ਬਰੇਸ਼ੀਆ ਵਿਖੇ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ ਬਾਬਾ ਸਾਹਿਬ ਦਾ 135ਵਾਂ ਜਨਮ ਦਿਨ
Monday, May 18, 2026 - 01:21 PM (IST)
ੰਬਰੇਸ਼ੀਆ (ਦਲਵੀਰ ਸਿੰਘ ਕੈਂਥ) ਸ਼੍ਰੀ ਗੁਰੂ ਰਵਿਦਾਸ ਟੈਂਪਲ ਮਨੈਰਬੀਓ ਬਰੈਸੀਆ ਦੀ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤਾਂ ਵੱਲੋਂ ਯੁੱਗ ਪੁਰਸ਼ ਵਿਸ਼ਵ ਰਤਨ ਭਾਰਤੀ ਰਾਸ਼ਟਰ ਨਿਰਮਾਤਾ ਭਾਰਤੀ ਸਮੁੱਚੀ ਨਾਰੀ ਜਾਤੀ ਦੇ ਮੁਕਤੀਦਾਤਾ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ: ਭੀਮ ਰਾਓ ਅੰਬੇਡਕਰ ਜੀ ਦਾ 135 ਵਾਂ ਜਨਮ ਦਿਨ ਮਨਾਇਆ ਗਿਆ। ਜਿਸ ਵਿਚ ਗਿਆਨ ਅਤੇ ਵਿਗਿਆਨ ਦੇ ਮਹਾਂਸਾਗਰ ਪਾਵਨ ਅੰਮ੍ਰਿਤ ਬਾਣੀ ਜੀਓ ਦੇ ਅਖੰਡ ਜਾਪ ਭੋਗ ਪਾਏ ਗਏ। ਉਪਰੰਤ ਧਾਰਮਿਕ ਅਤੇ ਸਮਾਜਿਕ ਦੀਵਾਨ ਸਜਾਏ ਗਏ, ਜਿਸ ਦੀ ਸਟੇਜ ਦੀ ਕਾਰਵਾਈ ਦੇਸ ਰਾਜ ਹੀਰ ਵੱਲੋਂ ਬੜੇ ਸੁਚੱਜੇ ਢੰਗ ਨਾਲ ਨਿਭਾਈ ਗਈ ਅਤੇ ਗੁਰੂ ਘਰ ਨਾਲ ਸਬੰਧਤ ਨੋਜਵਾਨ ਬੱਚੇ ਰੀਤਕਾ ਟੂਰਾ, ਅਲੀਚੇ ਵਿਰਕ, ਈਸਾਤਾ ਟੂਰਾ,ਅਵਨੀ ਸੱਲ੍ਹਣ, ਮਲਾਣੀਆ ਬੈੰਸ ਅਤੇ ਕਿਤਕਿ ਚੰਦੜੵ,ਸਾਹਿਲ ਗੋਜਰਾ ਜੀ ਨੇ ਬਾਬਾ ਸਾਹਿਬ ਜੀ ਦੇ ਜੀਵਨ ਸੰਘਰਸ਼ ਵਾਰੇ ਵਿਚਾਰ ਅਤੇ ਕਵਿਤਾ ਪੇਸ਼ ਕੀਤੀਆਂ।

ਇਸ ਮਹਾਨ ਦਿਹਾੜੇ ਤੇ ਮਿਸ਼ਨਰੀ ਗਾਇਕ ਅਮਰਜੀਤ ਕੌਲ ਇੰਡੀਆ ਤੋ ਵਿਸੇਸ਼ ਤੌਰ 'ਤੇ ਪਹੁੰਚੇ ਅਤੇ ਅਪਣੀ ਬੁਲੰਦ ਆਵਾਜ਼ ਨਾਲ ਗਾਇਨ ਕਰਕੇ ਸਮੂਹ ਸੰਗਤਾਂ ਨੂੰ ਬਾਬਾ ਸਾਹਿਬ ਡਾਕਟਰ ਅੰਬੇਦਕਰ ਦੇ ਜੀਵਨ ਸੰਘਰਸ਼ ਅਤੇ ਇਤਿਹਾਸ ਬਾਰੇ ਜਾਣੂ ਕਰਵਾਇਆ।ਉਪਰੰਤ ਰਵੀਦਾਸੀਆ ਕੌਮ ਦੀ ਅਵਾਜ ਏ ਕੌਮ 108 ਸੰਤ ਕਿਸ਼ਨ ਨਾਥ ਜੀ ਨੇ ਵਿਸੇਸ਼ ਤੌਰ 'ਤੇ ਸਿਰਕਤ ਕੀਤੀ ।


ਗੁਰੂ ਘਰ ਦੇ ਮੁੱਖ ਸੇਵਾਦਾਰ ਅਨਿਲ ਕੁਮਾਰ ਟੂਰਾ ਨੇ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਦਕਰ ਦੇ ਜਨਮ ਦਿਹਾੜੇ ਵਧਾਈ ਸੰਦੇਸ਼ ਦਿੰਦੇ ਹੋਏ ਕਿਹਾ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਦਕਰ ਜੀ ਆਪਣੇ ਅੰਦੋਲਨ ਬਾਰੇ ਕਿਹਾ ਕਰਦੇ ਸੀ ਕਿ ਸਾਡੇ ਅੰਦੋਲਨ ਦਾ ਲਕਸ਼ ਕੇਵਲ ਆਪਣੀ ਅਯੋਗਤਾ ਦੂਰ ਕਰਨਾ ਹੀ ਨਹੀਂ ਹੈ ਬਲਕਿ ਦੇਸ਼ ਵਿਚ ਸਮਾਜਿਕ ਇਨਕਲਾਬ ਲਿਆਉਂਣਾ ਵੀ ਹੈ"। ਸੋ ਅੱਜ ਲੋੜ ਹੈ ਆਪਣੇ ਮਹਾਂਪੁਰਖਾਂ ਦੇ ਮਿਸ਼ਨ ਅਤੇ ਵਿਚਾਰਧਾਰਾ ਤੇ ਪਹਿਰਾ ਦੇਣ ਦੀ। ਸਰਬਜੀਤ ਵਿਰਕ ਨੇ ਵਿਚਾਰ ਪੇਸ਼ ਕੀਤੇ ਅਤੇ ਵਾਈਸ ਪ੍ਰਧਾਨ ਬਲਵੀਰ ਮਾਹੀ ਨੇ ਆਈਆ ਸੰਗਤਾਂ ਦਾ ਧੰਨਵਾਦ ਕੀਤਾ। ਗੁਰੂ ਕਾ ਲੰਗਰ ਅਤੁੱਟ ਵਰਤਿਆ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
