ਪਾਕਿਸਤਾਨ ''ਚ ਆਜ਼ਾਦੀ ਦਿਵਸ ਤੋਂ ਪਹਿਲਾਂ ਗ੍ਰੇਨੇਡ ਹਮਲਾ, ਤਿੰਨ ਦੀ ਮੌਤ

Wednesday, Aug 14, 2024 - 01:46 PM (IST)

ਕਵੇਟਾ (ਏਜੰਸੀ) : ਪਾਕਿਸਤਾਨ ਦੇ 77ਵੇਂ ਸੁਤੰਤਰਤਾ ਦਿਵਸ ਤੋਂ ਪਹਿਲਾਂ ਸ਼ੱਕੀ ਅੱਤਵਾਦੀਆਂ ਨੇ ਬਲੋਚਿਸਤਾਨ ਸੂਬੇ ਵਿਚ ਰਾਸ਼ਟਰੀ ਝੰਡੇ ਵੇਚਣ ਵਾਲੀ ਇਕ ਦੁਕਾਨ ਅਤੇ ਇਕ ਘਰ 'ਤੇ ਗ੍ਰਨੇਡ ਨਾਲ ਹਮਲਾ ਕੀਤਾ, ਜਿਸ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਛੇ ਹੋਰ ਜ਼ਖਮੀ ਹੋ ਗਏ। ਹਿੰਸਾ ਪ੍ਰਭਾਵਿਤ ਬਲੋਚਿਸਤਾਨ ਦੀ ਰਾਜਧਾਨੀ ਕਵੇਟਾ 'ਚ ਮੰਗਲਵਾਰ ਨੂੰ ਹੋਏ ਇਸ ਹਮਲੇ ਦੀ ਜ਼ਿੰਮੇਵਾਰੀ ਵੱਖਵਾਦੀ ਸਮੂਹ 'ਬਲੋਚ ਲਿਬਰੇਸ਼ਨ ਆਰਮੀ' ਨੇ ਲਈ ਹੈ। 

ਇਸ ਗਰੁੱਪ ਨੇ ਕੁਝ ਦਿਨ ਪਹਿਲਾਂ ਦੁਕਾਨਦਾਰ ਨੂੰ ਝੰਡੇ ਨਾ ਵੇਚਣ ਅਤੇ ਲੋਕਾਂ ਨੂੰ 14 ਅਗਸਤ ਨੂੰ ਛੁੱਟੀ ਨਾ ਮਨਾਉਣ ਦੀ ਚਿਤਾਵਨੀ ਦਿੱਤੀ ਸੀ। ਪਾਕਿਸਤਾਨ ਨੂੰ 14 ਅਗਸਤ 1947 ਨੂੰ ਬ੍ਰਿਟਿਸ਼ ਬਸਤੀਵਾਦੀ ਸ਼ਾਸਨ ਤੋਂ ਆਜ਼ਾਦੀ ਮਿਲੀ ਸੀ। ਸਰਕਾਰੀ ਹਸਪਤਾਲ ਦੇ ਬੁਲਾਰੇ ਵਸੀਮ ਬੇਗ ਨੇ ਦੱਸਿਆ ਕਿ ਇਕ ਦੁਕਾਨ ਅਤੇ ਨੇੜਲੇ ਘਰ 'ਤੇ ਹੋਏ ਹਮਲੇ 'ਚ ਜ਼ਖਮੀ ਹੋਏ 6 ਲੋਕਾਂ ਨੂੰ ਦਾਖਲ ਕਰਵਾਇਆ ਗਿਆ।

ਪੜ੍ਹੋ ਇਹ ਅਹਿਮ ਖ਼ਬਰ-ਹਸੀਨਾ ਨੇ ਬੰਗਲਾਦੇਸ਼ 'ਚ ਹੱਤਿਆਵਾਂ, ਬੇਰਹਿਮੀ ਦੀਆਂ ਘਟਨਾਵਾਂ ਦੀ ਜਾਂਚ ਦੀ ਕੀਤੀ ਮੰਗ

ਪਾਕਿਸਤਾਨ ਦੇ ਫੌਜ ਮੁਖੀ ਜਨਰਲ ਆਸਿਮ ਮੁਨੀਰ ਨੇ ਆਜ਼ਾਦੀ ਦਿਵਸ ਦੀ ਪੂਰਵ ਸੰਧਿਆ 'ਤੇ ਦੇਸ਼ ਦੇ ਉੱਤਰ-ਪੂਰਬ ਵਿਚ ਇਕ ਮਿਲਟਰੀ ਅਕੈਡਮੀ ਵਿਚ ਆਯੋਜਿਤ ਇਕ ਸਮਾਗਮ ਵਿਚ ਦਿੱਤੇ ਭਾਸ਼ਣ ਵਿਚ ਅੱਤਵਾਦ ਨੂੰ ਹਰਾਉਣ ਦਾ ਵਾਅਦਾ ਕੀਤਾ। ਮੁਨੀਰ ਨੇ ਪਾਕਿ ਤਾਲਿਬਾਨ ਦੇ ਹਮਲਿਆਂ ਨੂੰ ਰੋਕਣ ਲਈ ਗੁਆਂਢੀ ਦੇਸ਼ ਅਫਗਾਨਿਸਤਾਨ ਤੋਂ ਸਹਿਯੋਗ ਮੰਗਿਆ ਹੈ। ਇਸ ਦੌਰਾਨ ਪਾਕਿਸਤਾਨੀ ਫੌਜ ਨੇ ਇਕ ਬਿਆਨ 'ਚ ਕਿਹਾ ਕਿ ਉੱਤਰ-ਪੱਛਮੀ ਖੈਬਰ ਪਖਤੂਨਖਵਾ ਸੂਬੇ ਦੇ ਦੱਖਣੀ ਵਜ਼ੀਰਿਸਤਾਨ ਜ਼ਿਲੇ 'ਚ ਅੱਤਵਾਦੀਆਂ ਦੇ ਇਕ ਸਮੂਹ ਨੇ ਚਾਰ ਸੁਰੱਖਿਆ ਕਰਮਚਾਰੀਆਂ ਦੀ ਹੱਤਿਆ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਫੌਜ ਦੀ ਜਵਾਬੀ ਕਾਰਵਾਈ 'ਚ 6 ਅੱਤਵਾਦੀ ਵੀ ਮਾਰੇ ਗਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News