ਗਵਾਟੇਮਾਲਾ ਦੀ ਜੇਲ੍ਹ ''ਚ ਝੜਪ, ਘੱਟੋ-ਘੱਟ 6 ਕੈਦੀਆਂ ਦੀ ਮੌਤ

Thursday, May 20, 2021 - 11:18 AM (IST)

ਗਵਾਟੇਮਾਲਾ ਦੀ ਜੇਲ੍ਹ ''ਚ ਝੜਪ, ਘੱਟੋ-ਘੱਟ 6 ਕੈਦੀਆਂ ਦੀ ਮੌਤ

ਗਵਾਟੇਮਾਲਾ ਸਿਟੀ (ਭਾਸ਼ਾ): ਪੱਛਮੀ ਗਵਾਟੇਮਾਲਾ ਦੀ ਇਕ ਜੇਲ੍ਹ ਵਿਚ ਕੈਦੀਆਂ ਵਿਚਾਲੇ ਸੰਘਰਸ਼ ਹੋਣ ਦੀ ਖ਼ਬਰ ਹੈ। ਇਸ ਸੰਘਰਸ਼ ਵਿਚ ਘੱਟੋ-ਘੱਟ 6 ਕੈਦੀਆਂ ਦੀ ਜਾਨ ਚਲੀ ਗਈ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। 

ਪੜ੍ਹੋ ਇਹ ਅਹਿਮ ਖਬਰ- ਅਮਰੀਕੀ ਯੂਨੀਵਰਸਿਟੀ ਦੇ ਫ਼ਰਮਾਨ ਨੇ ਵਧਾਈ ਭਾਰਤੀ ਵਿਦਿਆਰਥੀਆਂ ਦੀ ਚਿੰਤਾ

ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਮੰਗਲਵਾਰ ਨੂੰ ਕਵੇਤਜਾਲਟੇਨਾਨਗੋ ਸੂਬੇ ਦੀ ਜੇਲ੍ਹ ਵਿਚ ਵਾਪਰੀ, ਜਿੱਥੇ 2250 ਕੈਦੀ ਬੰਦ ਸਨ। ਘਟਨਾਸਥਲ ਦੀਆਂ ਤਸਵੀਰਾਂ ਵਿਚ ਕਈ ਲ਼ਾਸ਼ਾਂ ਨਜ਼ਰ ਆ ਰਹੀਆਂ ਹਨ।ਹਾਲੇ ਇਹ ਸਪਸ਼ੱਟ ਨਹੀਂ ਹੈ ਕਿ ਅਧਿਕਾਰੀ ਜੇਲ੍ਹ 'ਤੇ ਕੰਟਰੋਲ ਕਰ ਪਾਏ ਹਨ ਜਾਂ ਨਹੀਂ। ਗਵਾਟੇਮਾਲਾ ਦੀ ਭੀੜ ਭਰੀਆਂ ਜੇਲ੍ਹਾਂ ਵਿਚ ਝੜਪ ਦੀਆਂ ਘਟਨਾਵਾਂ ਪਹਿਲਾਂ ਵੀ ਵਾਪਰ ਚੁੱਕੀਆਂ ਹਨ।
 


author

Vandana

Content Editor

Related News