ਹੈਕਰਸ ਦੇ ਹੌਸਲੇ ਬੁਲੰਦ, ਇਸ ਕਾਰਣ ਐਪਲ ਤੋਂ ਮੰਗੀ 375 ਕਰੋੜ ਰੁਪਏ ਦੀ ਫਿਰੌਤੀ

Friday, Apr 23, 2021 - 02:16 AM (IST)

ਹੈਕਰਸ ਦੇ ਹੌਸਲੇ ਬੁਲੰਦ, ਇਸ ਕਾਰਣ ਐਪਲ ਤੋਂ ਮੰਗੀ 375 ਕਰੋੜ ਰੁਪਏ ਦੀ ਫਿਰੌਤੀ

ਗੈਜੇਟ ਡੈਸਕ-ਹੈਕਰਸ ਦੇ ਹੌਂਸਲੇ ਦਿਨੋਂ-ਦਿਨ ਵਧਦੇ ਜਾ ਰਹੇ ਹਨ। ਹਾਲ ਹੀ 'ਚ ਇਸ ਦਾ ਇਕ ਤਾਜ਼ਾ ਉਦਾਹਰਣ ਸਾਹਮਣੇ ਆਇਆ ਹੈ। ਇਕ ਰਿਪੋਰਟ ਮੁਤਾਬਕ ਇਕ ਰਸ਼ੀਅਨ ਹੈਕਿੰਗ ਗਰੁੱਪ ਨੇ ਦਿੱਗਜ ਟੈੱਕ ਕੰਪਨੀ ਐਪਲ ਜੋ ਆਪਣੀ ਅਤੇ ਆਪਣੇ ਯੂਜ਼ਰਸ ਦੀ ਸਕਿਓਰਟੀ ਲਈ ਬੇਹਦ ਗੰਭੀਰ ਰਹਿੰਦੀ ਹੈ ਤੋਂ ਪੂਰੇ 375 ਕਰੋੜ ਰੁਪਏ ਦੀ ਫਿਰੌਤੀ ਮੰਗੀ ਹੈ।
ਦਰਅਸਲ, ਪੈਸਿਆਂ ਨੂੰ ਲੈ ਕੇ ਇਹ ਹੈਕਿੰਗ ਗਰੁੱਪ ਐਪਲ ਨੂੰ ਬਲੈਕਮੇਲ ਕਰ ਰਿਹਾ ਹੈ ਅਤੇ ਮਾਮਲਾ ਕੰਪਨੀ ਦੀ ਫਿਊਚਰ ਪ੍ਰੋਡਕਟ ਨਾਲ ਜੁੜਿਆ ਹੋਇਆ ਹੈ। ਹੈਕਰਸ ਨੇ ਅਪਕਮਿੰਗ ਪ੍ਰੋਡਕਟਰ ਨਾਲ ਜੁੜਿਆ ਐਪਲ ਦਾ ਬੇਹਦ ਸੰਵੇਦਸਨਸ਼ੀਲ ਡਾਟਾ ਹੈਕ ਕਰ ਲਿਆ ਹੈ।

ਇਹ ਵੀ ਪੜ੍ਹੋ-ਐਪਲ ਯੂਜ਼ਰਸ ਲਈ ਖੁਸ਼ਖਬਰੀ, iPhone 13 ਨੂੰ ਲੈ ਕੇ ਅਹਿਮ ਜਾਣਕਾਰੀ ਆਈ ਸਾਹਮਣੇ

ਇਸ ਹੈਕਿੰਗ ਗਰੁੱਪ ਦਾ ਨਾਂ REvil ਹੈ ਜਿਸ ਨੇ ਪੋਸਟ ਕਰ ਕੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਐਪਲ ਦੇ ਫਿਊਚਰ ਪ੍ਰੋਡਕਟਸ ਨਾਲ ਜੁੜਿਆ ਡਾਟਾ ਲੀਕ ਕਰ ਦਿੱਤਾ ਹੈ। ਗਰੁੱਪ ਨੂੰ ਇਹ ਡਾਟਾ ਮੈਕਬੁੱਕ ਅਤੇ ਦੂਜੇ ਐਪਲ ਪ੍ਰੋਡਕਟਸ ਦੇ ਮੈਨਿਊਫੈਕਚਰਸ ਤੋਂ ਹਾਸਲ ਹੋਇਆ ਹੈ।ਜ਼ਿਕਰਯੋਗ ਹੈ ਕਿ ਸਭ ਤੋਂ ਪਹਿਲਾਂ ਹੈਕਰਸ ਨੇ ਤਾਈਵਾਨ ਬੇਸਡ ਕੰਪਨੀ Quanta ਨੂੰ ਟਾਰਗੇਟ ਕੀਤਾ। ਇਸ ਡਾਟਾ ਲੀਕ ਦਾ ਖੁਲਾਸਾ ਬਲੂਮਰਗ ਨੇ ਵੀ ਆਪਣੀ ਰਿਪੋਰਟ 'ਚ ਕੀਤਾ ਹੈ।

ਡਾਰਕ ਵੈੱਬ 'ਤੇ ਹੈਕਰਸ ਨੇ ਪੋਸਟ ਕੀਤੇ 21 ਸਕਰੀਨਸ਼ਾਟ
ਐਪਲ 'ਤੇ ਦਬਾਅ ਬਣਾਉਣ ਲਈ REvil ਨੇ ਚੋਰੀ ਕੀਤੇ ਗਏ ਐਪਲ ਪ੍ਰੋਡਕਟਸ ਦੀਆਂ ਤਸਵੀਰਾਂ ਨੂੰ ਪੋਸਟ ਕਰਨਾ ਸ਼ੁਰੂ ਕਰ ਦਿੱਤਾ ਹੈ। ਗਰੁੱਪ ਨੇ ਇਥੇ ਕੁੱਲ 21 ਸਕਰੀਨਸ਼ਾਟ ਪੋਸਟ ਕੀਤੇ ਜਿਸ 'ਚ ਨਵੇਂ ਰਿਲੀਜ਼ ਕੀਤੇ ਗਏ ਆਈਮੈਕ ਦੇ ਬਾਰੇ 'ਚ ਵੀ ਜਾਣਕਾਰੀ ਸੀ।ਆਈਮੈਕ ਤੋਂ ਇਲਾਵਾ ਹੈਕਰਸ ਨੇ ਇਥੇ ਐੱਮ1 ਮੈਕਬੁੱਕ ਏਅਰ ਦਾ ਵੀ ਡਿਜ਼ਾਈਨ ਲੀਕ ਕੀਤਾ। ਇਸ ਤੋਂ ਇਲਾਵਾ ਐਪਲ ਦੇ ਅਨਰਿਲੀਜ਼ਡ ਲੈਪਟਾਪ ਦੀਆਂ ਵੀ ਕਈ ਤਸਵੀਰਾਂ ਲੀਕ ਕੀਤੀਆਂ। ਸਕਰੀਨਸ਼ਾਟ ਓਪਨ ਕਰਦੇ ਸਮੇਂ ਡਿਸਪਲੇਅ ਵਾਰਨਿੰਗ ਵੀ ਦੇਖਣ ਨੂੰ ਮਿਲ ਰਹੀ ਹੈ ਜਿਸ 'ਚ ਲਿਖਿਆ ਹੋਇਆ ਹੈ ਕਿ ਇਹ ਐਪਲ ਦੀ ਪ੍ਰਾਪਰਟੀ ਹੈ ਅਤੇ ਇਸ ਨੂੰ ਤੁਰੰਤ ਵਾਪਸ ਕਰਨਾ ਚਾਹੀਦਾ, ਜਿਸ ਤੋਂ ਇਹ ਪੁਸ਼ਟੀ ਹੁੰਦੀ ਹੈ ਕਿ ਇਹ ਸਾਰੇ ਪ੍ਰੋਡਕਟਸ ਐਪਲ ਦੇ ਹਨ।

ਇਹ ਵੀ ਪੜ੍ਹੋ-'ਪਹਿਲੇ ਵਿਸ਼ਵ ਯੁੱਧ 'ਚ ਮਾਰੇ ਗਏ ਭਾਰਤੀ ਫੌਜੀਆਂ ਨੂੰ ਕਦੇ ਯਾਦ ਨਹੀਂ ਰੱਖਿਆ ਗਿਆ'

ਦੱਸ ਦੇਈਏ ਕਿ ਹੈਕਿੰਗ ਗਰੁੱਪ ਨੇ ਇਥੇ ਧਮਕੀ ਵੀ ਦਿੱਤੀ ਹੈ ਕਿ ਜਦ ਤਕ ਉਨ੍ਹਾਂ ਨੂੰ ਐਪਲ ਜਾਂ Quanta ਤੋਂ 375 ਕਰੋੜ ਰੁਪਏ ਦੀ ਫਿਰੌਤੀ ਨਹੀਂ ਮਿਲ ਜਾਂਦੀ ਉਦੋਂ ਤੱਕ ਉਹ ਰੋਜ਼ਾਨਾ ਨਵਾਂ ਡਾਟਾ ਪਬਲਿਸ਼ ਕਰਦੇ ਰਹਿਣਗੇ। ਗਰੁੱਪ ਨੇ ਇਹ ਵੀ ਕਿਹਾ ਕਿ ਇਹ ਰਕਮ 1 ਮਈ ਤੋਂ ਪਹਿਲਾਂ ਮਿਲਣੀ ਚਾਹੀਦੀ ਹੈ। ਦੱਸ ਦੇਈਏ ਕਿ ਸਿਰਫ ਐਪਲ ਹੀ ਨਹੀਂ ਸਗੋਂ Quanta ਕੰਪਿਊਟਰ ਦੇ ਕਈ ਹੋਰ ਵੀ ਵੱਡੇ ਕਲਾਇੰਟਸ ਹਨ ਜਿਸ 'ਚ ਐੱਚ.ਪੀ., ਡੈੱਲ, ਮਾਈਕ੍ਰੋਸਾਫਟ, ਤੋਸ਼ੀਬਾ, ਐੱਲ.ਜੀ., ਲੈਨੋਵੋ ਅਤੇ ਦੂਜੇ ਬ੍ਰੈਂਡਸ ਵੀ ਸ਼ਾਮਲ ਹਨ।

ਇਹ ਵੀ ਪੜ੍ਹੋ-...ਤਾਂ ਇਸ ਕਾਰਣ ਹੁਣ ਹਰ ਸਾਲ 1 ਕਰੋੜ ਘਟੇਗੀ ਚੀਨ ਦੀ ਆਬਾਦੀ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News