ਗੁਈਦੋ 15 ਸਾਲਾਂ ਲਈ ਸਰਕਾਰੀ ਅਹੁਦਿਆਂ ਤੋਂ ਹੋਣਗੇ ਵਾਂਝੇ : ਅਮੋਰੋਸੋ
Friday, Mar 29, 2019 - 02:55 PM (IST)

ਕਾਰਾਕਸ (ਏਜੰਸੀ)- ਵੈਨੇਜ਼ੁਏਲਾ ਵਿਚ ਵਿਰੋਧੀ ਧਿਰ ਦੇ ਨੇਤਾ ਜੁਆਨ ਗੁਈਦੋ ਦੇ ਖਿਲਾਫ ਵਿੱਤੀ ਅੰਕੜਿਆਂ ਵਿਚ ਬੇਨਿਯਮੀਆਂ ਪਾਏ ਜਾਣ 'ਤੇ ਉਨ੍ਹਾਂ ਨੂੰ 15 ਸਾਲਾਂ ਲਈ ਸਰਕਾਰੀ ਅਹੁਦਿਆਂ ਲਈ ਅਯੋਗ ਕਰਾਰ ਦਿੱਤਾ ਜਾਵੇਗਾ। ਵੈਨੇਜ਼ੁਏਲਾ ਦੇ ਕਮਟ੍ਰੋਲਰ ਜਨਰਲ ਐਲਵਿਸ ਅਮੋਰੋਸੋ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਮੋਰੋਸੋ ਨੇ ਕਿਹਾ ਕਿ ਉਨ੍ਹਾਂ ਵਲੋਂ ਐਲਾਨ ਦਿੱਤਾ ਗਿਆ ਕਿ ਜਾਇਦਾਦ ਦੀ ਜਾਂਚ ਤੋਂ ਬਾਅਦ ਜੁਆਨ ਗੁਈਦੋ ਨੂੰ ਕਿਸੇ ਵੀ ਸਰਕਾਰੀ ਅਹੁਦਿਆਂ ਲਈ ਅਯੋਗ ਕਰਾਰ ਦਿੱਤਾ ਜਾਵੇਗਾ।