H-1ਬੀ ਵੀਜ਼ਾ ਦੀ ਮਿਆਦ ਵਧਾ ਸਕਦੇ ਹਨ ਬਾਈਡੇਨ, ਭਾਰਤੀ ਪੇਸ਼ੇਵਰਾਂ ਨੂੰ ਹੋਵੇਗਾ ਫ਼ਾਇਦਾ

11/08/2020 1:28:58 PM

ਵਾਸ਼ਿੰਗਟਨ (ਭਾਸ਼ਾ) : ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡੇਨ ਐਚ-1ਬੀ ਸਮੇਤ ਹੋਰ ਉੱਚ ਕੌਸ਼ਲ ਵੀਜ਼ਾ ਦੀ ਮਿਆਦ ਵਧਾ ਸਕਦੇ ਹਨ। ਇਸ ਦੇ ਇਲਾਵਾ ਉਹ ਵੱਖ-ਵੱਖ ਦੇਸ਼ਾਂ ਲਈ ਰੋਜ਼ਗਾਰ ਆਧਾਰਿਤ ਵੀਜ਼ਾ ਦੇ ਕੋਟੇ ਨੂੰ ਖ਼ਤਮ ਕਰ ਸਕਦੇ ਹਨ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਦੋਵਾਂ ਹੀ ਕਦਮਾਂ ਨਾਲ ਹਜ਼ਾਰਾਂ ਭਾਰਤੀ ਪੇਸ਼ੇਵਰਾਂ ਨੂੰ ਫ਼ਾਇਦਾ ਹੋਵੇਗਾ। ਡੋਨਾਲਡ ਟਰੰਪ ਪ੍ਰਸ਼ਾਸਨ ਦੀ ਕੁੱਝ ਇਮੀਗ੍ਰੇਸ਼ਨ ਨੀਤੀਆਂ ਨਾਲ ਭਾਰਤੀ ਪੇਸ਼ੇਵਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਸਨ। ਕਮਲਾ ਹੈਰਿਸ ਅਮਰੀਕਾ ਦੀ ਨਵੀਂ ਉਪ ਰਾਸ਼ਟਰਪਤੀ ਹੋਵੇਗੀ।

ਇਹ ਵੀ ਪੜ੍ਹੋ: ਕਾਮਾਖਿਆ ਮੰਦਰ 'ਚ ਲੱਗੇਗਾ ਸੋਨੇ ਦਾ ਗੁੰਬਦ, ਮੁਕੇਸ਼ ਅੰਬਾਨੀ ਨੇ 20 ਕਿਲੋ ਸੋਨਾ ਕੀਤਾ ਦਾਨ

ਮੰਨਿਆ ਜਾ ਰਿਹਾ ਹੈ ਕਿ ਬਾਈਡੇਨ ਐਚ-1ਬੀ ਵੀਜ਼ਾ ਧਾਰਕਾਂ ਦੇ ਜੀਵਨਸਾਥੀ ਲਈ ਵਰਕ ਵੀਜ਼ਾ ਪਰਮਿਟ ਨੂੰ ਰੱਦ ਕਰਣ ਦੇ ਟਰੰਪ ਪ੍ਰਸ਼ਾਸਨ ਦੇ ਫ਼ੈਸਲੇ ਨੂੰ ਵੀ ਪਲਟ ਸਕਦੇ ਹਨ। ਟਰੰਪ ਪ੍ਰਸ਼ਾਸਨ ਦੇ ਇਸ ਫ਼ੈਸਲੇ ਨਾਲ ਅਮਰੀਕਾ ਵਿਚ ਰਹਿਣ ਵਾਲੇ ਭਾਰਤੀ ਪਰਿਵਾਰ ਪ੍ਰਭਾਵਿਤ ਹੋਏ ਸਨ। ਬਾਈਡੇਨ ਪ੍ਰਸ਼ਾਸਨ ਦੀ ਯੋਜਨਾ ਇਕ ਵੱਡੇ ਇਮੀਗ੍ਰੇਸ਼ਨ ਸੁਧਾਰ 'ਤੇ ਕੰਮ ਕਰਣ ਦੀ ਹੈ। ਪ੍ਰਸ਼ਾਸਨ ਇਕਮੁਸ਼ਤ ਜਾਂ ਟੁਕੜਿਆਂ ਵਿਚ ਇਨ੍ਹਾਂ ਸੁਧਾਰਾਂ ਨੂੰ ਲਾਗੂ ਕਰੇਗਾ। ਬਾਈਡੇਨ ਅਭਿਆਨ ਵੱਲੋਂ ਜ਼ਾਰੀ ਦਸਤਾਵੇਜ਼ ਵਿਚ ਕਿਹਾ ਗਿਆ ਹੈ, 'ਉੱਚ ਕੌਸ਼ਲ ਦੇ ਅਸਥਾਈ ਵੀਜ਼ਾ ਦਾ ਇਸਤੇਮਾਲ ਪਹਿਲਾਂ ਤੋਂ ਅਮਰੀਕਾ ਵਿਚ ਵੱਖ-ਵੱਖ ਅਹੁਦਿਆਂ 'ਤੇ ਕੰਮ ਕਰਣ ਲਈ ਮੌਜੂਦ ਪੇਸ਼ੇਵਰਾਂ ਦੀ ਨਿਯੁਕਤੀ ਨੂੰ ਨਿਰਾਸ਼ ਕਰਣ ਲਈ ਨਹੀਂ ਕੀਤਾ ਜਾਣਾ ਚਾਹੀਦਾ ਹੈ।'  

ਇਹ ਵੀ ਪੜ੍ਹੋ: IPL ਕੁਆਲੀਫਾਇਰ-2 : ਦਿੱਲੀ ਅਤੇ ਹੈਦਰਾਬਾਦ ਵਿਚਾਲੇ ਹੋਵੇਗੀ ਫਾਈਨਲ ਦੀ ਟਿਕਟ ਲਈ ਟੱਕਰ


cherry

Content Editor

Related News