ਕਾਬੁਲ ਯੂਨੀਵਰਸਿਟੀ 'ਚ ਅੱਤਵਾਦੀ ਹਮਲਾ, 25 ਹਲਾਕ ਤੇ ਕਈ ਜ਼ਖ਼ਮੀ

Monday, Nov 02, 2020 - 09:06 PM (IST)

ਕਾਬੁਲ ਯੂਨੀਵਰਸਿਟੀ 'ਚ ਅੱਤਵਾਦੀ ਹਮਲਾ, 25 ਹਲਾਕ ਤੇ ਕਈ ਜ਼ਖ਼ਮੀ

ਕਾਬੁਲ- ਅਫਗਾਨਿਸਤਾਨ ਦੀ ਕਾਬੁਲ ਯੂਨੀਵਰਸਿਟੀ ਵਿਚ ਸੋਮਵਾਰ ਤੜਕੇ ਅੱਤਵਾਦੀ ਹਮਲਾ ਹੋਇਆ, ਜਿਸ ਵਿਚ 25 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਹਮਲੇ ਦੀ ਜਾਣਕਾਰੀ ਮਿਲਣ ਮਗਰੋਂ ਪੁਲਸ ਨੇ ਇਸ ਵੱਡੇ ਕੰਪਲੈਕਸ ਨੂੰ ਘੇਰ ਲਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਰਿਪੋਰਟਾਂ ਵਿਚ ਦੱਸਿਆ ਜਾ ਰਿਹਾ ਹੈ ਕਿ ਹਮਲੇ ਵਿਚ ਵੱਡੀ ਗਿਣਤੀ ਵਿਚ ਲੋਕ ਜ਼ਖ਼ਮੀ ਹੋਏ ਹਨ। ਅਫਗਾਨਿਸਤਾਨ ਦੇ ਰਾਸ਼ਟਰਪਤੀ ਨੇ ਇਸ ਹਮਲੇ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ।

ਦੱਸਿਆ ਜਾ ਰਿਹਾ ਹੈ ਕਿ ਯੂਨੀਵਰਸਿਟੀ ਵਿਚ ਕਿਤਾਬਾਂ ਦੀ ਪ੍ਰਦਰਸ਼ਨੀ ਲੱਗੀ ਸੀ। ਅਫਗਾਨਿਸਤਾਨ 'ਚ ਈਰਾਨ ਦੇ ਰਾਜਦੂਤ ਵੀ ਇੱਥੇ ਪੁੱਜੇ ਸਨ। ਕਿਹਾ ਜਾ ਰਿਹਾ ਹੈ ਕਿ 3 ਹਮਲਾਵਰ ਸਨ, ਜਿਨ੍ਹਾਂ ਨੂੰ ਸੁਰੱਖਿਆ ਬਲ ਨੇ ਢੇਰੀ ਕਰ ਦਿੱਤਾ। 

ਇਹ ਵੀ ਪੜ੍ਹੋ- ਤੁਰਕੀ : 3 ਦਿਨਾਂ ਬਾਅਦ ਮਲਬੇ 'ਚੋਂ ਕੱਢੀਆਂ ਬੱਚੀਆਂ, ਲੋਕਾਂ ਨੇ ਤਾੜੀਆਂ ਵਜਾ ਵਧਾਇਆ ਹੌਂਸਲਾ
ਪਿਛਲੇ ਸਾਲ ਇਸ ਯੂਨੀਵਰਸਿਟੀ ਦੇ ਗੇਟ 'ਤੇ ਬੰਬ ਧਮਾਕੇ ਵਿਚ 8 ਲੋਕਾਂ ਦੀ ਜਾਨ ਚਲੇ ਗਈ ਸੀ। ਸਾਲ 2016 ਵਿਚ ਬੰਦੂਕਧਾਰੀਆਂ ਨੇ ਅਮਰੀਕੀ ਯੂਨੀਵਰਸਿਟੀ 'ਤੇ ਹਮਲਾ ਕੀਤਾ ਸੀ ਅਤੇ 13 ਲੋਕਾਂ ਨੂੰ ਮਾਰ ਦਿੱਤਾ ਸੀ। ਕਿਸੇ ਵੀ ਸੰਗਠਨ ਨੇ ਸੋਮਵਾਰ ਨੂੰ ਹੋਏ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਪਿਛਲੇ ਮਹੀਨੇ ਇਸਲਾਮਕ ਸਟੇਟ ਨੇ ਰਾਜਧਾਨੀ ਦੇ ਸ਼ੀਆ ਬਹੁਲਤਾ ਵਾਲੇ ਦਸ਼ਤ-ਏ-ਬਾਰਚੀ ਦੇ ਇਕ ਸਿੱਖਿਆ ਕੇਂਦਰ ਵਿਚ ਇਕ ਆਤਮਘਾਤੀ ਬੰਬ ਹਮਲਾਵਰ ਭੇਜਿਆ ਸੀ, ਜਿਸ ਦੇ ਹਮਲੇ ਵਿਚ 24 ਵਿਦਿਆਰਥੀਆਂ ਦੀ ਮੌਤ ਹੋ ਗਈ ਸੀ। 


author

Sanjeev

Content Editor

Related News