ਮੈਕਸੀਕੋ ਦੀ ਜੇਲ੍ਹ 'ਤੇ ਬੰਦੂਕਧਾਰੀਆਂ ਨੇ ਕੀਤਾ ਹਮਲਾ, 14 ਲੋਕਾਂ ਦੀ ਮੌਤ
Monday, Jan 02, 2023 - 10:13 AM (IST)
ਮੈਕਸੀਕੋ ਸਿਟੀ (ਭਾਸ਼ਾ)- ਮੈਕਸੀਕੋ ਦੇ ਸਿਉਦਾਦ ਜੁਆਰੇਜ਼ ਸ਼ਹਿਰ ਦੀ ਇੱਕ ਜੇਲ੍ਹ ਵਿੱਚ ਐਤਵਾਰ ਤੜਕੇ ਬਖਤਰਬੰਦ ਵਾਹਨਾਂ ਵਿੱਚ ਆਏ ਬੰਦੂਕਧਾਰੀਆਂ ਨੇ ਹਮਲਾ ਕਰ ਦਿੱਤਾ, ਜਿਸ ਵਿੱਚ 10 ਸੁਰੱਖਿਆ ਕਰਮੀਆਂ ਅਤੇ ਚਾਰ ਕੈਦੀਆਂ ਦੀ ਮੌਤ ਹੋ ਗਈ। ਸਰਕਾਰੀ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਚਿਹੁਆਹੁਆ ਸਰਕਾਰੀ ਵਕੀਲ ਦੇ ਦਫਤਰ ਨੇ ਇਕ ਬਿਆਨ ਵਿਚ ਕਿਹਾ ਕਿ ਸਵੇਰੇ 7 ਵਜੇ ਦੇ ਕਰੀਬ ਕੁਝ ਬਖਤਰਬੰਦ ਗੱਡੀਆਂ ਜੇਲ ਵਿਚ ਪਹੁੰਚੀਆਂ ਅਤੇ ਉਸ ਵਿਚ ਸਵਾਰ ਬੰਦੂਕਧਾਰੀਆਂ ਨੇ ਸੁਰੱਖਿਆ ਕਰਮਚਾਰੀਆਂ 'ਤੇ ਗੋਲੀਆਂ ਚਲਾ ਦਿੱਤੀਆਂ। ਗੋਲੀਬਾਰੀ 'ਚ 10 ਸੁਰੱਖਿਆ ਕਰਮਚਾਰੀ ਅਤੇ ਚਾਰ ਕੈਦੀ ਮਾਰੇ ਗਏ, ਜਦਕਿ 13 ਹੋਰ ਸੁਰੱਖਿਆ ਕਰਮਚਾਰੀ ਅਤੇ ਘੱਟੋ-ਘੱਟ 24 ਕੈਦੀ ਜ਼ਖਮੀ ਹੋ ਗਏ।
ਪੜ੍ਹੋ ਇਹ ਅਹਿਮ ਖ਼ਬਰ-ਨਵੇਂ ਸਾਲ 'ਤੇ ਕਿਮ ਜੋਂਗ ਦਾ ਨਵਾਂ ਫਰਮਾਨ, ਪ੍ਰਮਾਣੂ ਹਥਿਆਰਾਂ ਦਾ ਤੇਜ਼ੀ ਨਾਲ ਹੋਵੇ ਵਿਸਥਾਰ
ਬਿਆਨ ਦੇ ਅਨੁਸਾਰ ਮੈਕਸੀਕਨ ਸੈਨਿਕਾਂ ਅਤੇ ਰਾਜ ਪੁਲਿਸ ਨੇ ਐਤਵਾਰ ਰਾਤ ਨੂੰ ਜੇਲ ਦਾ ਦੁਬਾਰਾ ਕੰਟਰੋਲ ਲੈ ਲਿਆ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਜੁਆਰੇਜ਼ ਦੀ ਇਸੇ ਜੇਲ੍ਹ ਵਿੱਚ ਅਗਸਤ ਵਿੱਚ ਹੋਏ ਦੰਗਿਆਂ ਵਿੱਚ 11 ਲੋਕ ਮਾਰੇ ਗਏ ਸਨ। ਸਰਕਾਰੀ ਵਕੀਲ ਦੇ ਦਫ਼ਤਰ ਦੇ ਅਨੁਸਾਰ, ਜੇਲ 'ਤੇ ਐਤਵਾਰ ਨੂੰ ਹੋਏ ਹਮਲੇ ਤੋਂ ਕੁਝ ਸਮਾਂ ਪਹਿਲਾਂ ਮਿਉਂਸਪਲ ਪੁਲਸ 'ਤੇ ਹਮਲਾ ਕੀਤਾ ਗਿਆ ਸੀ। ਹਾਲਾਂਕਿ ਪੁਲਸ ਨੇ ਪਿੱਛਾ ਕਰਕੇ ਚਾਰ ਹਮਲਾਵਰਾਂ ਨੂੰ ਫੜ ਲਿਆ। ਪੁਲਸ ਨੇ ਇਸ ਤੋਂ ਬਾਅਦ SUV ਵਿੱਚ ਸਵਾਰ ਦੋ ਕਥਿਤ ਗੰਨਮੈਨਾਂ ਨੂੰ ਢੇਰ ਕਰ ਦਿੱਤਾ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।