਗਭਗ 25 ਸਰਵਰ ਨੁਕਸਾਨੇ ਗਏ ਹਨ ਜਿਸ ਕਾਰਣ ਸੰਪਾਦਕੀ ਪ੍ਰਣਾਲੀ ਨੂੰ ਬੰਦ ਕਰਨਾ ਪਿਆ। ਇਹ ਹਮਲਾ ਮੰਗਲਵਾਰ ਤੋਂ ਸ਼ੁਰੂ ਹੋਇਆ ਸੀ ਅਤੇ ਇਸ ਦੇ ਪਿੱਛੇ ਕੌਣ ਹੈ ਇਸ ਦੀ ਜਾਣਕਾਰੀ ਨਹੀਂ ਹੈ। 'ਰਿਟਜ਼ਾਊ' ਦੀ ਸਥਾਪਨਾ 1866 'ਚ ਹੋਈ ਸੀ।
ਇਹ ਵੀ ਪੜ੍ਹੋ:-'ਜੇ 70 ਫੀਸਦੀ ਲੋਕਾਂ ਨੇ ਵੀ ਮਾਸਕ ਪਾਇਆ ਹੁੰਦਾ ਤਾਂ ਮਹਾਮਾਰੀ ਕੰਟਰੋਲ 'ਚ ਹੁੰਦੀ'