ਪਾਕਿਸਤਾਨ ਵਿਖੇ ਪਹਿਲੀ ਪਾਤਸ਼ਾਹੀ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਰੋੜੀ ਸਾਹਿਬ ਬਣ ਚੁੱਕੈ ਖੰਡਰ

Friday, Nov 25, 2022 - 07:02 PM (IST)

ਪਾਕਿਸਤਾਨ ਵਿਖੇ ਪਹਿਲੀ ਪਾਤਸ਼ਾਹੀ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਰੋੜੀ ਸਾਹਿਬ ਬਣ ਚੁੱਕੈ ਖੰਡਰ

ਇੰਟਰਨੈਸ਼ਨਲ ਡੈਸਕ : ਵਾਹਗਾ ਤੋਂ ਤਕਰੀਬਨ 1.5 ਕਿਲੋਮੀਟਰ ਦੂਰ ਪਾਕਿਸਤਾਨ ਦੇ ਲਾਹੌਰ ਵਿਖੇ ਸਥਿਤ ਗੁਰਦੁਆਰਾ ਪਹਿਲੀ ਪਾਤਸ਼ਾਹੀ ਰੋੜੀ ਸਾਹਿਬ ਜਾਹਮਣ ਹੁਣ ਖੰਡਰ ਦਾ ਰੂਪ ਧਾਰਨ ਕਰ ਚੁੱਕਾ ਹੈ। ਇਸ ਇਤਿਹਾਸਕ ਅਤੇ ਪਵਿੱਤਰ ਅਸਥਾਨ ’ਤੇ ਪਹਿਲੇ ਸਿੱਖ ਗੁਰੂ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨਕਾਲ ਦੌਰਾਨ ਤਿੰਨ ਵਾਰ ਦੌਰਾ ਕੀਤਾ ਅਤੇ ਪੱਥਰ ਦੇ ਕੰਕਰਾਂ (ਰੋ-ਰੀ) ’ਤੇ ਬੈਠ ਕੇ ਪ੍ਰਾਰਥਨਾ ਕਰਦਿਆਂ ਆਪਣਾ ਸਮਾਂ ਬਿਤਾਇਆ, ਇਸ ਲਈ ਇਸ ਦਾ ਅਸਥਾਨ ਦਾ ਨਾਂ ਰੋੜੀ ਸਾਹਿਬ ਹੈ। ਇਸ ਗੁਰਦੁਆਰਾ ਸਾਹਿਬ ਦਾ ਹਵਾਲਾ ਗੁਰਬਾਣੀ ’ਚ ਵੀ ਮਿਲਦਾ ਹੈ।

ਇਹ ਖ਼ਬਰ ਵੀ ਪੜ੍ਹੋ : ਨੌਸਰਬਾਜ਼ ਨੇ ਵਿਧਾਇਕ ਦੇ ਭਰਾ ਦਾ ਬਣਾਇਆ ਜਾਅਲੀ ਅਕਾਊਂਟ, ਦੋਸਤਾਂ ਕੋਲੋਂ ਪੈਸੇ ਠੱਗਣ ਲਈ ਕੀਤੇ ਮੈਸੇਜ

ਇਥੇ ਇਕ ਵੱਡਾ ਛੱਪੜ ਸੀ, ਜਿਸ ਨੇ ਕਿਸੇ ਸਮੇਂ ਇਸ ਢਾਂਚੇ ਨੂੰ ਘੇਰਿਆ ਹੋਇਆ ਸੀ, ਹੁਣ ਉਹ ਵੀ ਗ਼ਾਇਬ ਹੋ ਗਿਆ ਹੈ। ਇਸ ਜਗ੍ਹਾ ਦੀ ਵਰਤੋਂ ਹੁਣ ਸਥਾਨਕ ਲੋਕ ਪਸ਼ੂਆਂ ਨੂੰ ਬੰਨ੍ਹਣ ਅਤੇ ਕਬਜ਼ੇ ਕਰਨ ਵਾਲਿਆਂ ਵੱਲੋਂ ਪਾਥੀਆਂ ਪੱਥਣ ਲਈ ਕੀਤੀ ਜਾ ਰਹੀ ਹੈ।

 


author

Manoj

Content Editor

Related News