ਪਾਕਿਸਤਾਨ ਦੇ ਵਪਾਰ ''ਤੇ ਪਿਆ ਜੰਗ ਦਾ ''ਸੇਕ'' ! Import-Export ''ਚ ਆਈ ਗਿਰਾਵਟ

Tuesday, Jul 28, 2026 - 12:38 PM (IST)

ਪਾਕਿਸਤਾਨ ਦੇ ਵਪਾਰ ''ਤੇ ਪਿਆ ਜੰਗ ਦਾ ''ਸੇਕ'' ! Import-Export ''ਚ ਆਈ ਗਿਰਾਵਟ

ਇੰਟਰਨੈਸ਼ਨਲ ਡੈਸਕ- ਮਿਡਲ ਈਸਟ 'ਚ ਛਿੜੀ ਜੰਗ ਦਾ ਅਸਰ ਖਾੜੀ ਦੇਸ਼ਾਂ ਦੇ ਨਾਲ-ਨਾਲ ਪਾਕਿਸਤਾਨ 'ਤੇ ਵੀ ਸਾਫ਼ ਦਿਖਾਈ ਦੇਣ ਲੱਗ ਪਿਆ ਹੈ। 'ਸਟੇਟ ਬੈਂਕ ਆਫ਼ ਪਾਕਿਸਤਾਨ' (SBP) ਦੁਆਰਾ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ, ਵਿੱਤੀ ਸਾਲ 2026 'ਚ ਮਿਡਲ ਈਸਟ ਦੇਸ਼ਾਂ ਨਾਲ ਪਾਕਿਸਤਾਨ ਦਾ ਵਪਾਰਕ ਘਾਟਾ 4.48 ਫੀਸਦੀ ਘਟ ਕੇ 13.32 ਅਰਬ ਡਾਲਰ ਰਹਿ ਗਿਆ ਹੈ, ਜੋ ਕਿ ਇਸ ਤੋਂ ਪਿਛਲੇ ਵਿੱਤੀ ਸਾਲ ਦੌਰਾਨ 13.94 ਅਰਬ ਡਾਲਰ ਸੀ।

ਇਸ ਤੋਂ ਇਲਾਵਾ ਪਾਕਿਸਤਾਨ ਤੋਂ ਸਾਊਦੀ ਅਰਬ, ਕਤਰ, ਬਹਿਰੀਨ ਅਤੇ ਜਾਰਡਨ ਨੂੰ ਕੀਤੀ ਜਾਣ ਵਾਲੀ ਵਸਤੂਆਂ ਦੀ ਬਰਾਮਦ 'ਚ ਵੀ ਕਮੀ ਦਰਜ ਕੀਤੀ ਗਈ ਹੈ। ਸਾਊਦੀ ਅਰਬ ਨੂੰ ਕੀਤੀ ਜਾਣ ਵਾਲੀ ਬਰਾਮਦ 3 ਫੀਸਦੀ ਘਟ ਕੇ 682.56 ਮਿਲੀਅਨ ਡਾਲਰ ਰਹਿ ਗਈ, ਜੋ ਪਿਛਲੇ ਸਾਲ 706.04 ਮਿਲੀਅਨ ਡਾਲਰ ਸੀ। ਹਾਲਾਂਕਿ ਕੁਵੈਤ ਨੂੰ ਕੀਤੀ ਜਾਣ ਵਾਲੀ ਬਰਾਮਦ 'ਚ ਮਾਮੂਲੀ ਵਾਧਾ ਦੇਖਿਆ ਗਿਆ, ਜਦਕਿ ਪਾਕਿਸਤਾਨ ਦੇ ਸਭ ਤੋਂ ਵੱਡੇ ਖੇਤਰੀ ਬਰਾਮਦ ਬਾਜ਼ਾਰ, ਸੰਯੁਕਤ ਅਰਬ ਅਮੀਰਾਤ (UAE) ਨੂੰ ਕੀਤੀ ਜਾਣ ਵਾਲੀ ਬਰਾਮਦ ਲਗਭਗ ਸਥਿਰ ਰਹੀ ਹੈ।

ਇਹ ਵੀ ਪੜ੍ਹੋ- ''ਸਾਡੇ ਕੋਲ ਹਥਿਆਰਾਂ ਦੀ ਕੋਈ ਕਮੀ ਨਹੀਂ..!'', ਇਰਾਨ ਨਾਲ ਜੰਗ ਵਿਚਾਲੇ ਟਰੰਪ ਨੇ ਦੇ'ਤਾ ਵੱਡਾ ਬਿਆਨ

ਮਿਡਲ ਈਸਟ ਤੋਂ ਕੁੱਲ ਦਰਾਮਦ 4 ਫੀਸਦੀ ਘਟ ਕੇ 16.413 ਅਰਬ ਡਾਲਰ ਰਹਿ ਗਈ, ਜੋ ਕਿ ਪਿਛਲੇ ਸਾਲ 17.097 ਅਰਬ ਡਾਲਰ ਸੀ। ਇਹ ਗਿਰਾਵਟ ਮੁੱਖ ਤੌਰ 'ਤੇ ਬਹਿਰੀਨ, ਕਤਰ ਅਤੇ ਕੁਵੈਤ ਤੋਂ ਘੱਟ ਹੋਈ ਦਰਾਮਦ ਕਾਰਨ ਆਈ ਹੈ। ਦੂਜੇ ਪਾਸੇ, ਯੂ.ਏ.ਈ., ਸਾਊਦੀ ਅਰਬ ਅਤੇ ਜਾਰਡਨ ਤੋਂ ਹੋਣ ਵਾਲੀ ਦਰਾਮਦ 'ਚ ਵਾਧਾ ਦਰਜ ਕੀਤਾ ਗਿਆ ਹੈ।

ਮਾਰਚ ਤੋਂ ਬਾਅਦ ਜੂਨ ਚੌਥਾ ਅਜਿਹਾ ਮਹੀਨਾ ਬਣ ਕੇ ਉੱਭਰਿਆ ਹੈ ਜਿਸ ਵਿੱਚ ਦਰਾਮਦ 'ਚ ਗਿਰਾਵਟ ਦੇਖੀ ਗਈ। ਇਹ ਦਰਸਾਉਂਦਾ ਹੈ ਕਿ ਪਾਕਿਸਤਾਨ ਦੀ ਦਰਾਮਦ ਪ੍ਰਕਿਰਿਆ ਹੋਰਮੁਜ਼ ਵਰਗੇ ਊਰਜਾ ਲਾਂਘਿਆਂ ਦੇ ਭੂ-ਰਾਜਨੀਤਿਕ ਹਾਲਾਤਾਂ ਤੋਂ ਕਾਫ਼ੀ ਪ੍ਰਭਾਵਿਤ ਹੁੰਦੀ ਹੈ।

ਜ਼ਿਕਰਯੋਗ ਹੈ ਕਿ ਪਾਕਿਸਤਾਨ ਆਪਣੀ ਊਰਜਾ ਪੂਰਤੀ ਦੀਆਂ ਲੋੜਾਂ ਲਈ ਮੁੱਖ ਤੌਰ 'ਤੇ ਯੂ.ਏ.ਈ. ਅਤੇ ਸਾਊਦੀ ਅਰਬ 'ਤੇ ਨਿਰਭਰ ਹੈ, ਜਿਨ੍ਹਾਂ ਜਿੱਥੋਂ ਪਾਕਿਸਤਾਨ ਦੀ ਕੁੱਲ ਲੋੜ ਦਾ ਕਰੀਬ 90 ਫੀਸਦੀ ਤੇਲ-ਗੈਸ ਆਉਂਦਾ ਹੈ। ਕਤਰ, ਕੁਵੈਤ, ਓਮਾਨ ਅਤੇ ਬਹਿਰੀਨ ਵਰਗੇ ਦੇਸ਼ ਇਸ ਮਾਮਲੇ 'ਚ ਦੂਜੇ ਨੰਬਰ 'ਤੇ ਆਉਂਦੇ ਹਨ।

ਇਹ ਵੀ ਪੜ੍ਹੋ- ਕਿਵੇਂ ਦੂਰ ਹੋਣਗੀਆਂ CBSE ਦੇ Evaluation System ਦੀਆਂ ਖ਼ਾਮੀਆਂ ? ਮਾਹਿਰਾਂ ਨੇ ਦਿੱਤੇ ਇਹ ਸੁਝਾਅ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News