ਅਫਗਾਨ ਸੰਕਟ ਤੋਂ ਬਾਅਦ ਯੂਰਪੀਅਨ ਯੂਨੀਅਨ ਦੇ ਫੌਜੀ ਬਲਾਂ ਲਈ ਵਧ ਰਿਹਾ ਸਮਰਥਨ

Wednesday, Sep 01, 2021 - 10:15 PM (IST)

ਅਫਗਾਨ ਸੰਕਟ ਤੋਂ ਬਾਅਦ ਯੂਰਪੀਅਨ ਯੂਨੀਅਨ ਦੇ ਫੌਜੀ ਬਲਾਂ ਲਈ ਵਧ ਰਿਹਾ ਸਮਰਥਨ

ਲੁਬਲਿਆਨਾ-ਯੂਰਪੀਅਨ ਯੂਨੀਅਨ (ਈ.ਯੂ.) ਦੇ ਸੀਨੀਅਰ ਅਧਿਕਾਰੀਆਂ ਦਾ ਮੰਨਣਾ ਹੈ ਕਿ ਅਫਗਾਨਿਸਤਾਨ ਸਰਕਾਰ ਦਾ ਪਤਨ, ਤਾਲਿਬਾਨ ਦਾ ਦੇਸ਼ 'ਤੇ ਕਬਜ਼ਾ, ਉਸ ਤੋਂ ਬਾਅਦ ਯੂਰਪੀਅਨ ਨਾਗਰਿਕਾਂ ਅਤੇ ਅਫਗਾਨ ਕਰਮਚਾਰੀਆਂ ਨੂੰ ਕੱਢਣ ਦੀ ਕਾਰਵਾਈ ਨੇ ਸੰਗਠਨ ਦੀ ਆਪਣੀ ਤੇਜ਼ੀ ਨਾਲ ਪ੍ਰਕਿਰਿਆ ਫੌਜੀ ਬਲ ਦੀ ਲੋੜ ਨੂੰ ਰੇਖਾਂਕਿਤ ਕੀਤਾ ਹੈ। ਸੰਗਠਨ ਦੇ ਮੈਂਬਰ ਦੇਸ਼ਾਂ ਦੇ ਵਿਦੇਸ਼ ਅਤੇ ਰੱਖਿਆ ਮੰਤਰੀ ਇਸ ਹਫ਼ਤੇ ਅਫਗਾਨ ਸੰਕਟ 'ਤੇ ਯੂਰਪੀਅਨ ਯੂਨੀਅਨ ਦੇ ਦ੍ਰਿਸ਼ਟੀਕੋਣ 'ਤੇ ਚਰਚਾ ਕਰਨ ਲਈ ਸਲੋਵੇਨੀਆ 'ਚ ਮਿਲਣ ਵਾਲੇ ਹਨ।

ਇਹ ਵੀ ਪੜ੍ਹੋ : ਕੁਲਦੀਪ ਸਿੰਘ ਭੱਟੀ ਨੂੰ ਸਦਮਾ, ਪਤਨੀ ਦਾ ਹੋਇਆ ਦੇਹਾਂਤ

ਇਸ ਦੌਰਾਨ ਈ.ਯੂ. ਦੇ ਕਈ ਅਧਿਕਾਰੀਆਂ ਨੇ ਜਨਤਕ ਬਿਆਨਾਂ 'ਚ ਕਿਹਾ ਕਿ ਅਫਗਾਨਿਸਤਾਨ ਤੋਂ ਲੋਕਾਂ ਨੂੰ ਬਾਹਰ ਕੱਢਣ ਦੀ ਪ੍ਰਕਿਰਿਆ ਦੌਰਾਨ 27 ਦੇਸ਼ਾਂ ਦੇ ਸੰਗਠਨ ਦੀ ਅਮਰੀਕੀ ਫੌਜੀਆਂ 'ਤੇ ਨਿਰਭਰਤਾ ਨੇ ਯੂਰਪੀਅਨ ਯੂਨੀਅਨ ਦੀਆਂ ਤਿਆਰੀਆਂ ਅਤੇ ਆਜ਼ਾਦੀ ਦੀ ਕਮੀ ਨੂੰ ਸਪੱਸ਼ਟ ਕੀਤਾ। ਯੂਰਪੀਅਨ ਕੌਂਸਲ ਦੇ ਪ੍ਰਧਾਨ ਚਾਰਲਸ ਮਿਸ਼ੇਲ ਨੇ ਬੁੱਧਵਾਰ ਨੂੰ ਕਿਹਾ ਕਿ ਇਕ ਗਲੋਬਲੀ ਆਰਥਿਕ ਅਤੇ ਲੋਕਤਾਂਤਰਿਕ ਸ਼ਕਤੀ ਵਜੋਂ, ਕੀ ਯੂਰਪ ਅਜਿਹੀ ਸਥਿਤੀ ਨਾਲ ਸੰਤੁਸ਼ਟ ਹੋ ਸਕਦਾ ਹੈ, ਜਿਥੇ ਅਸੀਂ ਆਪਣੇ ਨਾਗਰਿਕਾਂ ਅਤੇ ਖਤਰੇ 'ਚ ਪਏ ਉਨ੍ਹਾਂ ਲੋਕਾਂ ਦੀ ਨਿਕਾਸੀ ਯਕੀਨੀ ਕਰਨ 'ਚ ਅਸਮਰੱਥ ਹਾਂ ਜਿਨ੍ਹਾਂ ਨੇ ਸਾਡੀ ਮਦਦ ਕੀਤੀ? ਮਿਸ਼ੇਲ ਨੇ ਕਿਹਾ ਕਿ ਮੇਰੇ ਵਿਚਾਰ 'ਚ, ਅਸੀਂ ਇਹ ਸਮਝਣ ਲਈ ਇਕ ਹੋਰ ਭੂ-ਰਾਜਨੀਤਿਕ ਘਟਨਾ ਦੀ ਲੋੜ ਨਹੀਂ ਹੈ ਕਿ ਯੂਰਪੀਅਨ ਯੂਨੀਅਨ ਨੂੰ ਫੈਸਲੇ ਲੈਣ ਦੀ ਜ਼ਿਆਦਾ ਖੁਦਮੁਖਤਿਆਰੀ ਅਤੇ ਦੁਨੀਆ 'ਚ ਕਾਰਵਾਈ ਲਈ ਜ਼ਿਆਦਾ ਸਮਰਥਾ ਦੀ ਖਾਤਿਰ ਕੋਸ਼ਿਸ਼ ਕਰਨੀ ਚਾਹੀਦੀ ਹੈ।

ਇਹ ਵੀ ਪੜ੍ਹੋ : ਬ੍ਰਿਟੇਨ ਦੀ ਲੋਕਾਂ ਨੂੰ ਅਫਗਾਨਿਸਤਾਨ 'ਚੋਂ ਕੱਢਣ ਲਈ ਤਾਲਿਬਾਨ ਨਾਲ ਗੱਲਬਾਤ ਜਾਰੀ

ਅਫਗਾਨਿਸਤਾਨ 'ਚ ਦੋ ਦਹਾਕਿਆਂ ਦੌਰਾਨ ਅਮਰੀਕੀ ਹਵਾਈ ਸ਼ਕਤੀ, ਆਵਾਜਾਈ 'ਤੇ ਨਿਰਭਰ ਨਾਟੋ ਸਹਿਯੋਗੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਵੀ ਬਾਹਰ ਨਿਕਲਣ ਲਈ ਮਜ਼ਬੂਰ ਹੋਣਾ ਪਿਆ। ਅਮਰੀਕੀ ਸਮਰਥਨ ਅਤੇ ਉਪਕਰਣਾਂ ਦੇ ਬਿਨ੍ਹਾਂ, ਯੂਰਪੀਅਨ ਦੇਸ਼ ਅਫਗਾਨਿਸਤਾਨ ਤੋਂ ਆਪਣੇ ਨਾਗਰਿਕਾਂ ਜਾਂ ਇਥੇ ਤੱਕ ਕਿ ਆਪਣੇ ਫੌਜੀਆਂ ਦੀ ਸੁਰੱਖਿਅਤ ਵਾਪਸੀ ਦੀ ਗਾਰੰਟੀ ਦੇਣ 'ਚ ਸਮਰੱਥ ਨਹੀਂ ਸਨ। ਯੂਰਪੀਅਨ ਯੂਨੀਅਨ ਦੇ ਵਿਦੇਸ਼ ਮਾਮਲਿਆਂ ਦੇ ਮੁਖੀ ਜੋਸੇਪ ਬੋਰੇਲ ਨੇ ਬੁੱਧਵਾਰ ਨੂੰ ਪ੍ਰਸਿੱਧ ਇਕ ਸਮਾਚਾਰ ਪੱਤਰ 'ਚ ਪ੍ਰਕਾਸ਼ਿਤ ਇਕ ਲੇਖ 'ਚ ਕਿਹਾ ਕਿ ਅਫਗਾਨਿਸਤਾਨ ਤੋਂ ਲੋਕਾਂ ਦੀ ਸੁਰੱਖਿਅਤ ਨਿਕਾਸੀ ਅਤੇ ਪੱਛਮੀ ਫੌਜੀਆਂ ਦੀ ਵਾਪਸੀ ਵਰਗੇ ਮੁੱਦੇ ਸਾਨੂੰ ਆਪਣੀ ਸੁਰੱਖਿਆ ਸਮਰਥਾਵਾਂ ਲਈ ਜ਼ਿਆਦਾ ਨਿਵੇਸ਼ ਲਈ ਅਪੀਲ ਕਰਦੇ ਹਨ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News