ਦੁਨੀਆ ਦੇ ਤੀਜੇ ਸਭ ਤੋਂ ਜ਼ਹਿਰੀਲੇ ਸੱਪ ਨੂੰ ਚੱਬ ਗਿਆ ਡੱਡੂ, ਫਿਰ ਵੀ ਬਚਿਆ ਜ਼ਿੰਦਾ (ਤਸਵੀਰਾਂ)

Wednesday, Feb 12, 2020 - 02:22 PM (IST)

ਦੁਨੀਆ ਦੇ ਤੀਜੇ ਸਭ ਤੋਂ ਜ਼ਹਿਰੀਲੇ ਸੱਪ ਨੂੰ ਚੱਬ ਗਿਆ ਡੱਡੂ, ਫਿਰ ਵੀ ਬਚਿਆ ਜ਼ਿੰਦਾ (ਤਸਵੀਰਾਂ)

ਸਿਡਨੀ- ਜੇਕਰ ਸੱਪ ਦੇ ਮੁਹਰੇ ਡੱਡੂ ਆ ਜਾਵੇ ਤਾਂ ਡੱਡੂ ਦਾ ਮਰਨਾ ਤੈਅ ਜਿਹਾ ਲੱਗਦਾ ਹੈ। ਤੁਸੀਂ ਸੁਣਿਆ ਤੇ ਦੇਖਿਆ ਹੋਵੇਗਾ ਕਿ ਸੱਪ ਡੱਡੂ ਨੂੰ ਖਾ ਜਾਂਦਾ ਹੈ। ਸੱਪਾਂ ਵਲੋਂ ਡੱਡੂ ਖਾਣਾ ਆਮ ਜਿਹੀ ਗੱਲ ਹੈ ਪਰ ਜੇਕਰ ਕੋਈ ਡੱਡੂ ਦੁਨੀਆ ਦੇ ਤੀਜੇ ਸਭ ਤੋਂ ਜ਼ਹਿਰੀਲੇ ਸੱਪ ਨੂੰ ਹੀ ਖਾ ਜਾਵੇ ਤਾਂ ਕੀ ਹੋਵੇਗਾ। ਅਜਿਹੇ ਵਿਚ ਡੱਡੂ ਦਾ ਬਚਣਾ ਮੁਸ਼ਕਲ ਜਿਹਾ ਜਾਪਦਾ ਹੈ ਪਰ ਅਜਿਹਾ ਹੋਇਆ ਹੈ। ਇਕ ਡੱਡੂ ਦੁਨੀਆ ਦੇ ਤੀਜੇ ਸਭ ਤੋਂ ਜ਼ਹਿਰਾਲੇ ਸੱਪ ਨੂੰ ਖਾ ਵੀ ਬਚ ਗਿਆ ਤੇ ਉਸ ਨੂੰ ਕੁਝ ਨਹੀਂ ਹੋਇਆ।

PunjabKesari

ਇਕ ਫੇਸਬੁੱਕ ਪੇਜ ਹੈ ਟਾਊਂਸਵਿਲੇ- ਸਨੇਕ ਟੇਕ ਅਵੇ ਐਂਡ ਚੈਪਲ ਪੈਸਟ ਕੰਟਰੋਲ। ਇਸੇ ਪੇਜ 'ਤੇ ਇਹ ਖਬਰ ਸ਼ੇਅਰ ਕੀਤੀ ਗਈ। ਇਸ ਤੋਂ ਬਾਅਦ ਇਹ ਖਬਰ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਸੋਸ਼ਲ ਮੀਡੀਆ ਪੋਸਟ ਵਿਚ ਦਿਖਾਇਆ ਗਿਆ ਹੈ ਕਿ ਇਕ ਹਰੇ ਰੰਗ ਦੇ ਡੱਡੂ ਨੇ ਜ਼ਹਿਰੀਲੇ ਸੱਪ ਨੂੰ ਮੂੰਹ ਵਿਚ ਦਬੋਚ ਰੱਖਿਆ ਹੈ। ਹੈਰਾਨੀ ਵਾਲੀ ਗੱਲ ਹੈ ਕਿ ਇਹ ਸੱਪ ਦੁਨੀਆ ਦਾ ਤੀਜਾ ਸਭ ਤੋਂ ਜ਼ਹਿਰੀਲਾ ਸੱਪ ਹੈ। ਇਸ ਸੱਪ ਨੂੰ ਖਾ ਕੇ ਪਚਾਉਣ ਤੋਂ ਬਾਅਦ ਵੀ ਡੱਡੂ ਜ਼ਿੰਦਾ ਬਚ ਗਿਆ।

PunjabKesari

ਇਸ ਜ਼ਹਿਰੀਲੇ ਸੱਪ ਨੂੰ ਕਹਿੰਦੇ ਹਨ ਕੋਸਟਲ ਤਾਈਪਾਨ। ਇਹ ਸੱਪ ਜ਼ਿਆਦਾਤਰ ਆਸਟਰੇਲੀਆ ਦੇ ਉੱਤਰ ਤੇ ਪੂਰਬੀ ਤੱਟੀ ਇਲਾਕਿਆਂ ਤੇ ਨਿਊ ਗਿਨੀ ਟਾਪੂ 'ਤੇ ਪਾਇਆ ਜਾਂਦਾ ਹੈ। ਇਸ ਦਾ ਜ਼ਹਿਰ ਇੰਨਾਂ ਖਤਰਨਾਕ ਹੁੰਦਾ ਹੈ ਕਿ ਆਦਮੀ ਨੂੰ ਡੱਸ ਲਵੇ ਤਾਂ ਉਸ ਦੀ ਮੌਤ 30 ਮਿੰਟ ਵਿਚ ਹੋ ਜਾਵੇ।

PunjabKesari

ਹਾਲਾਂਕਿ ਮਾਹਰਾਂ ਦਾ ਮੰਨਣਾ ਹੈ ਕਿ ਕੋਸਟਲ ਤਾਈਪਾਨ ਦੇ ਡੱਸਣ ਤੋਂ ਬਾਅਦ ਮੌਤ ਦੇ ਵਿਚਾਲੇ ਦਾ ਸਮਾਂ ਸਰੀਰ ਦੇ ਇਮੀਊਨ ਸਿਸਟਮ 'ਤੇ ਹੀ ਨਿਰਭਰ ਕਰਦਾ ਹੈ ਕਿ ਪੀੜਤ ਕਿੰਨੀਂ ਦੇਰ ਜ਼ਿੰਦਾ ਰਹੇਗਾ ਪਰ ਇਕ ਆਮ ਡੱਡੂ ਇਸ ਜ਼ਹਿਰੀਲੇ ਸੱਪ ਨੂੰ ਖਾ ਕੇ ਜ਼ਿੰਦਾ ਬਚ ਗਿਆ ਇਹ ਹੈਰਾਨੀ ਵਾਲੀ ਗੱਲ ਹੈ।


author

Baljit Singh

Content Editor

Related News