ਯੂਨਾਨ ਨੇ ਹੋਟਲ, ਸਵੀਮਿੰਗ ਪੂਲ ਤੇ ਗੋਲਫ ਕੋਰਸਾਂ ਤੋਂ ਹਟਾਈ ਪਾਬੰਦੀ

Monday, Jun 01, 2020 - 04:48 PM (IST)

ਯੂਨਾਨ ਨੇ ਹੋਟਲ, ਸਵੀਮਿੰਗ ਪੂਲ ਤੇ ਗੋਲਫ ਕੋਰਸਾਂ ਤੋਂ ਹਟਾਈ ਪਾਬੰਦੀ

ਏਥਨਜ਼ (ਭਾਸ਼ਾ): ਯੂਨਾਨ ਵਿਚ ਅਗਲੇ 2 ਹਫਤੇ ਵਿਚ ਸ਼ੁਰੂ ਹੋਣ ਵਾਲੇ ਗਰਮੀਆਂ ਦੇ ਸੈਰ ਸਪਾਟੇ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਇਸ ਲਈ ਸੋਮਵਾਰ ਤੋਂ ਇੱਥੇ ਹੋਟਲਾਂ, ਸਿਨੇਮਾਘਰਾਂ, ਗੋਲਫ ਕੋਰਸਾਂ ਅਤੇ ਸਵੀਮਿੰਗ ਪੂਲਾਂ ਵਿਚ ਤੈਰਾਕੀ 'ਤੇ ਲੱਗੀਆਂ ਪਾਬੰਦੀਆਂ ਹਟਾ ਲਈਆਂ ਗਈਆਂ ਹਨ। ਪ੍ਰਾਇਮਰੀ ਸਕੂਲ ਦੇ ਵਿਦਿਆਰਥੀ ਵੀ ਆਪਣੀਆਂ ਕਲਾਸਾਂ ਵਿਚ ਪਰਤ ਆਏ ਹਨ। ਕੋਰੋਨਾਵਾਇਰਸ ਗਲੋਬਲ ਮਹਾਮਾਰੀ ਨੂੰ ਰੋਕਣ ਲਈ ਲਾਗੂ ਸਖਤ ਨਿਯਮਾਂ ਕਾਰਨ ਇੱਥੇ ਇਨਫੈਕਸ਼ਨ ਦਰ ਘੱਟ ਰਹੀ ਹੈ। ਇੱਥੇ ਇਨਫੈਕਸ਼ਨ ਨਾਲ ਸਿਰਫ 175 ਲੋਕਾਂ ਦੀ ਮੌਤ ਹੋਈ।

ਪੜ੍ਹੋ ਇਹ ਅਹਿਮ ਖਬਰ- ਬ੍ਰਿਟੇਨ ਦੀ 94 ਸਾਲਾ ਮਹਾਰਾਣੀ ਨੇ ਤਾਲਾਬੰਦੀ ਦੌਰਾਨ ਕੀਤੀ ਘੋੜਸਵਾਰੀ, ਤਸਵੀਰ ਵਾਇਰਲ

ਅੰਤਰਰਾਸ਼ਟਰੀ ਜਹਾਜ਼ ਏਥਨਜ਼ ਅਤੇ ਯੂਨਾਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਥਸਾਲੋਨਿਕੀ ਵਿਚ 15 ਜੂਨ ਤੋਂ ਪਹੁੰਚਣਾ ਸ਼ੁਰੂ ਕਰਨਗੇ ਅਤੇ ਇਸ ਦਾ ਵਿਸਥਾਰ ਪੂਰੇ ਦੇਸ਼ ਵਿਚ 1 ਜੁਲਾਈ ਤੋਂ ਲਾਗੂ ਹੋਵੇਗਾ। ਇਸ ਦੇ ਨਾਲ ਹੀ ਜਾਂਚ ਪ੍ਰਕਿਰਿਆ ਇਹਨਾਂ ਯਾਤਰਾਵਾਂ ਦਾ ਹਿੱਸਾ ਹੋਵੇਗੀ। ਇੱਥੇ ਆਉਣ ਵਾਲੇ ਯਾਤਰੀਆਂ ਦੀ ਜਾਂਚ ਜਿੱਥੇ ਯੂਰਪੀ ਸੰਘ ਜਹਾਜ਼ ਸੁਰੱਖਿਆ ਅਥਾਰਿਟੀ ਦੇ ਮੁਲਾਂਕਣ ਦੇ ਤਹਿਤ ਕੀਤੀ ਜਾਵੇਗੀ। ਉੱਥੇ ਇਨਫੈਕਸ਼ਨ ਨਾਲ ਘੱਟ ਪ੍ਰਭਾਵਿਤ ਖੇਤਰਾਂ ਵਾਲੇ ਯਾਤਰੀ ਰੈਂਡਮ (ਜਾਂਚ ਦੇ ਲਈ ਕਿਸੇ ਵੀ ਯਾਤਰੀ ਨੂੰ ਚੁਣ ਲੈਣਾ) ਜਾਂਚ ਦਾ ਵਿਸ਼ਾ ਹੋਣਗੇ।

ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਨੇ ਦਿੱਤੇ WHO ਨਾਲ ਜੁੜਨ ਦੇ ਸੰਕੇਤ, ਰੱਖੀ ਇਹ ਅਹਿਮ ਸ਼ਰਤ


author

Vandana

Content Editor

Related News