ਗਰੀਨਲੈਂਡ ਦੇ ਬਰਫ਼ ਦੇ ਪਹਾੜ ਦਾ ਵੱਡਾ ਹਿੱਸਾ ਟੁੱਟਿਆ, ਵਿਗਿਆਨੀਆਂ ਨੇ ਦਿੱਤੀ ਚਿਤਾਵਨੀ

Tuesday, Sep 15, 2020 - 12:16 PM (IST)

ਗਰੀਨਲੈਂਡ ਦੇ ਬਰਫ਼ ਦੇ ਪਹਾੜ ਦਾ ਵੱਡਾ ਹਿੱਸਾ ਟੁੱਟਿਆ, ਵਿਗਿਆਨੀਆਂ ਨੇ ਦਿੱਤੀ ਚਿਤਾਵਨੀ

ਕੋਪੇਨਹੇਗਨ (ਭਾਸ਼ਾ) : ਗਰੀਨਲੈਂਡ ਵਿਚ ਸਥਿਤ ਬਰਫ਼ ਦੇ ਪਹਾੜ ਦਾ ਇਕ ਵੱਡਾ ਹਿੱਸਾ ਉੱਤਰੀ-ਪੂਰਬੀ ਆਰਕਟੀਕ ਵਿਚ ਟੁੱਟ ਗਿਆ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਇਹ ਤੇਜੀ ਨਾਲ ਹੋ ਰਹੇ ਜਲਵਾਯੂ ਤਬਦੀਲੀ ਦਾ ਸਬੂਤ ਹੈ। ਨੈਸ਼ਨਲ ਜਿਓਲਾਜੀਕਲ ਸਰਵੇ ਆਫ ਡੇਨਮਾਰਕ ਐਂਡ ਗਰੀਨਲੈਂਡ ਨੇ ਸੋਮਵਾਰ ਨੂੰ ਦੱਸਿਆ ਕਿ ਗਲੇਸ਼ੀਅਰ ਦਾ ਜੋ ਹਿੱਸਾ ਟੁੱਟਿਆ ਹੈ ਉਹ 110 ਵਰਗ ਕਿਲੋਮੀਟਰ ਵੱਡਾ ਹੈ। ਇਹ ਇਕ ਵੱਡੇ ਪਹਾੜ ਨਾਲੋਂ ਟੁੱਟਿਆ ਹੈ ਜੋ ਕਰੀਬ 80 ਕਿਲੋਮੀਟਰ ਲੰਮਾ ਅਤੇ 20 ਕਿਲੋਮੀਟਰ ਚੌੜਾ ਹੈ। ਗਲੇਸ਼ੀਅਰ ਉੱਤਰੀ-ਪੂਰਬੀ ਗਰੀਨਲੈਂਡ ਆਈਸ ਸਟਰੀਮ ਦੇ ਅੰਤ ਵਿਚ ਹੈ, ਜਿੱਥੋਂ ਉਹ ਜ਼ਮੀਨ ਤੋਂ ਸਮੁੰਦਰ ਵਿਚ ਪਰਵੇਸ਼ ਕਰੇਗਾ।

ਇਹ ਵੀ ਪੜ੍ਹੋ: ਕ੍ਰਿਕਟਰ ਸ਼ਮੀ ਦੀ ਪਤਨੀ ਹਸੀਨ ਜਹਾਂ ਨੂੰ ਮਿਲੀ ਜਬਰ-ਜ਼ਿਨਾਹ ਦੀ ਧਮਕੀ, ਹਾਈਕੋਰਟ ਤੋਂ ਮੰਗੀ ਸੁਰੱਖਿਆ

 


ਜੀ.ਈ.ਯੂ.ਐੱਸ. ਨਾਮਕ ਸਰਵੇਖਣ ਅਨੁਸਾਰ ਉੱਤਰੀ-ਪੂਰਬੀ ਗਰੀਨਲੈਂਡ ਵਿਚ ਸਥਿਤ ਆਰਕਟਿਕ ਦੇ ਸਭ ਤੋਂ ਵੱਡੇ ਬਰਫ਼ ਦੇ ਪਹਾੜ ਦੇ ਪਿਘਲਣ ਦੀ ਸਾਲਾਨਾ ਦਰ 'ਤੇ ਆਪਟੀਕਲ ਸੇਟੇਲਾਈਟ ਇਮੇਜਰੀ (ਉਪਗ੍ਰਹਿ ਤੋਂ ਲਈਆਂ ਜਾਣ ਵਾਲੀਆਂ ਤਸਵੀਰਾਂ) ਦੀ ਮਦਦ ਨਾਲ ਨਜ਼ਰ ਰੱਖੀ ਜਾਂਦੀ ਹੈ। 1999 ਤੋਂ ਹੁਣ ਤੱਕ ਇਸ ਪਹਾੜ ਨਾਲੋਂ 160 ਵਰਗ ਕਿਲੋਮੀਟਰ ਦਾ ਗਲੇਸ਼ੀਅਰ ਟੁੱਟ ਚੁੱਕਾ ਹੈ ਜੋ ਨਿਊਯਾਰਕ ਵਿਚ ਮੈਨਹਾਟਨ ਦੇ ਖ਼ੇਤਰਫਲ ਤੋਂ ਦੁੱਗਣਾ ਹੈ। ਜੀ.ਈ.ਯੂ.ਐੱਸ. ਦੇ ਪ੍ਰੋਫੈਸਰ ਜੇਸਨ ਬਾਕਸ ਦਾ ਕਹਿਣਾ ਹੈ ਕਿ ਆਰਕਟਿਕ ਦੇ ਸਭ ਤੋਂ ਵੱਡੇ ਬਰਫ਼ ਦੇ ਪਹਾੜ ਦੇ ਇੰਝ ਲਗਾਤਾਰ ਪਿਘਲਣ ਨਾਲ ਸਾਨੂੰ ਸਾਰਿਆਂ ਨੂੰ ਚਿੰਤਤ ਹੋਣਾ ਚਾਹੀਦਾ ਹੈ।

ਇਹ ਵੀ ਪੜ੍ਹੋ: ਲਗਾਤਾਰ ਦੂਜੇ ਦਿਨ ਮਿਲੀ ਰਾਹਤ, ਅੱਜ ਇੰਨਾ ਸਸਤਾ ਹੋਇਆ ਪੈਟਰੋਲ, ਜਾਣੋ ਆਪਣੇ ਸ਼ਹਿਰ 'ਚ ਤੇਲ ਦੇ ਭਾਅ


author

cherry

Content Editor

Related News