ਬੰਦੂਕਧਾਰੀਆਂ ਨੇ ਕੈਮਰੂਨ ਸਕੂਲ ''ਚੋਂ 6 ਬੱਚੇ ਕੀਤੇ ਕਿਡਨੈਪ : ਅਧਿਆਪਕ
Saturday, Oct 20, 2018 - 10:12 PM (IST)

ਡੋਆਲਾ— ਬਾਮੇਂਡਾ ਦੇ ਇਕ ਸਕੂਲ ਦੀ ਇਕ ਅਧਿਆਪਕ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਸਕੂਲ 'ਚੋਂ ਬੰਦੂਕਧਾਰੀ ਵਿਅਕਤੀਆਂ ਨੇ 6 ਬੱਚਿਆਂ ਨੂੰ ਅਗਵਾ ਕਰ ਲਿਆ ਹੈ। ਅਧਿਆਪਕ ਨੇ ਬਾਮੇਂਡਾ 'ਚ ਇਕ ਪੱਤਰਕਾਰ ਏਜੰਸੀ ਨੂੰ ਦੱਸਿਆ ਕਿ ਸ਼ੁੱਕਰਵਾਰ ਸਵੇਰੇ 11 ਵਜੇ ਬੰਦੂਕਧਾਰੀਆਂ ਨੇ ਹਾਈ ਸਕੂਲ 'ਤੇ ਹਮਲਾ ਕੀਤਾ ਸੀ।
ਅਧਿਆਪਕ ਦਾ ਕਹਿਣਾ ਹੈ ਕਿ ਬੰਦੂਕਾਧਾਰੀ 6 ਬੱਚਿਆਂ ਨੂੰ ਕਿਡਨੈਪ ਕਰਕੇ ਲੈ ਗਏ। ਅਧਿਆਪਕ ਤੋਂ ਇਲਾਵਾ ਬਾਮੇਂਡਾ ਦੀ ਸੁਰੱਖਿਆ ਸਰਵਿਸ ਦੇ ਨੇੜਲੇ ਸੂਤਰ ਨੇ ਵੀ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਇਲਾਕੇ ਦੇ ਇਕ ਲੋਕਲ ਨਿਊਜ਼ ਚੈਨਲ ਦਾ ਇਹ ਵੀ ਕਹਿਣਾ ਹੈ ਕਿ ਕਿਡਨੈਪ ਬੱਚਿਆਂ 'ਚੋਂ ਇਕ ਬੱਚਾ ਕਿਸੇ ਤਰ੍ਹਾਂ ਨਾਲ ਹਮਲਾਵਰਾਂ ਤੋਂ ਬਚਣ 'ਚ ਸਫਲ ਰਿਹਾ ਪਰ ਇਸ ਦੀ ਅਜੇ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ ਗਈ ਹੈ। ਦੱਸਣਯੋਗ ਹੈ ਕਿ ਇਲਾਕੇ 'ਚ ਸਰਗਰਮ ਵੱਖਵਾਦੀ ਅੰਗਰੇਜ਼ੀ ਭਾਸ਼ਾ ਦੇ ਸਕੂਲਾਂ 'ਤੇ ਹਮਲੇ ਕਈ ਵਾਰ ਹਮਲੇ ਕਰ ਚੁੱਕੇ ਹਨ ਤੇ ਉਹ ਕੈਮਰੂਨ 'ਚ ਅੰਗਰੇਜ਼ੀ ਭਾਸ਼ਾ ਦੀ ਬਜਾਏ ਫ੍ਰੈਂਚ ਭਾਸ਼ਾ ਦਾ ਸਮਰਥਨ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਵੱਖਵਾਦੀਆਂ ਨੇ ਇਸ ਤੋਂ ਪਹਿਲਾਂ ਸਤੰਬਰ ਮਹੀਨੇ ਵੀ ਕੈਮਰੂਨ ਦੇ ਇਕ ਸਕੂਲ ਦੇ ਡਾਇਰੈਕਟਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਤੇ ਇਕ ਅਧਿਆਪਕ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਸੀ। ਇਸ ਤੋਂ ਇਲਾਵਾ ਵੱਖਵਾਦੀ ਬੀਤੇ ਕੁਝ ਸਮੇਂ ਤੋਂ ਕਈ ਸਕੂਲਾਂ 'ਤੇ ਹਮਲਾ ਕਰ ਚੁੱਕੇ ਹਨ।