ਗ੍ਰੀਸ ਦੇ ਜੰਗਲਾਂ 'ਚ ਲੱਗੀ ਅੱਗ ਯੂਰਪੀਅਨ ਯੂਨੀਅਨ 'ਚ ਹੁਣ ਤੱਕ ਦੀ ਸਭ ਤੋਂ ਵੱਡੀ ਅੱਗ ਐਲਾਨ

08/29/2023 10:05:21 PM

ਇੰਟਰਨੈਸ਼ਨਲ ਡੈਸਕ : ਗ੍ਰੀਸ ਦੇ ਜੰਗਲਾਂ 'ਚ ਲੱਗੀ ਅੱਗ ਨੂੰ ਯੂਰਪੀ ਸੰਘ 'ਚ ਹੁਣ ਤੱਕ ਦੀ ਸਭ ਤੋਂ ਵੱਡੀ ਅੱਗ ਕਰਾਰ ਦਿੱਤਾ ਗਿਆ ਹੈ। ਯੂਰਪੀਅਨ ਕਮਿਸ਼ਨ ਦੇ ਬੁਲਾਰੇ ਨੇ ਕਿਹਾ ਹੈ ਕਿ ਗ੍ਰੀਸ ਵਿੱਚ ਜੰਗਲੀ ਅੱਗ ਯੂਰਪੀਅਨ ਯੂਨੀਅਨ 'ਚ ਹੁਣ ਤੱਕ ਦੀ ਸਭ ਤੋਂ ਵੱਡੀ ਰਿਕਾਰਡ ਕੀਤੀ ਗਈ ਹੈ ਅਤੇ ਇਸ ਨਾਲ ਨਜਿੱਠਣ ਲਈ ਲਗਭਗ ਅੱਧੇ ਫਾਇਰ ਫਾਈਟਿੰਗ ਏਅਰ ਵਿੰਗ ਨੂੰ ਲਾਮਬੰਦ ਕੀਤਾ ਗਿਆ ਹੈ।

ਬਲਾਜ ਉਜਵਾਰੀ ਨੇ ਮੰਗਲਵਾਰ ਨੂੰ ਕਿਹਾ ਕਿ ਅਲੈਗਜ਼ੈਂਡਰੋਪੋਲੀ ਸ਼ਹਿਰ ਦੇ ਉੱਤਰ ਵਿੱਚ ਅੱਗ ਬੁਝਾਉਣ 'ਚ ਮਦਦ ਲਈ ਯੂਰਪੀਅਨ ਯੂਨੀਅਨ ਤੋਂ 11 ਜਹਾਜ਼ਾਂ ਅਤੇ ਇਕ ਹੈਲੀਕਾਪਟਰ ਦੇ ਨਾਲ 407 ਫਾਇਰਫਾਈਟਰਾਂ ਨੂੰ ਭੇਜਿਆ ਗਿਆ ਹੈ। ਯੂਰਪੀਅਨ ਯੂਨੀਅਨ ਦੀ ਸਿਵਲ ਸੁਰੱਖਿਆ ਸੇਵਾ ਨੇ ਕਿਹਾ ਕਿ ਅੱਗ ਨੇ 310 ਵਰਗ ਮੀਲ (810 ਵਰਗ ਕਿਲੋਮੀਟਰ) ਤੋਂ ਵੱਧ ਇਲਾਕਾ ਨੂੰ ਸਾੜ ਦਿੱਤਾ ਹੈ, ਜੋ ਕਿ ਨਿਊਯਾਰਕ ਸਿਟੀ ਤੋਂ ਵੱਡਾ ਖੇਤਰ ਹੈ।

ਇਹ ਵੀ ਪੜ੍ਹੋ : ਜਜ਼ਬੇ ਨੂੰ ਸਲਾਮ: ਬਾਂਹ 'ਚ ਰਾਡ ਪਈ ਹੋਣ ਦੇ ਬਾਵਜੂਦ ਕਾਰਗਿਲ ਯੋਧਾ ਨੇ ਹੜ੍ਹ 'ਚ ਫਸੇ 24 ਲੋਕਾਂ ਦੀ ਬਚਾਈ ਜਾਨ

PunjabKesari

ਸੇਵਾ ਨੇ ਕਿਹਾ, "ਜਦੋਂ ਯੂਰਪੀਅਨ ਫੋਰੈਸਟ ਫਾਇਰ ਇਨਫਰਮੇਸ਼ਨ ਸਿਸਟਮ (AFIS) ਨੇ ਡਾਟਾ ਰਿਕਾਰਡ ਕਰਨਾ ਸ਼ੁਰੂ ਕੀਤਾ ਤਾਂ ਇਹ ਪਾਇਆ ਕਿ ਇਹ ਜੰਗਲੀ ਅੱਗ ਯੂਰਪੀਅਨ ਯੂਨੀਅਨ ਵਿੱਚ 2000 ਤੋਂ ਬਾਅਦ ਦੀ ਸਭ ਤੋਂ ਵੱਡੀ ਅੱਗ ਹੈ।" ਗ੍ਰੀਸ ਦੀ ਫਾਇਰ ਸਰਵਿਸ ਨੇ ਕਿਹਾ, ''ਉੱਤਰ-ਪੂਰਬੀ ਖੇਤਰ ਦਾ ਦਾਦੀਆ ਨੈਸ਼ਨਲ ਪਾਰਕ, ਜੋ ਕਿ ਸ਼ਿਕਾਰ ਕਰਨ ਵਾਲੇ ਪੰਛੀਆਂ ਲਈ ਮਹੱਤਵਪੂਰਨ ਸਥਾਨ ਹੈ, ਵੀ ਕਾਬੂ ਤੋਂ ਬਾਹਰ ਹੈ।'' 19 ਅਗਸਤ ਤੋਂ ਸ਼ੁਰੂ ਹੋਈ ਅੱਗ ਨੇ ਹੁਣ ਤੱਕ 20 ਲੋਕਾਂ ਦੀ ਜਾਨ ਲੈ ਲਈ ਹੈ। ਇਨ੍ਹਾਂ 'ਚੋਂ 18 ਪ੍ਰਵਾਸੀ ਸਨ।

ਇਹ ਵੀ ਪੜ੍ਹੋ : ਰਾਜਪਾਲ ਪੁਰੋਹਿਤ ਨੇ ਨਵੀਂ ਖੇਡ ਨੀਤੀ ਤੇ ਪੰਜਾਬ ਬਾਰੇ ਕਹਿ ਦਿੱਤੀਆਂ ਇਹ ਵੱਡੀਆਂ ਗੱਲਾਂ, ਜਾਣੋ ਕੀ ਕਿਹਾ

PunjabKesari

ਯੂਰਪੀਅਨ ਯੂਨੀਅਨ ਨੇ ਬਲਾਕ ਅਤੇ ਗੁਆਂਢੀ ਖੇਤਰਾਂ ਵਿੱਚ ਅੱਗ ਨਾਲ ਲੜਨ 'ਚ ਮਦਦ ਕਰਨ ਲਈ 28 ਜਹਾਜ਼, 24 ਵਾਟਰ-ਡੰਪਿੰਗ ਜਹਾਜ਼ ਅਤੇ ਮੈਂਬਰ ਦੇਸ਼ਾਂ ਦੁਆਰਾ ਸਪਲਾਈ ਕੀਤੇ 4 ਹੈਲੀਕਾਪਟਰਾਂ ਦੇ ਇਕ ਬੇੜੇ ਨੂੰ ਬੁਲਾਇਆ ਹੈ। ਇਹ 12 ਜਹਾਜ਼ਾਂ ਦਾ ਇਕ ਸਟੈਂਡਅਲੋਨ, ਈਯੂ-ਫੰਡਿਡ ਏਅਰ ਵਿੰਗ ਬਣਾਉਣ 'ਤੇ ਕੰਮ ਕਰ ਰਿਹਾ ਹੈ, ਜੋ 2030 ਤੱਕ ਪੂਰੀ ਤਰ੍ਹਾਂ ਚਾਲੂ ਹੋ ਜਾਵੇਗਾ। ਉਜਵਾਰੀ ਨੇ ਕਿਹਾ, "ਅਸੀਂ ਜਾਣਦੇ ਹਾਂ ਕਿ ਅੱਗ ਜ਼ਿਆਦਾ ਖ਼ਤਰਨਾਕ ਬਣ ਰਹੀ ਹੈ, ਜੇਕਰ ਤੁਸੀਂ ਪਿਛਲੇ ਸਾਲਾਂ ਦੇ ਹਰ ਸਾਲ ਦੇ ਅੰਕੜਿਆਂ ਨੂੰ ਦੇਖੋ ਤਾਂ ਅਸੀਂ ਅਜਿਹੇ ਰੁਝਾਨਾਂ ਨੂੰ ਦੇਖ ਰਹੇ ਹਾਂ, ਜੋ ਜ਼ਰੂਰੀ ਤੌਰ 'ਤੇ ਅਨੁਕੂਲ ਨਹੀਂ ਹਨ ਅਤੇ ਇਸ ਦੇ ਲਈ ਮੈਂਬਰ ਦੇਸ਼ਾਂ ਦੇ ਪੱਧਰ 'ਤੇ ਹੈ। ਯਕੀਨੀ ਤੌਰ 'ਤੇ ਹੋਰ ਸਮਰੱਥਾਵਾਂ ਦੀ ਲੋੜ ਹੈ।"

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Mukesh

Content Editor

Related News