ਯੂਨਾਨ 'ਚ ਲੱਗੇ ਭੂਚਾਲ ਦੇ ਝਟਕੇ
Friday, Oct 26, 2018 - 09:24 AM (IST)

ਏਥਨਜ਼ (ਭਾਸ਼ਾ)— ਇਕ ਜ਼ੋਰਦਾਰ ਭੂਚਾਲ ਨਾਲ ਆਓਨਿਆਈ ਸਾਗਰ ਵਿਚ ਸਥਿਤ ਯੂਨਾਨ ਦਾ ਮਸ਼ਹੂਰ ਸੈਲਾਨੀ ਸਥਲ ਜੇਕਿਨਥੋਸ ਟਾਪੂ ਦਹਿਲ ਗਿਆ। ਅਮਰੀਕੀ ਭੂ-ਵਿਗਿਆਨ ਸਰਵੇਖਣ ਮੁਤਾਬਕ 6.8 ਦੀ ਤੀਬਰਤਾ ਦਾ ਇਹ ਭੂਚਾਲ ਜੇਕਿਨਥੋਸ ਟਾਪੂ ਦੇ ਦੱਖਣੀ ਹਿੱਸੇ ਲਿਥਾਕਿਆ ਦੇ ਦੱਖਣੀ-ਪੱਛਮੀ ਹਿੱਸੇ ਵਿਚ ਆਇਆ। ਸ਼ੁੱਕਰਵਾਰ ਨੂੰ ਭਾਰਤੀ ਸਮੇਂ ਮੁਤਾਬਕ ਤੜਕਸਾਰ 4:25 ਵਜੇ ਇਹ ਭੂਚਾਲ ਜ਼ਮੀਨ ਤੋਂ 16 ਕਿਲੋਮੀਟਰ ਦੀ ਡੂੰਘਾਈ ਵਿਚ ਆਇਆ। ਯੂਨਾਨ ਦੁਨੀਆ ਦੇ ਸਭ ਤੋਂ ਜ਼ਿਆਦਾ ਭੂਚਾਲ ਸੰਭਾਵਿਤ ਖੇਤਰਾਂ ਵਿਚ ਸ਼ਾਮਲ ਹੈ। ਇੱਥੇ ਹਰ ਸਾਲ ਭੂਚਾਲ ਦੇ ਹਜ਼ਾਰਾਂ ਝਟਕੇ ਦਰਜ ਕੀਤੇ ਜਾਂਦੇ ਹਨ। ਪਰ ਇਨ੍ਹਾਂ ਭੂਚਾਲਾਂ ਨਾਲ ਜਾਨ ਮਾਲ ਦਾ ਨੁਕਸਾਨ ਬਹੁਤ ਘੱਟ ਹੁੰਦਾ ਹੈ।