ਫਰਿਜ਼ਨੋ ਇਲਾਕੇ ਦੀ ਮਾਣਮੱਤੀ ਸ਼ਖ਼ਸੀਅਤ ਗੁਰਚਰਨ ਸਿੰਘ ਰੱਕੜ ਨਹੀਂ ਰਹੇ

Saturday, Jun 13, 2020 - 10:16 AM (IST)

ਫਰਿਜ਼ਨੋ ਇਲਾਕੇ ਦੀ ਮਾਣਮੱਤੀ ਸ਼ਖ਼ਸੀਅਤ ਗੁਰਚਰਨ ਸਿੰਘ ਰੱਕੜ ਨਹੀਂ ਰਹੇ

ਫਰਿਜ਼ਨੋ, (ਨੀਟਾ ਮਾਛੀਕੇ)- ਉੱਘੇ ਸਮਾਜਸੇਵੀ ਅਤੇ ਫਰਿਜ਼ਨੋ ਇਲਾਕੇ ਦੀ ਬਹੁਪੱਖੀ ਸ਼ਖ਼ਸੀਅਤ ਸ. ਗੁਰਚਰਨ ਸਿੰਘ ਰੱਕੜ ਕੁਝ ਦਿਨ ਪਹਿਲਾਂ ਕੈਂਸਰ ਵਰਗੀ ਨਾਮੁਰਾਦ ਬੀਮਾਰੀ ਨਾਲ ਸੰਘਰਸ਼ ਕਰਦੇ ਆਖਰ ਜ਼ਿੰਦਗੀ ਦੀ ਜੰਗ ਹਾਰ ਗਏ ਅਤੇ ਇਸ ਫ਼ਾਨੀ ਦੁਨੀਆ ਨੂੰ ਸਦਾ ਲਈ ਅਲਵਿਦਾ ਆਖ ਗਏ।

ਉਹ ਫਰਿਜ਼ਨੋ, ਕਰਮਨ ਅਤੇ ਮੈਡੇਰਾ ਗੁਰੂਘਰਾਂ ਚ ਪ੍ਰਧਾਨ ਵਜੋਂ ਸੇਵਾ ਨਿਭਾਉਂਦੇ ਆ ਰਹੇ ਸਨ ਅਤੇ ਭਾਈਚਾਰੇ ਦੇ ਹਰ ਕਾਰਜ ਵਿੱਚ ਵੱਧ-ਚੜ੍ਹ ਕੇ ਹਿੱਸਾ ਪਾਉਂਦੇ ਰਹਿੰਦੇ ਸਨ। ਉਹ ਸੇਵਾ ਦੇ ਪੁੰਜ ਬਾਬਾ ਬੁੱਧ ਸਿੰਘ ਢਾਹਾਂ ਕਲੇਰਾਂ ਵਾਲਿਆਂ ਦੇ ਕਰੀਬੀ ਸਾਥੀ ਰਹੇ, ਅਤੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਦੇ ਪ੍ਰਧਾਨ ਹੋਣ ਤੋਂ ਇਲਾਵਾ ਕੈਲੀਫੋਰਨੀਆ ਕਬੱਡੀ ਫੈਡਰੇਸ਼ਨ ਅਤੇ ਅਮਰੀਕੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਮੁੱਖ ਆਗੂ ਵਜੋਂ ਸੇਵਾ ਨਿਭਾਉਂਦੇ ਰਹੇ ਹਨ। ਉਨ੍ਹਾਂ ਦੇ ਤੁਰ ਜਾਣ ਨਾਲ ਪਰਿਵਾਰ ਤੋਂ ਇਲਾਵਾ ਸਾਡੇ ਭਾਈਚਾਰੇ ਨੂੰ ਵੀ ਬਹੁਤ ਵੱਡਾ ਘਾਟਾ ਪਿਆ ਹੈ।


author

Lalita Mam

Content Editor

Related News