ਸੈਲਾਨੀਆਂ ਲਈ ਗ੍ਰੀਸ ਨੇ ਮੁੜ ਖੋਲ੍ਹਿਆ ਟਾਪੂ
Monday, May 25, 2020 - 02:36 PM (IST)

ਏਥਨਜ਼ (ਭਾਸ਼ਾ): ਵਿਸ਼ਵ ਦੇ ਤਕਰੀਬਨ ਸਾਰੇ ਦੇਸ਼ ਆਪਣੇ ਇੱਥੇ ਹੌਲੀ-ਹੌਲੀ ਲਾਕਡਾਊਨ ਵਿਚ ਢਿੱਲ ਦੇ ਰਹੇ ਹਨ। ਇਸ ਦੌਰਾਨ ਸਖਤ ਪਾਬੰਦੀਆਂ ਵੀ ਲਾਗੂ ਰਹਿਣਗੀਆਂ। ਇਸ ਲੜੀ ਵਿਚ ਹੁਣ ਗ੍ਰੀਕ ਟਾਪੂਆਂ ਦੀ ਯਾਤਰਾ 'ਤੇ ਘਰੇਲੂ ਪਾਬੰਦੀ ਸੋਮਵਾਰ ਨੂੰ ਹਟਾ ਲਈ ਗਈ। ਕਿਉਂਕਿ ਦੇਸ਼ ਦਾ ਸੰਘਰਸ਼ਸ਼ੀਲ ਟੂਰਿਜ਼ਮ ਉਦਯੋਗ ਕੋਰੋਨਾਵਾਇਰਸ ਲਾਕਡਾਊਨ ਦੇ ਹਫਤਿਆਂ ਦੇ ਬਾਅਦ ਆਪਣੇ ਕਾਰੋਬਾਰ ਨੂੰ ਮੁੜ ਚਾਲੂ ਕਰਨ ਦੀ ਮੰਗ ਕਰ ਰਿਹਾ ਸੀ।
ਬੀ.ਬੀ.ਸੀ. ਦੀ ਰਿਪੋਰਟ ਵਿਚ ਕਿਹਾ ਗਿਆ ਕਿ ਮਾਰਚ ਵਿਚ ਕੋਵਿਡ-19 ਦੇ ਪ੍ਰਸਾਰ ਨੂੰ ਰੋਕਣ ਲਈ ਗ੍ਰੀਕ ਸਰਕਾਰ ਵੱਲੋਂ ਪਾਬੰਦੀ ਲਗਾਏ ਜਾਣ ਦੇ ਬਾਅਦ ਤੋਂ ਫੇਰੀ (ਕਿਸ਼ਤੀਆਂ) ਉਹਨਾਂ ਟਾਪੂਆਂ ਵਿਚ ਮੁੜ ਸੁਰੂ ਹੋ ਗਈ ਜੋ ਸੀਮਾ ਦੇ ਬਾਹਰ ਹਨ। ਗ੍ਰੀਸ ਨੇ ਇਸ ਮਹਾਮਾਰੀ ਨਾਲ ਨਜਿੱਠਣ ਲਈ ਆਪਣੇ ਕਰਮਚਾਰੀਆਂ ਦੀ ਤਾਰੀਫ ਕੀਤੀ ਹੈ। ਇੱਥੇ ਕੋਰੋਨਾਵਾਇਰਸ ਨਾਲ ਸਬੰਧਤ 171 ਮੌਤਾਂ ਅਤੇ 2878 ਪੁਸ਼ਟੀ ਕੀਤੇ ਮਾਮਲੇ ਦਰਜ ਕੀਤੇ ਗਏ।
ਪੜ੍ਹੋ ਇਹ ਅਹਿਮ ਖਬਰ- ਸਪੇਨ ਨੇ ਦਿੱਤੀ ਲਾਕਡਾਊਨ 'ਚ ਢਿੱਲ, ਖੁੱਲ੍ਹਣਗੇ ਰੈਸਟੋਰੈਂਟ ਅਤੇ ਸਮੁੰਦਰੀ ਤੱਟ
ਪਿਛਲੇ ਹਫਤੇ ਪ੍ਰਧਾਨ ਮੰਤਰੀ Kyriakos Mitsotakis ਨੇ ਕਿਹਾ ਕਿ ਦੇਸ਼ ਮੂਲ ਰੂਪ ਨਾਲ ਯੋਜਨਾਬੱਧ ਹੋਣ ਤੋਂ ਪਹਿਲਾਂ 15 ਜੂਨ ਤੋਂ ਅੰਤਰਰਾਸ਼ਟਰੀ ਟੂਰਿਜ਼ਮ ਲਈ ਖੁੱਲ੍ਹੇਗਾ। ਉਹਨਾਂ ਨੇ ਕਿਹਾ ਕਿ 1 ਜੁਲਾਈ ਤੱਕ ਗ੍ਰੀਸ ਦੇ ਲਈ ਜ਼ਿਆਦਾਤਰ ਉਡਾਣਾਂ ਮੁੜ ਸ਼ੁਰੂ ਹੋਣਗੀਆਂ ਜਦੋਂ ਮੌਸਮੀ ਹੋਟਲ ਮੁੜ ਖੁੱਲ੍ਹ ਜਾਣਗੇ ਅਤੇ ਵਿਦੇਸ਼ੀਆਂ ਦੇ ਲਈ 2 ਹਫਤੇ ਦਾ ਕੁਆਰੰਟੀਨ ਲਾਗੂ ਨਹੀਂ ਹੋਵੇਗਾ। ਪਰ ਉੱਚ ਇਨਫੈਕਸਨ ਦੀ ਦਰ ਵਾਲੇ ਦੇਸ਼ਾਂ ਦੇ ਸੈਲਾਨੀਆਂ ਨੂੰ ਸ਼ੁਰੂ ਵਿਚ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਗ੍ਰੀਸ ਦਾ ਟੂਰਿਜ਼ਮ ਉਦਯੋਗ ਦੇਸ਼ ਦੀ ਅਰਥਵਿਵਸਥਾ ਲਈ ਮਹੱਤਵਪੂਰਣ ਹੈ, ਜੋ ਦੇਸ਼ ਦੇ ਪੂਰੇ ਘਰੇਲੂ ਉਤਪਾਦ (ਜੀ.ਡੀ.ਪੀ.) ਦਾ ਲੱਗਭਗ ਇਕ ਚੌਥਾਈ ਹੈ।