ਗ੍ਰੇਟਾ ਥਨਬਰਗ ਨੇ UN ਜਲਵਾਯੂ ਗੱਲਬਾਤ 'ਤੇ ਦਿੱਤਾ ਵੱਡਾ ਬਿਆਨ, ਕਿਹਾ- ਸੱਚਾਈ ਤੋਂ ਡਰਦੇ ਹਨ ਵਿਸ਼ਵ ਨੇਤਾ

Saturday, Nov 06, 2021 - 10:44 AM (IST)

ਗ੍ਰੇਟਾ ਥਨਬਰਗ ਨੇ UN ਜਲਵਾਯੂ ਗੱਲਬਾਤ 'ਤੇ ਦਿੱਤਾ ਵੱਡਾ ਬਿਆਨ, ਕਿਹਾ- ਸੱਚਾਈ ਤੋਂ ਡਰਦੇ ਹਨ ਵਿਸ਼ਵ ਨੇਤਾ

ਗਲਾਸਗੋ (ਭਾਸ਼ਾ)– ਜਲਵਾਯੂ ਕਾਰਕੁਨ ਗ੍ਰੇਟਾ ਥਨਬਰਗ ਨੇ ਕਿਹਾ ਹੈ ਕਿ ਗਲਾਸਗੋ ’ਚ ਸੰਯੁਕਤ ਰਾਸ਼ਟਰ ਦੀ ਜਲਵਾਯੂ ਗੱਲਬਾਤ ਹੁਣ ਤੱਕ ਨਾਕਾਮ ਰਹੀ ਹੈ। ਥਨਬਰਗ ਨੇ ਨੇਤਾਵਾਂ ’ਤੇ ਨਿਯਮਾਂ ’ਚ ਜਾਣਬੁੱਝ ਕੇ ਕਮੀਆਂ ਛੱਡਣ ਦਾ ਦੋਸ਼ ਲਗਾਇਆ।

ਇਹ ਵੀ ਪੜ੍ਹੋ : ਅਮਰੀਕਾ 8 ਤੋਂ ਹਟਾਏਗਾ ਸਾਰੀਆਂ ਯਾਤਰਾ ਪਾਬੰਦੀਆਂ, ਭਾਰਤੀਆਂ ਨੂੰ ਇਨ੍ਹਾਂ ਸ਼ਰਤਾਂ ਤਹਿਤ ਮਿਲੇਗੀ ਐਂਟਰੀ

ਸੰਮੇਲਨ ਸਥਾਨ ਦੇ ਬਾਹਰ ਇਕ ਰੈਲੀ ’ਚ ਥਨਬਰਗ ਨੇ ਨਾਨ-ਬਾਈਡਿੰਗ ਸੰਕਲਪਾਂ ਦੀ ਬਜਾਏ ਪ੍ਰਦੂਸ਼ਣ ਕਰਨ ਵਾਲਿਆਂ ’ਤੇ ਲਗਾਮ ਲਗਾਉਣ ਲਈ ਸਖ਼ਤ ਨਿਯਮਾਂ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਵਿਸ਼ਵ ਦੇ ਨੇਤਾ ਯਕੀਨੀ ਤੌਰ ’ਤੇ ਸੱਚਾਈ ਤੋਂ ਡਰਦੇ ਹਨ, ਫਿਰ ਵੀ ਭਾਵੇਂ ਉਹ ਕਿੰਨੀ ਵੀ ਕੋਸ਼ਿਸ਼ ਕਰ ਲੈਣ, ਉਹ ਇਸ ਤੋਂ ਬਚ ਨਹੀਂ ਸਕਦੇ। ਉਨ੍ਹਾਂ ਕਿਹਾ, 'ਉਹ ਵਿਗਿਆਨਕ ਸਹਿਮਤੀ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ ਅਤੇ ਉਹ ਆਪਣੇ ਬੱਚਿਆਂ ਸਮੇਤ ਸਾਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ।'

ਇਹ ਵੀ ਪੜ੍ਹੋ : WHO ਦੀ ਪ੍ਰਵਾਨਿਤ ਟੀਕਿਆਂ ਦੇ ਨਿਰਮਾਤਾਵਾਂ ਨੂੰ ਸਲਾਹ, Covaxin ਨੂੰ ਦਿਓ ਤਰਜੀਹ, ਸ਼ੇਅਰਧਾਰਕਾਂ ਦੇ ਲਾਭ ਨੂੰ ਨਹੀਂ

ਜਾਣੋ ਗ੍ਰੇਟ ਥਨਬਰਗੇ ਦੇ ਬਾਰੇ ਵਿਚ
ਸਵੀਡਨ ਦੀ ਰਹਿਣ ਵਾਲੀ ਗ੍ਰੇਟਾ ਥਨਬਰਗ ਦਾ ਜਨਮ 3 ਜਨਵਰੀ, 2003 ਵਿਚ ਹੋਇਆ ਸੀ। ਉਹਨਾਂ ਦੀ ਮਾਂ ਮੇਲੇਨਾ ਅਰਨਮੈਨ ਇਕ ਓਪੇਰਾ ਗਾਇਕਾ ਅਤੇ ਪਿਤਾ ਸਵਾਂਤੇ ਥਨਬਰਗ ਇਕ ਅਦਾਕਾਰ ਹਨ। ਸਾਲ 2018 ਵਿਚ ਉਹਨਾਂ ਨੇ 9ਵੀਂ ਜਮਾਤ ਵਿਚ ਹੀ ਸਮਾਜਿਕ ਕਾਰਕੁਨ ਦੇ ਤੌਰ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਉਹਨਾਂ ਨੇ ਪੈਰਿਸ ਸਮਝੌਤੇ ਦੇ ਮੁਤਾਬਕ ਸਵੀਡਿਸ਼ ਸਰਕਾਰ ਤੋਂ ਕਾਰਬਨ ਨਿਕਾਸੀ ਘੱਟ ਕਰਨ ਦੀ ਮੰਗ ਕੀਤੀ ਸੀ। ਇਸ ਲਈ ਉਹਨਾਂ ਨੇ ਸਕੂਲ ਸਟ੍ਰਾਈਕ ਦਾ ਵੀ ਆਯੋਜਨ ਕੀਤਾ ਸੀ। ਉਹਨਾਂ ਨੂੰ ਆਪਣੇ ਪ੍ਰਦਰਸ਼ਨਾਂ ਦੀ ਬਦੌਲਤ ਦੁਨੀਆ ਦੇ ਕਈ ਵਿਦਿਆਰਥੀਆਂ ਦਾ ਸਾਥ ਮਿਲਿਆ। ਉਹਨਾਂ ਨੇ 2019 ਵਿਚ ਵਰਲਡ ਇਕਨੌਮਿਕ ਫੋਰਮ ਵਿਚ ਬੋਲਣ ਸਮੇਤ ਬ੍ਰਿਟੇਨ, ਯੂਰਪੀਅਨ ਅਤੇ ਫ੍ਰੈਂਚ ਸੰਸਦਾਂ ਨੂੰ ਵੀ ਸੰਬੋਧਿਤ ਕੀਤਾ ਹੈ। ਗ੍ਰੇਟਾ ਥਨਬਰਗ ਨੇ ਕਈ ਵਾਰ ਆਪਣੇ ਭਾਸ਼ਣਾਂ ਨਾਲ ਲੋਕਾਂ ਦਾ ਦਿਲ ਜਿੱਤਿਆ ਹੈ। ਇਸ ਦੇ ਇਲਾਵਾ ਡੋਨਾਲਡ ਟਰੰਪ ਨਾਲ ਉਨ੍ਹਾਂ ਦੀ ਟਵਿਟਰ ਵਾਰ ਦੀ ਵੀ ਕਾਫ਼ੀ ਚਰਚਾ ਹੋਈ ਸੀ। ਦਸੰਬਰ 2020 ਵਿਚ ਸਵੀਡਨ ਦੀ ਇਸ 16 ਸਾਲ ਦੀ ਵਾਤਾਵਰਣ ਵਰਕਰ ਨੂੰ ਵੱਕਾਰੀ ਟਾਈਮ ਮੈਗਜ਼ੀਨ ਨੇ 2019 ਦਾ ‘ਪਰਸਨ ਆਫ਼ ਦਿ ਯੀਅਰ’ ਚੁਣਿਆ ਗਿਆ ਸੀ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News