ਫਰਿਜ਼ਨੋ ਦੇ ਗੁਰਬਖ਼ਸ਼ ਸਿੰਘ ਸਿੱਧੂ ਤੇ ਸੁਖਨੈਨ ਸਿੰਘ ਨੇ ਮੈਕਸੀਕੋ 'ਚ ਚਮਕਾਇਆ ਪੰਜਾਬੀਆਂ ਦਾ ਨਾਂਅ

Tuesday, Nov 11, 2025 - 08:07 AM (IST)

ਫਰਿਜ਼ਨੋ ਦੇ ਗੁਰਬਖ਼ਸ਼ ਸਿੰਘ ਸਿੱਧੂ ਤੇ ਸੁਖਨੈਨ ਸਿੰਘ ਨੇ ਮੈਕਸੀਕੋ 'ਚ ਚਮਕਾਇਆ ਪੰਜਾਬੀਆਂ ਦਾ ਨਾਂਅ

ਫਰਿਜ਼ਨੋ (ਕੈਲੀਫੋਰਨੀਆ), (ਗੁਰਿੰਦਰਜੀਤ ਨੀਟਾ ਮਾਛੀਕੇ/ਕੁਲਵੰਤ ਧਾਲੀਆਂ) : ਮੈਕਸੀਕੋ ਸਿਟੀ ਦੇ ਓਲੰਪਿਕ ਸਟੇਡੀਅਮ ਵਿੱਚ ਬੀਤੇ ਦਿਨੀਂ ਆਯੋਜਿਤ ਨਾਰਥ ਸੈਂਟਰਲ ਕੈਰੀਬੀਅਨ ਮਾਸਟਰਜ਼ ਐਥਲੈਟਿਕਸ ਚੈਂਪੀਅਨਸ਼ਿਪ 2025 ਵਿੱਚ ਉੱਤਰੀ ਅਮਰੀਕਾ ਦੇ 27 ਮੁਲਕਾਂ ਤੋਂ 1030 ਮਰਦ ਤੇ ਮਹਿਲਾ ਖਿਡਾਰੀਆਂ ਨੇ ਵੱਖ-ਵੱਖ ਉਮਰ ਕੈਟੇਗਰੀਆਂ ਵਿੱਚ ਹਿੱਸਾ ਲਿਆ। ਫਰਿਜਨੋ (ਕੈਲੀਫੋਰਨੀਆ) ਤੋਂ ਗੁਰਬਖ਼ਸ਼ ਸਿੰਘ ਸਿੱਧੂ ਨੇ ਹੈਮਰ ਥਰੋ ਮੁਕਾਬਲੇ ਵਿੱਚ 43.57 ਮੀਟਰ ਦੀ ਬਿਹਤਰੀਨ ਥਰੋ ਨਾਲ ਗੋਲਡ ਮੈਡਲ ਜਿੱਤਿਆ। ਇਸ ਤੋਂ ਇਲਾਵਾ ਵੇਟ ਥਰੋ ਮੁਕਾਬਲੇ ਵਿੱਚ 15.01 ਮੀਟਰ ਦੀ ਥਰੋ ਕਰਕੇ ਇੱਕ ਹੋਰ ਗੋਲਡ ਮੈਡਲ ਆਪਣੇ ਨਾਂਅ ਕੀਤਾ।

ਇਹ ਵੀ ਪੜ੍ਹੋ : ਇੰਡੋ-ਅਮੈਰੀਕਨ ਹੈਰੀਟੇਜ ਫੋਰਮ ਫਰਿਜ਼ਨੋ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਸਾਥੀਆਂ ਦੀ ਯਾਦ 'ਚ ਕਰਵਾਇਆ ਸਮਾਗਮ

ਗੁਰਬਖ਼ਸ਼ ਸਿੰਘ ਦੀ ਇਹ ਦੋਹਰੀ ਸਫ਼ਲਤਾ ਨੇ ਟੀਮ U.S.A. ਦੇ ਮੋੜ ਨੂੰ ਹੋਰ ਮਜ਼ਬੂਤ ਕੀਤਾ। ਉੱਧਰ ਫਰਿਜਨੋ ਤੋਂ ਹੀ ਸੁਖਨੈਨ ਸਿੰਘ ਨੇ 2000 ਮੀਟਰ ਸਟੀਪਲਚੇਜ਼ ਮੁਕਾਬਲੇ ਵਿੱਚ ਸ਼ਾਨਦਾਰ ਦੌੜ ਕਰਦਿਆਂ ਗੋਲਡ ਮੈਡਲ ਜਿੱਤਿਆ। ਇਸ ਤੋਂ ਬਾਅਦ ਲਾਂਗ ਜੰਪ ਵਿੱਚ ਬਰਾਂਜ਼ ਮੈਡਲ ਅਤੇ ਟਰਿਪਲ ਜੰਪ ਵਿੱਚ ਵੀ ਬਰਾਂਜ਼ ਮੈਡਲ ਜਿੱਤ ਕੇ ਟੂਰਨਾਮੈਂਟ ਵਿੱਚ ਕੁੱਲ ਤਿੰਨ ਮੈਡਲ ਆਪਣੇ ਨਾਮ ਕੀਤੇ। ਇਸ ਚੈਂਪੀਅਨਸ਼ਿਪ ਵਿੱਚ ਟੀਮ U.S.A. ਨੇ ਕੁੱਲ 194 ਮੈਡਲ ਆਪਣੇ ਖਾਤੇ 'ਚ ਬਟੋਰੇ, ਜਿਨ੍ਹਾਂ ਵਿੱਚ 91 ਗੋਲਡ ਮੈਡਲ, 58 ਸਿਲਵਰ ਮੈਡਲ, 45 ਬਰਾਂਜ਼ ਮੈਡਲ ਸ਼ਾਮਲ ਸਨ। ਇਸ ਮੌਕੇ ਗੁਰਬਖ਼ਸ਼ ਸਿੰਘ ਸਿੱਧੂ ਅਤੇ ਸੁਖਨੈਨ ਸਿੰਘ ਦੀ ਇਸ ਸ਼ਾਨਦਾਰ ਪ੍ਰਾਪਤੀ ‘ਤੇ ਫਰਿਜ਼ਨੋ ਦੀ ਸਥਾਨਕ ਕਮਿਊਨਿਟੀ ਵੱਲੋਂ ਵਧਾਈਆਂ ਦਾ ਸਿਲਸਿਲਾ ਜਾਰੀ ਹੈ। ਦੋਵੇਂ ਖਿਡਾਰੀਆਂ ਨੇ ਕਿਹਾ ਕਿ ਇਹ ਮੈਡਲ ਉਹ ਆਪਣੇ ਸ਼ਹਿਰ, ਆਪਣੇ ਪਰਿਵਾਰ ਅਤੇ ਪੰਜਾਬੀ ਭਾਈਚਾਰੇ ਦੇ ਨਾਮ ਕਰਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News