ਉੱਡਦਾ-ਉੱਡਦਾ ਤਾਰਾਂ ''ਚ ਜਾ ਵੱਜਾ ਜਹਾਜ਼ ! ਦੋਵਾਂ ਸਵਾਰਾਂ ਦੀ ਹੋਈ ਮੌਤ, ਇਟਲੀ ''ਚ ਵਾਪਰਿਆ ਭਿਆਨਕ ਹਾਦਸਾ

Thursday, Aug 27, 2026 - 03:20 PM (IST)

ਉੱਡਦਾ-ਉੱਡਦਾ ਤਾਰਾਂ ''ਚ ਜਾ ਵੱਜਾ ਜਹਾਜ਼ ! ਦੋਵਾਂ ਸਵਾਰਾਂ ਦੀ ਹੋਈ ਮੌਤ, ਇਟਲੀ ''ਚ ਵਾਪਰਿਆ ਭਿਆਨਕ ਹਾਦਸਾ

ਇੰਟਰਨੈਸ਼ਨਲ ਡੈਸਕ- ਯੂਰਪੀ ਦੇਸ਼ ਇਟਲੀ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਉੱਤਰੀ ਇਲਾਕੇ 'ਚ ਇੱਕ ਜਾਇਰੋਕਾਪਟਰ, ਭਾਵ ਛੋਟਾ ਰੋਟਰਕ੍ਰਾਫਟ ਜਹਾਜ਼ ਹਵਾ 'ਚ ਕੇਬਲ ਕਾਰ ਦੀਆਂ ਤਾਰਾਂ ਨਾਲ ਟਕਰਾ ਕੇ ਕ੍ਰੈਸ਼ ਹੋ ਗਿਆ, ਜਿਸ 'ਚ 2 ਲੋਕਾਂ ਦੀ ਦਰਦਨਾਕ ਮੌਤ ਹੋ ਗਈ।

ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਇਹ ਜਾਇਰੋਕਾਪਟਰ ਘੱਟ ਉਚਾਈ 'ਤੇ ਕੈਂਪਲੀਸਿਓਲੀ ਡੈਮ ਨੇੜੇ ਉੱਡ ਰਿਹਾ ਸੀ ਅਤੇ ਅਚਾਨਕ ਕੇਬਲ ਕਾਰ ਲਾਈਨ ਦੀਆਂ ਤਾਰਾਂ ਦੀ ਲਪੇਟ 'ਚ ਆ ਗਿਆ। ਤਾਰਾਂ ਨਾਲ ਟਕਰਾਉਣ ਤੋਂ ਬਾਅਦ ਜਹਾਜ਼ ਦਾ ਸੰਤੁਲਨ ਵਿਗੜ ਗਿਆ ਤੇ ਇਸ 'ਚ ਜ਼ਬਰਦਸਤ ਧਮਾਕਾ ਹੋ ਗਿਆ ਤੇ ਇਹ ਹੇਠਾਂ ਡਿੱਗ ਗਿਆ। ਇਸ ਹਾਦਸੇ 'ਚ ਜਾਇਰੋਕਾਪਟਰ 'ਚ ਸਵਾਰ ਦੋਵਾਂ ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਰੈਸਕਿਊ ਟੀਮਾਂ ਮੌਕੇ 'ਤੇ ਪਹੁੰਚ ਕੇ ਮ੍ਰਿਤਕ ਦੇਹਾਂ ਨੂੰ ਅੱਗ ਦੀਆਂ ਲਪਟਾਂ 'ਚੋ ਬਾਹਰ ਕੱਢਿਆ।

ਇਹ ਵੀ ਪੜ੍ਹੋ- ਪਲੇਨ ਕ੍ਰੈਸ਼ 'ਚ ਪਾਇਲਟ ਸਣੇ ਸਾਰੇ ਯਾਤਰੀਆਂ ਦੀ ਮੌਤ ! ਅਲਾਸਕਾ 'ਚ ਵਾਪਰਿਆ ਭਿਆਨਕ ਹਾਦਸਾ

 

ਹਾਦਸੇ ਤੋਂ ਬਾਅਦ ਕੇਬਲ ਕਾਰ ਸਿਸਟਮ ਨੂੰ ਵੀ ਤੁਰੰਤ ਰੋਕ ਦਿੱਤਾ ਗਿਆ ਤਾਂ ਜੋ ਕੇਬਲ ਤਾਰਾਂ ਦੀ ਸੁਰੱਖਿਆ ਦੀ ਜਾਂਚ ਕੀਤੀ ਜਾ ਸਕੇ। ਹਾਲਾਂਕਿ ਗਨਿਮਤ ਰਹੀ ਕਿ ਟੱਕਰ ਦੇ ਸਮੇਂ ਨੇੜੇ ਦੀਆਂ ਕੇਬਲ ਕਾਰਾਂ 'ਚ ਫਸੇ ਹੋਰ ਯਾਤਰੀਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ।

ਫਿਲਹਾਲ ਇਟਲੀ ਦੀਆਂ ਏਵੀਏਸ਼ਨ ਅਥਾਰਟੀਆਂ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਜਾਇਰੋਕਾਪਟਰ 'ਚ ਕਿਸੇ ਤਕਨੀਕੀ ਖ਼ਰਾਬੀ ਕਾਰਨ ਇਹ ਹਾਦਸਾ ਵਾਪਰਿਆ ਜਾਂ ਇਸ ਹਾਦਸੇ ਦਾ ਅਸਲ  ਕਾਰਨ ਕੋਈ ਹੋਰ ਸੀ।

ਇਹ ਵੀ ਪੜ੍ਹੋ- ਭਿਆਨਕ ਹੜ੍ਹ ਸਮੇਂ ਭਾਰਤ ਨੇ ਨੇਪਾਲ ਨੂੰ ਭੇਜੀ ਮਦਦ ! ਨੇਪਾਲੀ ਪ੍ਰਧਾਨ ਮੰਤਰੀ ਨੇ PM ਮੋਦੀ ਦਾ ਕੀਤਾ ਧੰਨਵਾਦ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News