ਮੁਸਲਮਾਨ ਸਮਝ ਚਲਾ''ਤੀਆਂ 17 ਗੋਲੀਆਂ, ਜਦੋਂ ਖੁਲਾਸਾ ਹੋਇਆ ਤਾਂ...
Tuesday, Feb 18, 2025 - 10:31 PM (IST)

ਇੰਟਰਨੈਸ਼ਨਲ ਡੈਸਕ - ਅਮਰੀਕਾ ਦੇ ਮਿਆਮੀ ਬੀਚ 'ਤੇ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਯਹੂਦੀ ਵਿਅਕਤੀ ਨੇ ਦੋ ਇਜ਼ਰਾਈਲੀ ਸੈਲਾਨੀਆਂ 'ਤੇ ਇਸ ਲਈ ਗੋਲੀਆਂ ਚਲਾ ਦਿੱਤੀਆਂ ਕਿਉਂਕਿ ਉਸ ਨੇ ਉਨ੍ਹਾਂ ਨੂੰ ਗਲਤੀ ਨਾਲ ਫਲਸਤੀਨੀ ਸਮਝ ਲਿਆ ਸੀ। ਇਹ ਘਟਨਾ ਸ਼ਨੀਵਾਰ ਸ਼ਾਮ ਨੂੰ ਵਾਪਰੀ, ਜਦੋਂ 27 ਸਾਲਾ ਮੋਰਦੇਖਾਈ ਬ੍ਰਾਫਮੈਨ ਨੇ ਇਕ ਕਾਰ 'ਤੇ 17 ਰਾਉਂਡ ਫਾਇਰ ਕੀਤੇ। ਇਸ ਹਮਲੇ ਵਿੱਚ ਜ਼ਖ਼ਮੀ ਹੋਏ ਦੋ ਇਜ਼ਰਾਈਲੀ ਨਾਗਰਿਕ ਪਿਤਾ-ਪੁੱਤਰ ਹਨ।
ਰਿਪੋਰਟਾਂ ਮੁਤਾਬਕ ਬ੍ਰਾਫਮੈਨ ਨੇ ਬਿਨਾਂ ਕਿਸੇ ਪੁਸ਼ਟੀ ਦੇ ਇਹ ਮੰਨ ਲਿਆ ਕਿ ਕਾਰ 'ਚ ਬੈਠੇ ਲੋਕ ਫਲਸਤੀਨੀ ਸਨ ਅਤੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਗੋਲੀਬਾਰੀ 'ਚ ਇਕ ਵਿਅਕਤੀ ਦੇ ਮੋਢੇ 'ਤੇ ਸੱਟ ਲੱਗੀ ਹੈ, ਜਦਕਿ ਦੂਜੇ ਦੇ ਹੱਥ 'ਤੇ ਮਾਮੂਲੀ ਗੋਲੀ ਲੱਗੀ ਹੈ। ਹਮਲੇ ਤੋਂ ਬਾਅਦ ਬ੍ਰੈਫਮੈਨ ਮੌਕੇ ਤੋਂ ਫਰਾਰ ਹੋ ਗਿਆ ਪਰ ਪੁਲਸ ਨੇ ਜਲਦੀ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ।
ਸੋਸ਼ਲ ਮੀਡੀਆ 'ਤੇ ਬਵਾਲ
ਇਸ ਘਟਨਾ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਵਿਵਾਦ ਅਤੇ ਨਫ਼ਰਤ ਭਰੇ ਪ੍ਰਤੀਕਰਮ ਸਾਹਮਣੇ ਆਏ। ਖਾਸ ਤੌਰ 'ਤੇ ਹਮਲੇ 'ਚ ਜ਼ਖਮੀ ਹੋਏ ਇਕ ਇਜ਼ਰਾਈਲੀ ਵਿਅਕਤੀ ਨੇ ਸੋਸ਼ਲ ਮੀਡੀਆ 'ਤੇ 'ਡੈਥ ਟੂ ਅਰਬਜ਼' (ਅਰਬਾਂ ਦੀ ਮੌਤ) ਵਰਗੇ ਵਿਵਾਦਿਤ ਬਿਆਨ ਪੋਸਟ ਕੀਤੇ, ਜਿਸ ਨਾਲ ਮਾਮਲਾ ਹੋਰ ਗੰਭੀਰ ਹੋ ਗਿਆ।
A shooter fired 17 rounds at two men, believing they were Palestinian. Both survived, but the attack reflects rising anti-Palestinian hate in the U.S.
— CAIR National (@CAIRNational) February 18, 2025
The suspect told police, “I saw two Palestinians and shot and killed both.” This must be prosecuted as a hate crime.… pic.twitter.com/Hyvtwtdc3R
ਇਸ ਪੋਸਟ ਦੇ ਸਾਹਮਣੇ ਆਉਣ ਤੋਂ ਬਾਅਦ, ਅਮਰੀਕਾ ਵਿੱਚ ਮੁਸਲਿਮ ਅਧਿਕਾਰਾਂ ਲਈ ਕੰਮ ਕਰਨ ਵਾਲੀ ਸੰਸਥਾ ਕੌਂਸਲ ਆਨ ਅਮੈਰੀਕਨ-ਇਸਲਾਮਿਕ ਰਿਲੇਸ਼ਨਜ਼ (ਸੀ.ਏ.ਆਈ.ਆਰ.) ਨੇ ਇਸ ਘਟਨਾ ਦੀ ਨਿੰਦਾ ਕੀਤੀ ਅਤੇ ਮੰਗ ਕੀਤੀ ਕਿ ਬ੍ਰੈਫਮੈਨ ਵਿਰੁੱਧ ਸੰਘੀ ਨਫ਼ਰਤੀ ਅਪਰਾਧ ਦੇ ਤਹਿਤ ਮਾਮਲਾ ਦਰਜ ਕੀਤਾ ਜਾਵੇ। ਸੰਗਠਨ ਨੇ ਇਸ ਘਟਨਾ ਨੂੰ ਯਹੂਦੀ ਅਤੇ ਫਲਸਤੀਨੀ ਭਾਈਚਾਰਿਆਂ ਦਰਮਿਆਨ ਵਧਦੀ ਕੱਟੜਤਾ ਦੀ ਖਤਰਨਾਕ ਉਦਾਹਰਣ ਦੱਸਿਆ ਹੈ।
ਪੀੜਤਾਂ ਨੇ ਦਿੱਤੇ ਬਿਆਨ
ਸੀਬੀਐਸ ਨਿਊਜ਼ ਮਿਆਮੀ ਨਾਲ ਇੱਕ ਇੰਟਰਵਿਊ ਵਿੱਚ, ਪੀੜਤ ਏਰੀ ਰਾਬੀ ਨੇ ਕਿਹਾ ਕਿ ਉਹ ਅਤੇ ਉਸਦੇ ਪਿਤਾ ਮਿਆਮੀ ਬੀਚ 'ਤੇ ਜਾ ਰਹੇ ਸਨ ਜਦੋਂ ਉਨ੍ਹਾਂ 'ਤੇ ਹਮਲਾ ਕੀਤਾ ਗਿਆ। ਗੋਲੀ ਉਸ ਦੇ ਖੱਬੇ ਮੋਢੇ 'ਤੇ ਲੱਗੀ, ਜਦੋਂ ਕਿ ਉਸ ਦੇ ਪਿਤਾ ਦੇ ਹੱਥ 'ਤੇ ਮਾਮੂਲੀ ਸੱਟਾਂ ਲੱਗੀਆਂ, ਉਸ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਸ ਦੀ ਹਮਲਾਵਰ ਨਾਲ ਕੋਈ ਜਾਣ-ਪਛਾਣ ਨਹੀਂ ਸੀ ਅਤੇ ਉਹ ਕਿਸੇ ਕਿਸਮ ਦੇ ਟਕਰਾਅ ਵਿਚ ਸ਼ਾਮਲ ਨਹੀਂ ਸੀ। ਇਸ ਘਟਨਾ ਨੇ ਇੱਕ ਵਾਰ ਫਿਰ ਅਮਰੀਕਾ ਵਿੱਚ ਨਸਲੀ ਅਤੇ ਫਿਰਕੂ ਹਮਲਿਆਂ ਨੂੰ ਲੈ ਕੇ ਬਹਿਸ ਛੇੜ ਦਿੱਤੀ ਹੈ। ਪੁਲਸ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।