ਫਿਨਲੈਂਡ ''ਚ ਗੋਲੀਬਾਰੀ, 2 ਪੁਲਸ ਅਧਿਕਾਰੀ ਜ਼ਖਮੀ

Monday, Aug 26, 2019 - 01:57 AM (IST)

ਫਿਨਲੈਂਡ ''ਚ ਗੋਲੀਬਾਰੀ, 2 ਪੁਲਸ ਅਧਿਕਾਰੀ ਜ਼ਖਮੀ

ਹੇਲਸਿੰਕੀ - ਫਿਨਲੈਂਡ ਦੇ ਦੱਖਣੀ ਸ਼ਹਿਰ ਪੋਰਵੋ 'ਚ ਐਤਵਾਰ ਨੂੰ ਗੋਲੀਬਾਰੀ 'ਚ 2 ਪੁਲਸ ਅਧਿਕਾਰੀ ਜ਼ਖਮੀ ਹੋ ਗਏ। ਫਿਨਲੈਂਡ ਦੇ ਪੁਲਸ ਪ੍ਰਮੁੱਖ ਸੈੱਪੋ ਕੋਲੇਹਮੈਨੇਨ ਨੇ ਆਖਿਆ ਕਿ ਦੋਹਾਂ 'ਚੋਂ ਇਕ ਅਧਿਕਾਰੀ ਗੰਭੀਰ ਰੂਪ ਤੋਂ ਜ਼ਖਮੀ ਹੋ ਗਿਆ ਪਰ ਉਨ੍ਹਾਂ ਦੀ ਹਾਲਤ ਸਥਿਰ ਹੈ। ਦੂਜਾ ਪੁਲਸ ਅਧਿਕਾਰੀ ਵੀ ਜ਼ਖਮੀ ਹੋਇਆ ਸੀ ਪਰ ਇਲਾਜ ਤੋਂ ਬਾਅਦ ਉਸ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ।

ਖੇਤਰੀ ਪੁਲਸ ਪ੍ਰਮੁੱਖ ਆਰੀ ਕਾਰਵੋਨੇਨ ਨੇ ਪੱਤਰਕਾਰ ਸੰੰਮੇਲਨ 'ਚ ਦੱਸਿਆ ਕਿ ਪੋਰਵੋ ਦੇ ਇਕ ਤਕਨਾਲੋਜੀ ਖੇਤਰ 'ਚ ਗੋਲੀਬਾਰੀ ਦੀ ਘਟਨਾ ਵਾਪਰੀ। ਪੁਲਸ ਨੂੰ ਗੈਰ-ਕਾਨੂੰਨੀ ਗਤੀਵਿਧੀਆਂ ਦੇ ਬਾਰੇ 'ਚ ਜਾਣਕਾਰੀ ਮਿਲੀ ਸੀ ਜਦ ਉਥੇ ਪੁਲਸ ਕਰਮੀ ਪਹੁੰਚੇ ਤਾਂ ਅਣਪਛਾਤੇ ਲੋਕਾਂ ਨੇ ਗੋਲੀਬਾਰੀ ਕੀਤੀ। ਉਨ੍ਹਾਂ ਦੱਸਿਆ ਕਿ 2 ਸ਼ੱਕੀਆਂ ਅਤੇ ਉਨ੍ਹਾਂ ਦੀ ਮਦਦ ਕਰਨ ਵਾਲਿਆਂ ਦੀ ਭਾਲ ਕੀਤੀ ਜਾ ਰਹੀ ਹੈ। ਘਟਨਾ ਤੋਂ ਤੁਰੰਤ ਬਾਅਦ ਭਾਲ ਸ਼ੁਰੂ ਕੀਤੀ ਗਈ। ਪੁਲਸ ਨੇ ਸ਼ੱਕੀਆਂ ਅਤੇ ਕਿਸੇ ਕਾਰਨ ਗੋਲੀਬਾਰੀ ਦੀ ਘਟਨਾ ਵਾਪਰੀ, ਇਸ ਬਾਰੇ 'ਚ ਕੁਝ ਜਾਣਕਾਰੀ ਸਾਂਝੀ ਨਹੀਂ ਕੀਤੀ।


author

Khushdeep Jassi

Content Editor

Related News