ਯੂਨਾਨ ''ਚ ਰੂਸੀ ਦੂਤਘਰ ''ਤੇ ਸੁੱਟਿਆ ਗਿਆ ਗ੍ਰੇਨੇਡ

03/22/2019 2:11:12 PM

ਏਥਨਜ਼ (ਭਾਸ਼ਾ)— ਯੂਨਾਨ ਦੀ ਰਾਜਧਾਨੀ ਏਥਨਜ਼ ਵਿਚ ਰੂਸੀ ਵਣਜ ਦੂਤਘਰ ਦੇ ਬਰਾਮਦੇ ਵਿਚ ਸ਼ੁੱਕਰਵਾਰ ਨੂੰ ਇਕ ਗ੍ਰੇਨੇਡ ਸੁੱਟਿਆ ਗਿਆ। ਇਹ ਦੇਸ਼ ਦੇ ਘੋਰ ਖੱਬੇ ਪੱਖੀ ਸਮੂਹਾਂ ਦੁਆਰਾ ਕੀਤੇ ਜਾਣ ਵਾਲੇ ਹਮਲਿਆਂ ਦੀ ਤਰ੍ਹਾਂ ਹੈ। ਪੁਲਸ ਦੇ ਇਕ ਸੂਤਰ ਨੇ ਦੱਸਿਆ ਕਿ ਏਥਨਜ਼ ਦੇ ਹਲਾਂਦਰੀ ਉਪਨਗਰ ਇਲਾਕੇ ਦੀ ਤੁਰੰਤ ਘੇਰਾਬੰਦੀ ਕਰ ਦਿੱਤੀ ਗਈ ਅਤੇ ਬੰਬ ਰੋਕੂ ਮਾਹਰਾਂ ਨੂੰ ਘਟਨਾਸਥਲ 'ਤੇ ਭੇਜਿਆ ਗਿਆ। ਗ੍ਰੇਨੇਡ ਫਟਿਆ ਨਹੀਂ ਅਤੇ ਕੋਈ ਵੀ ਜ਼ਖਮੀ ਨਹੀਂ ਹੋਇਆ। 

PunjabKesari

ਇਹ ਹਮਲਾ ਭਾਰਤੀ ਸਮੇਂ ਮੁਤਾਬਕ ਕਰੀਬ 7:30 ਵਜੇ ਹੋਇਆ। ਹਾਲੇ ਤੱਕ ਕਿਸੇ ਵਿਅਕਤੀ ਜਾਂ ਸਮੂਹ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਅਜਿਹਾ ਦੱਸਿਆ ਜਾ ਰਿਹਾ ਹੈ ਕਿ ਇਕ ਮੋਟਰਸਾਈਕਲ 'ਤੇ ਆਏ ਇਕ ਜਾਂ ਦੋ ਵਿਅਕਤੀਆਂ ਨੇ ਗ੍ਰੇਨੇਡ ਸੁੱਟਿਆ। ਪੁਲਸ ਬਾਅਦ ਵਿਚ ਮੱਧ ਏਥਨਜ਼ ਵਿਚ ਸੜੀ ਪਾਈ ਗਈ ਇਕ ਮੋਟਰਸਾਈਕਲ ਨਾਲ ਇਸ ਦੀਆਂ ਕੜੀਆਂ ਜੁੜੇ ਹੋਣ ਦੀ ਸੰਭਾਵਨਾ ਦੀ ਜਾਂਚ ਕਰ ਰਹੀ ਹੈ। ਹਮਲੇ ਦੇ ਸਮੇਂ ਵਣਜ ਦੂਤਘਰ ਬੰਦ ਸੀ।


Vandana

Content Editor

Related News