ਗੁਰੂ ਨਾਨਕ ਦੇਵ ਜੀ ਦੇ ਸਾਲ ਭਰ ਚੱਲਣ ਵਾਲੇ ਪ੍ਰੋਗਰਾਮਾਂ ਦੀ ਅਮਰੀਕਾ ''ਚ ਸ਼ੁਰੂਆਤ

Sunday, Jan 13, 2019 - 11:53 PM (IST)

ਵਾਸ਼ਿੰਗਟਨ — ਭਾਈਚਾਰੇ ਦੇ ਸੰਦੇਸ਼ ਨੂੰ ਪ੍ਰਚਾਰਿਤ ਕਰਨ ਲਈ ਗੁਰੂ ਨਾਨਕ ਦੇਵ ਜੀ ਦੀ 550ਵੀਂ ਜੈਯੰਤੀ ਦੇ ਸਾਲ ਭਰ ਚੱਲਣ ਵਾਲੇ ਪ੍ਰੋਗਰਾਮ ਦੀ ਅਮਰੀਕਾ 'ਚ ਸ਼ੁਰੂਆਤ ਹੋਈ। ਅਮਰੀਕਾ 'ਚ ਭਾਰਤ ਦੇ ਨਵੇਂ ਰਾਜਦੂਤ ਹਰਸ਼ ਵੀ ਸ਼੍ਰੰਗਲਾ ਨੇ ਦੱਸਿਆ ਕਿ ਭਾਰਤੀ ਦੂਤਘਰ ਅਤੇ ਵਣਜ ਦੂਤਘਰਾਂ ਨੇ ਸੰਗੀਤ ਪ੍ਰੋਗਰਾਮਾਂ, ਸੈਮੀਨਾਰਾਂ ਅਤੇ ਸਾਲ ਭਰ 'ਚ ਹੋਣ ਵਾਲੇ ਪ੍ਰੋਗਰਾਮਾਂ ਸਮੇਤ ਕਈ ਗਤੀਵਿਧੀਆਂ ਦਾ ਇਕ ਕੈਲੰਡਰ ਤਿਆਰ ਕੀਤਾ ਹੈ।
ਸਾਲ 2019 'ਚ ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਦੀ 550ਵੀਂ ਜੈਯੰਤੀ ਹੈ, ਜਿਨ੍ਹਾਂ ਦਾ ਜਨਮ ਅਸਥਾਨ ਪਾਕਿਸਤਾਨ 'ਚ ਨਨਕਾਣਾ ਸਾਹਿਬ ਹੈ। ਉਹ ਪ੍ਰੋਗਰਾਮਾਂ ਦੌਰਾਨ ਇਸ ਮੌਕੇ ਦਾ ਜ਼ਸ਼ਨ ਮਨਾਉਣ ਲਈ ਇਕੱਠੇ ਲੋਕਾਂ ਨੂੰ ਸੰਬੋਧਿਤ ਕਰ ਰਹੇ ਸਨ। ਸ਼੍ਰੰਗਲਾ ਨੇ ਸ਼ਨੀਵਾਰ ਨੂੰ ਇਸ ਪ੍ਰੋਗਰਾਮ 'ਚ ਲੋਕਾਂ ਨੂੰ ਕਿਹਾ ਕਿ ਗੁਰੂ ਨਾਨਕ ਦੇਵ ਜੀ ਭਾਰਤ ਦੇ ਮਹਾਨ ਦਾਰਸ਼ਿਨਕਾਂ, ਸਿੱਖਿਅਕਾਂ ਅਤੇ ਸਮਾਜ ਸੁਧਾਰਕਾਂ 'ਚੋਂ ਇਕ ਸਨ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵਿਸ਼ਵ ਦੇ ਵੱਖ-ਵੱਖ ਦੇਸ਼ਾਂ 'ਚ ਪ੍ਰੋਗਰਾਮਾਂ ਨੂੰ ਆਯੋਜਿਤ ਕਰਨ ਦੀ ਯੋਜਨਾ ਬਣਾ ਰਹੀ ਹੈ।


Related News