UK : ਪੰਜਾਬੀ ਨੌਜਵਾਨ ਨੇ ਕੀਤੀ ਅਜਿਹੀ ਕਰਤੂਤ ਕਿ ਮਿਲੀ 17 ਸਾਲ ਦੀ ਕੈਦ

Saturday, Sep 28, 2019 - 12:06 PM (IST)

UK : ਪੰਜਾਬੀ ਨੌਜਵਾਨ ਨੇ ਕੀਤੀ ਅਜਿਹੀ ਕਰਤੂਤ ਕਿ ਮਿਲੀ 17 ਸਾਲ ਦੀ ਕੈਦ

ਲੰਡਨ— ਬੀਤੇ ਦਿਨੀਂ ਇੰਗਲੈਂਡ ਦੀ ਅਦਾਲਤ ਨੇ ਇਕ ਪੰਜਾਬੀ ਨੂੰ 17 ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ ਹੈ, ਜਿਸ ਨੇ ਇਕ ਕੁੜੀ ਨਾਲ ਜਬਰ ਜਨਾਹ ਕੀਤਾ ਸੀ। ਵਿਅਕਤੀ ਦੀ ਪਛਾਣ ਗੁਰਪਾਲ ਸਿੰਘ ਗਿੱਲ ਵਜੋਂ ਕੀਤੀ ਗਈ ਹੈ। ਲੈਸਟਰ ਕਰਾਊਨ ਕੋਰਟ ਵਲੋਂ ਸਜ਼ਾ ਸੁਣਾਉਂਦਿਆਂ ਦੱਸਿਆ ਗਿਆ ਕਿ 23 ਮਈ ਨੂੰ ਉਸ ਨੇ ਸ਼ਾਮ ਸਮੇਂ ਇਕ 20 ਸਾਲਾ ਕੁੜੀ ਨਾਲ ਜਬਰ ਜਨਾਹ ਕੀਤਾ ਜੋ ਕਿ ਆਪਣੇ ਕੁੱਤੇ ਨੂੰ ਘੁੰਮਾਉਣ ਲਈ ਆਈ ਹੋਈ ਸੀ।

ਕੁੜੀ ਨੇ ਦੱਸਿਆ ਕਿ ਉਹ ਆਪਣਾ ਕੁੱਤਾ ਘੁੰਮਾ ਰਹੀ ਸੀ ਤੇ ਉਸ ਨੇ ਹੈੱਡਫੋਨ ਲਗਾਏ ਸਨ। ਉਸ ਨੇ ਦੇਖਿਆ ਕਿ ਇਕ ਵਿਅਕਤੀ ਕੁੱਝ ਕਹਿ ਰਿਹਾ ਹੈ। ਉਸ ਨੂੰ ਲੱਗਾ ਕਿ ਉਹ ਉਸ ਕੋਲੋਂ ਰਸਤਾ ਪੁੱਛ ਰਿਹਾ ਹੈ ਪਰ ਨਸ਼ੇ 'ਚ ਧੁੱਤ ਗੁਰਪਾਲ ਕੁੜੀ ਨੂੰ ਸੰਘਣੇ ਜੰਗਲ 'ਚ ਖਿੱਚ ਕੇ ਲੈ ਗਿਆ ਜਿੱਥੇ ਉਸ ਨੇ ਉਸ ਨਾਲ ਜਬਰ ਜਨਾਹ ਕੀਤਾ।  ਉਹ ਕੁੜੀ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ 3 ਦਿਨਾਂ ਤਕ ਲੁਕਿਆ ਰਿਹਾ ਤੇ ਫਿਰ ਉਸ ਨੇ ਆਤਮ-ਸਮਰਪਣ ਕਰ ਦਿੱਤਾ। ਹਾਲਾਂਕਿ ਉਸ ਦਾ ਕਹਿਣਾ ਸੀ ਕਿ ਉਸ ਨੇ ਕੁੜੀ ਦੀ ਮਰਜ਼ੀ ਨਾਲ ਸਬੰਧ ਬਣਾਏ ਸਨ ਪਰ ਕੁੜੀ ਨੇ ਪੁਲਸ ਨੂੰ ਸਾਰਾ ਸੱਚ ਦੱਸ ਦਿੱਤਾ ਸੀ। ਜ਼ਿਕਰਯੋਗ ਹੈ ਕਿ ਗੁਰਪਾਲ 'ਤੇ ਜਰਮਨੀ 'ਚ ਵੀ ਅਜਿਹੇ ਦੋ ਦੋਸ਼ ਲੱਗ ਚੁੱਕੇ ਹਨ ਤੇ ਉਸ ਦੀ ਭਾਲ ਕੀਤੀ ਜਾ ਰਹੀ ਸੀ। ਇਸ ਦੇ ਇਲਾਵਾ ਉਹ ਇੰਗਲੈਂਡ 'ਚ ਪਿਛਲੇ 7 ਸਾਲਾਂ ਤੋਂ ਗੈਰ ਕਾਨੂੰਨੀ ਢੰਗ ਨਾਲ ਰਹਿ ਰਿਹਾ ਸੀ। ਕਿਹਾ ਜਾ ਰਿਹਾ ਹੈ ਕਿ 17 ਸਾਲਾਂ ਦੀ ਸਜ਼ਾ ਭੁਗਤਣ ਮਗਰੋਂ ਉਸ ਨੂੰ ਦੇਸ਼ 'ਚੋਂ ਬਾਹਰ ਕੱਢਿਆ ਜਾ ਸਕਦਾ ਹੈ।


Related News