ਸਕੂਲ 'ਚ ਦਾਖ਼ਲ ਹੋਏ ਦਰਜਨਾਂ ਬੰਦੂਕਧਾਰੀ, 300 ਵਿਦਿਆਰਥੀਆਂ ਨੂੰ ਅਗਵਾ ਕਰਕੇ ਲੈ ਗਏ ਨਾਲ, ਚਿੰਤਾ 'ਚ ਪਏ ਮਾਪੇ

03/11/2024 4:54:01 PM

ਕੁਰੀਗਾ (ਭਾਸ਼ਾ)- ਨਾਈਜੀਰੀਆ ਵਿੱਚ ਬੰਦੂਕਧਾਰੀਆਂ ਨੇ ਇੱਕ ਸਕੂਲ ਉੱਤੇ ਹਮਲਾ ਕਰਕੇ 5 ਮਿੰਟਾਂ ਵਿੱਚ ਹੀ ਕਰੀਬ 300 ਵਿਦਿਆਰਥੀਆਂ ਨੂੰ ਅਗਵਾ ਕਰ ਲਿਆ। ਦੋ ਦਿਨ ਤੋਂ ਵੱਧ ਸਮਾਂ ਬੀਤ ਜਾਣ ’ਤੇ ਵੀ ਬੱਚਿਆਂ ਬਾਰੇ ਕੋਈ ਜਾਣਕਾਰੀ ਨਾ ਮਿਲਣ ਕਾਰਨ ਉਨ੍ਹਾਂ ਦੇ ਮਾਪੇ ਚਿੰਤਾ ਵਿਚ ਹਨ। ਇਹ ਘਟਨਾ ਇਸਲਾਮਿਕ ਕੱਟੜਪੰਥੀਆਂ ਅਤੇ ਹਥਿਆਰਬੰਦ ਗਰੋਹਾਂ ਦਾ ਗੜ੍ਹ ਉੱਤਰ-ਪੱਛਮੀ ਨਾਈਜੀਰੀਆ ਵਿੱਚ ਵਾਪਰੀ। ਕਿਸੇ ਵੀ ਸਮੂਹ ਨੇ ਇਸ ਅਗਵਾਕਾਂਡ ਦੀ ਜ਼ਿੰਮੇਵਾਰੀ ਨਹੀਂ ਲਈ ਹੈ। 

ਇਹ ਵੀ ਪੜ੍ਹੋ: ਹਾਦਸਾਗ੍ਰਸਤ ਹੋ ਕੇ ਡਿੱਗਦੇ ਹੀ ਜਹਾਜ਼ ਨੂੰ ਲੱਗੀ ਅੱਗ, ਜ਼ਿੰਦਾ ਸੜ ਗਏ ਇਕ ਬੱਚੇ ਸਣੇ 5 ਲੋਕ

ਰਾਸ਼ਿਦਤ ਹਮਜ਼ਾ ਕਾਫੀ ਨਿਰਾਸ਼ ਨਜ਼ਰ ਆਈ। ਰਾਸ਼ਿਦਤ ਦੇ 6 ਬੱਚਿਆਂ ਵਿੱਚੋਂ ਇੱਕ ਨੂੰ ਛੱਡ ਕੇ ਬਾਕੀ ਸਾਰੇ ਅਗਵਾ ਕੀਤੇ ਗਏ 300 ਵਿਦਿਆਰਥੀਆਂ ਵਿੱਚ ਸ਼ਾਮਲ ਹਨ। ਰਾਸ਼ਿਦਤ ਦੇ 7 ਤੋਂ 18 ਸਾਲ ਦੇ ਬੱਚੇ ਕਡੁਨਾ ਰਾਜ ਦੇ ਕੁਰੀਗਾ ਸ਼ਹਿਰ ਵਿੱਚ ਸਥਿਤ ਸਕੂਲ ਪੜ੍ਹਨ ਗਏ ਸਨ ਪਰ ਬੰਦੂਕਧਾਰੀਆਂ ਦੇ ਇੱਕ ਗਿਰੋਹ ਨੇ ਉਨ੍ਹਾਂ ਨੂੰ ਅਗਵਾ ਕਰ ਲਿਆ। ਅਧਿਕਾਰੀਆਂ ਨੇ ਦੱਸਿਆ ਕਿ ਸੂਬੇ ਵਿੱਚ ਅਗਵਾ ਕੀਤੇ ਗਏ ਵਿਦਿਆਰਥੀਆਂ ਵਿੱਚ 12 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਘੱਟੋ-ਘੱਟ 100 ਬੱਚੇ ਸ਼ਾਮਲ ਹਨ। ਹਮਜ਼ਾ ਨੇ ਕਿਹਾ ਕਿ ਸਾਨੂੰ ਨਹੀਂ ਪਤਾ ਕਿ ਕੀ ਕਰਨਾ ਹੈ, ਪਰ ਅਸੀਂ ਰੱਬ ਵਿੱਚ ਵਿਸ਼ਵਾਸ ਕਰਦੇ ਹਾਂ।" 

ਇਹ ਵੀ ਪੜ੍ਹੋ: ਵਿਅਕਤੀ ਨੇ ਹੱਥੀਂ ਉਜਾੜਿਆ ਹੱਸਦਾ-ਵੱਸਦਾ ਘਰ, ਪੂਰੇ ਟੱਬਰ ਨੂੰ ਖ਼ਤਮ ਕਰਨ ਮਗਰੋਂ ਕੀਤੀ ਖ਼ੁਦਕੁਸ਼ੀ

ਕੁਰੀਗਾ ਵਿੱਚ ਸਮੂਹਿਕ ਅਗਵਾਕਾਂਡ ਦੀ ਇਹ ਘਟਨਾ ਪਿਛਲੇ ਹਫ਼ਤੇ ਦੇ ਅੰਤ ਤੋਂ ਬਾਅਦ ਹੁਣ ਤੱਕ ਉੱਤਰੀ ਨਾਈਜੀਰੀਆ ਵਿੱਚ ਤੀਜੀ ਸਮੂਹਿਕ ਅਗਵਾਕਾਂਡ ਦੀ ਘਟਨਾ ਹੈ। ਅਜੇ ਤੱਕ ਕਿਸੇ ਸਮੂਹ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਇਸ ਤੋਂ ਪਹਿਲਾਂ, ਬੰਦੂਕਧਾਰੀਆਂ ਦੇ ਇੱਕ ਗਿਰੋਹ ਨੇ ਇੱਕ ਹੋਰ ਉੱਤਰ-ਪੱਛਮੀ ਸੂਬੇ ਸੋਕੋਟੋ ਵਿੱਚ ਇੱਕ ਸਕੂਲ ਵਿੱਚੋਂ 15 ਬੱਚਿਆਂ ਨੂੰ ਅਗਵਾ ਕਰ ਲਿਆ ਸੀ ਅਤੇ ਕੁਝ ਦਿਨ ਪਹਿਲਾਂ ਉੱਤਰ-ਪੂਰਬ ਵਿੱਚ ਸਥਿਤ ਬੋਰਨੋ ਸੂਬੇ ਦੇ 200 ਲੋਕਾਂ ਨੂੰ ਅਗਵਾ ਕਰ ਲਿਆ ਸੀ, ਜਿਨ੍ਹਾਂ ਵਿੱਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਸਨ। ਅਧਿਆਪਕ ਨੂਰਾ ਅਹਿਮਦ ਨੇ ਅਗਵਾ ਦੀ ਘਟਨਾ ਨੂੰ ਯਾਦ ਕਰਦੇ ਹੋਏ ਇਕ ਨਿਊਜ਼ ਏਜੰਸੀ ਨੂੰ ਦੱਸਿਆ ਕਿ ਵਿਦਿਆਰਥੀ ਇੱਕ ਸਰਕਾਰੀ ਪ੍ਰਾਇਮਰੀ ਅਤੇ ਸੈਕੰਡਰੀ ਸਕੂਲ ਵਿੱਚ ਆਪਣੀਆਂ ਕਲਾਸਾਂ ਵਿੱਚ ਸਨ ਜਦੋਂ ਦਰਜਨਾਂ ਬੰਦੂਕਧਾਰੀ ਬਾਈਕ 'ਤੇ ਆਏ ਅਤੇ ਗੋਲੀਬਾਰੀ ਕਰਨ ਲੱਗੇ। ਅਹਿਮਦ ਨੇ ਕਿਹਾ, “ਉਨ੍ਹਾਂ ਨੇ ਸਕੂਲ ਨੂੰ ਘੇਰ ਲਿਆ ਅਤੇ ਪੰਜ ਮਿੰਟਾਂ ਤੋਂ ਵੀ ਘੱਟ ਸਮੇਂ ਵਿੱਚ ਬੱਚਿਆਂ ਨੂੰ ਅਗਵਾ ਕਰਨ ਤੋਂ ਪਹਿਲਾਂ ਕਿਸੇ ਵੀ ਮਦਦ ਨੂੰ ਰੋਕਣ ਲਈ ਸਾਰੇ ਰਸਤਿਆਂ ਅਤੇ ਸੜਕਾਂ ਨੂੰ ਬੰਦ ਕਰ ਦਿੱਤਾ।”

ਇਹ ਵੀ ਪੜ੍ਹੋ: ਆਸਟ੍ਰੇਲੀਆ 'ਚ ਹੈਦਰਾਬਾਦ ਦੀ ਔਰਤ ਦਾ 'ਕਤਲ', ਕੂੜੇਦਾਨ 'ਚੋਂ ਮਿਲੀ ਲਾਸ਼

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


cherry

Content Editor

Related News