ਮੱਧ ਨਾਇਜ਼ੀਰੀਆ ''ਚ ਬੰਦੂਕਧਾਰੀਆਂ ਨੇ 40 ਲੋਕਾਂ ਦੀ ਕੀਤੀ ਹੱਤਿਆ

Thursday, Jun 13, 2019 - 11:38 PM (IST)

ਮੱਧ ਨਾਇਜ਼ੀਰੀਆ ''ਚ ਬੰਦੂਕਧਾਰੀਆਂ ਨੇ 40 ਲੋਕਾਂ ਦੀ ਕੀਤੀ ਹੱਤਿਆ

ਕਾਨੋ - ਨਾਇਜ਼ੀਰੀਆ 'ਚ ਕੁਝ ਬੰਦੂਕਧਾਰੀਆਂ ਨੇ 8 ਪਿੰਡਾਂ 'ਚ ਗੋਲੀਆਂ ਚਲਾ ਕੇ ਘਟੋਂ-ਘੱਟ 40 ਲੋਕਾਂ ਦੀ ਹੱਤਿਆ ਕਰ ਦਿੱਤੀ ਅਤੇ ਕਈ ਲੋਕਾਂ ਨੂੰ ਜ਼ਖਮੀ ਕਰ ਦਿੱਤਾ। ਦੇਸ਼ 'ਚ ਐਮਰਜੰਸੀ ਸੇਵਾਵਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਬੰਦੂਕਧਾਰੀ ਮੋਟਰਸਾਈਕਲਾਂ 'ਤੇ ਆਏ ਅਤੇ ਅੰਨੇਵਾਹ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ।
ਐਮਰਜੰਸੀ ਸੇਵਾਵਾਂ ਦੇ ਬੁਲਾਰੇ ਨੇ ਏ. ਐੱਫ. ਪੀ. ਨੂੰ ਦੱਸਿਆ ਕਿ ਹੁਣ ਤੱਕ 40 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ ਉਨ੍ਹਾਂ ਨੇ ਦੱਸਿਆ ਕਿ ਰਾਹਤ ਅਤੇ ਬਚਾਅ ਦਲਾਂ ਨੂੰ ਲਾਸ਼ਾਂ ਅਜੇ ਵੀ ਮਿਲ ਰਹੀਆਂ ਹਨ ਅਤੇ ਮਰਨ ਵਾਲਿਆਂ ਦਾ ਅੰਕੜਾ ਹੋਰ ਵੱਧ ਸਕਦਾ ਹੈ। ਉਨ੍ਹਾਂ ਆਖਿਆ ਕਿ ਇਸ ਘਟਨਾ 'ਚ ਦਰਜਨਾਂ ਲੋਕ ਜ਼ਖਮੀ ਹਨ ਅਤੇ ਕਰੀਬ 2 ਹਜ਼ਾਰ ਪਿੰਡ ਵਾਲਿਆਂ ਨੂੰ ਆਪਣਾ ਘਰ ਛੱਡਣਾ ਪਿਆ ਹੈ।


author

Khushdeep Jassi

Content Editor

Related News