ਗੁਰਦੁਆਰਾ ਸ੍ਰੀ ਪਹਿਲੀ ਪਾਤਸ਼ਾਹੀ ਕਿਆਰਾ ਸਾਹਿਬ, ਨਨਕਾਣਾ ਸਾਹਿਬ ਦੀ ਮੁਰੰਮਤ ਤੇ ਅਪਗ੍ਰੇਡ ਦਾ ਪ੍ਰੋਜੈਕਟ ਸ਼ੁਰੂ

Monday, Apr 13, 2026 - 10:14 PM (IST)

ਗੁਰਦੁਆਰਾ ਸ੍ਰੀ ਪਹਿਲੀ ਪਾਤਸ਼ਾਹੀ ਕਿਆਰਾ ਸਾਹਿਬ, ਨਨਕਾਣਾ ਸਾਹਿਬ ਦੀ ਮੁਰੰਮਤ ਤੇ ਅਪਗ੍ਰੇਡ ਦਾ ਪ੍ਰੋਜੈਕਟ ਸ਼ੁਰੂ

ਨਨਕਾਣਾ ਸਾਹਿਬ (ਸਰਬਜੀਤ ਸਿੰਘ ਬਨੂੜ) : ਗੁਰਦੁਆਰਾ ਸ੍ਰੀ ਪਹਿਲੀ ਪਾਤਸ਼ਾਹੀ ਕਿਆਰਾ ਸਾਹਿਬ, ਦਾ ਮੁਰੰਮਤ ਅਤੇ ਅਪਗ੍ਰੇਡੇਸ਼ਨ ਪ੍ਰੋਜੈਕਟ ਲਈ ਨੀਂਹ ਪੱਥਰ ਪੰਜ ਪਿਆਰਿਆਂ ਨੇ ਰੱਖਿਆ ਗਿਆ। ਇਹ ਪਵਿੱਤਰ ਉਪਰਾਲਾ ਆਸਟ੍ਰੇਲੀਆਈ ਸੰਗਤ ਨਨਕਾਣਾ ਸਾਹਿਬ ਚੈਰੀਟੇਬਲ ਸੰਸਥਾ ਦੇ ਸਰਬਜੀਤ ਸਿੰਘ ਕਲਿਆਣ ਤੇ ਸਤਿੰਦਰ ਸਿੰਘ ਦੀ ਅਗਵਾਈ ਹੇਠ ਸ਼ੁਰੂ ਕੀਤਾ ਗਿਆ ਹੈ।

ਇਸ ਸਮਾਗਮ 'ਚ ਪਾਕਿਸਤਾਨ ਦੇ ਮਾਇਨੋਰਟੀ ਮੰਤਰੀ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਮੇਸ਼ ਸਿੰਘ ਅਰੋੜਾ, ਐਡੀਸ਼ਨਲ ਸਕੱਤਰ ਅੱਬਾਸ ਨਸੀਰ ਮਸਤਾਕ , ਸ਼ਾਇਦ ਫਿਰੋਜ ਸਾਹਿਬ, ਅਲੀ ਰਜ਼ਾ ਗੱਦੀ ਨਸ਼ੀਨ ਸਾਈਂ ਮੀਆਂ, ਪੰਜਾਬੀ ਸਿੱਖ ਸੰਗਤ ਦੇ ਚੈਅਰਮੈਨ ਗੋਪਾਲ ਸਿੰਘ ਚਾਵਲਾ, ਸਤਿੰਦਰ ਸਿੰਘ ਸੱਤੀ ਨੇ ਸ਼ਿਰਕਤ ਕੀਤੀ। ਇਸ ਮੌਕੇ ਕਈ ਲੇਖਕ, ਵਲੌਗਰ, ਬਲੌਗਰ ਅਤੇ ਸਮਾਜਿਕ ਕਾਰਕੁਨ ਵੀ ਇਸ ਇਤਿਹਾਸਕ ਮੌਕੇ ‘ਤੇ ਮੌਜੂਦ ਰਹੇ। ਪੰਜ ਪਿਆਰਿਆਂ ਦੀ ਅਗਵਾਈ ਵਿੱਚ ਭਾਈ ਜਨਮ ਸਿੰਘ ਖੰਨੇ ਅਰਦਾਸ ਕਰ ਨਵੀਂ ਇਮਾਰਤ ਦਾ ਟੱਕ ਲਾਇਆ ਗਿਆ। 

ਜਗਬਾਣੀ ਨਾਲ ਗੱਲਬਾਤ ਕਰਦਿਆਂ ਰਮੇਸ਼ ਸਿੰਘ ਅਰੋੜਾ ਨੇ ਕਿਹਾ ਕਿ ਇਹ ਪ੍ਰੋਜੈਕਟ ਸਿਰਫ਼ ਇਮਾਰਤ ਦੀ ਮੁਰੰਮਤ ਨਹੀਂ, ਸਗੋਂ ਸਿੱਖ ਇਤਿਹਾਸ ਅਤੇ ਵਿਰਾਸਤ ਨੂੰ ਸੰਭਾਲਣ ਵੱਲ ਇਕ ਅਹਿਮ ਕਦਮ ਹੈ, ਜੋ ਆਉਣ ਵਾਲੀਆਂ ਪੀੜੀਆਂ ਲਈ ਇਕ ਅਮੋਲਕ ਨਿਸ਼ਾਨੀ ਬਣੇਗਾ। ਸਰਬਜੀਤ ਸਿੰਘ ਕਲਿਆਣ ਨੇ ਕਿਹਾ ਕਿ ਨਨਕਾਣਾ ਸਾਹਿਬ ਦੀ ਪਵਿੱਤਰ ਧਰਤੀ ‘ਤੇ ਇਸ ਤਰ੍ਹਾਂ ਦੇ ਉਪਰਾਲੇ ਸਿੱਖ ਕੌਮ ਦੀ ਆਤਮਿਕ ਏਕਤਾ ਅਤੇ ਵਿਸ਼ਵ ਭਰ ਦੀ ਸੰਗਤ ਦੇ ਜੁੜਾਅ ਨੂੰ ਦਰਸਾਉਂਦੇ ਹਨ। ਉਨ੍ਹਾਂ ਨੇ ਦੱਸਿਆ ਕਿ ਪੁਰਾਤਨ ਇਮਾਰਤ ਦੀ ਮੁਰੰਮਤ ਉਸਦੀ ਅਸਲ ਰੂਪ-ਰੇਖਾ ਨੂੰ ਕਾਇਮ ਰੱਖਦਿਆਂ ਕੀਤੀ ਜਾਵੇਗੀ।

ਇਸ ਤੋਂ ਇਲਾਵਾ ਸੰਗਤਾਂ ਦੀ ਸੁਵਿਧਾ ਲਈ ਲੰਗਰ ਹਾਲ, 40 ਨਵੇਂ ਕਮਰੇ ਵੀ ਤਿਆਰ ਕੀਤੇ ਜਾਣਗੇ। ਇਸ ਸਮਾਗਮ ਵਿੱਚ ਸਿਰਫ਼ ਪਾਕਿਸਤਾਨ ਹੀ ਨਹੀਂ, ਸਗੋਂ ਪੰਜਾਬ, ਕੈਨੇਡਾ, ਅਮਰੀਕਾ ਅਤੇ ਯੂਰਪ ਦੀਆਂ ਸੰਗਤਾਂ ਨੇ ਵੀ ਸ਼ਮੂਲੀਅਤ ਕਰਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News