ਪੈਨ ਅਮਰੀਕਨ ਮਾਸਟਰ ਗੇਮਜ਼ ਵਿੱਚ ਫਰਿਜਨੋ ਦੇ ਗੁਰਬਖ਼ਸ਼ ਸਿੰਘ ਸਿੱਧੂ ਨੇ ਜਿੱਤਿਆ ਗੋਲਡ ਮੈਡਲ

Wednesday, Jul 17, 2024 - 03:58 PM (IST)

ਪੈਨ ਅਮਰੀਕਨ ਮਾਸਟਰ ਗੇਮਜ਼ ਵਿੱਚ ਫਰਿਜਨੋ ਦੇ ਗੁਰਬਖ਼ਸ਼ ਸਿੰਘ ਸਿੱਧੂ ਨੇ ਜਿੱਤਿਆ ਗੋਲਡ ਮੈਡਲ

ਫਰਿਜਨੋ (ਕੈਲੀਫੋਰਨੀਆ)(ਗੁਰਿੰਦਰਜੀਤ ਨੀਟਾ ਮਾਛੀਕੇ) - ਫਰਿਜਨੋ ਨਿਵਾਸੀ ਐਥਲੀਟ ਗੁਰਬਖ਼ਸ਼ ਸਿੰਘ ਸਿੱਧੂ ਅਕਸਰ ਦੁਨੀਆ ਭਰ ਵਿਚ ਸੀਨੀਅਰ ਖੇਡਾਂ ਵਿੱਚ ਹਿੱਸਾ ਲੈ ਕੇ ਨਾਮਨਾਂ ਖੱਟਦੇ ਰਹਿੰਦੇ ਹਨ। ਇਸ ਵਾਰ ਓਹ ਅਮਰੀਕਾ ਦੇ ਕਲੀਵਲੈਂਡ,ਓਹਾਇਓ ਵਿੱਚ ਪੈਨ ਅਮਰੀਕਨ ਮਾਸਟਰ ਗੇਮਜ਼ 2024 ਵਿੱਚ ਹਿੱਸਾਂ ਲੈਣ ਲਈ ਪਹੁੰਚੇ ਹੋਏ ਹਨ।

PunjabKesari

ਇਹ ਖੇਡਾਂ 12 ਜੁਲਾਈ ਤੋਂ 21 ਜੁਲਾਈ ਤੱਕ ਕਲੀਵਲੈਂਡ ਓਹਾਇਓ ਵਿੱਚ ਹੋ ਰਹੀਆਂ ਹਨ। ਗੁਰਬਖ਼ਸ਼ ਸਿੰਘ ਸਿੱਧੂ ਨੇ 15 ਜੁਲਾਈ ਨੂੰ ਹੋਏ, ਹੈਮਰ ਥਰੋ ਈਵੈਂਟ ਵਿੱਚ ਹਿੱਸਾ ਲਿਆ ਅਤੇ 35.62 ਮੀਟਰ ਦੀ ਦੂਰੀ ਨਾਲ ਗੋਲਡ ਮੈਡਲ ਜਿੱਤਿਆ। ਇਨ੍ਹਾਂ ਖੇਡਾਂ ਵਿੱਚ 70 ਦੇਸ਼ਾਂ ਦੇ ਐਥਲੀਟ 24 ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਪਹੁੰਚੇ ਹੋਏ ਹਨ। ਇਨ੍ਹਾਂ ਖੇਡਾਂ ਲਈ ਅਮਰੀਕਾ, ਕੈਨੇਡਾ, ਯੂਨਾਈਟਿਡ ਕਿੰਗਡਮ, ਫਰਾਂਸ, ਜਰਮਨੀ, ਫਿਨਲੈਂਡ, ਮੈਕਸੀਕੋ, ਪੇਰੂ, ਹਾਉਂਡੁਰਾਸ, ਭਾਰਤ ਅਤੇ ਹੋਰ  ਦੇਸ਼ਾਂ ਤੋਂ ਲਗਭਗ 4000 ਐਥਲੀਟ ਪਹੁੰਚੇ ਹੋਏ ਹਨ। ਗੁਰਬਖ਼ਸ਼ ਸਿੰਘ ਸਿੱਧੂ ਦੀ ਇਸ ਪ੍ਰਾਪਤੀ ਤੇ ਪੰਜਾਬੀ ਭਾਈਚਾਰੇ ਦੇ ਨਾਲ ਨਾਲ ਫਰਿਜਨੋ ਦੇ ਗੋਰੇ ਵੀ ਮਾਣ ਕਰ ਰਹੇ ਹਨ।
 


author

Harinder Kaur

Content Editor

Related News