ਸਰਕਾਰ ਨੇ ਦਿੱਤੀ ਵੱਡੀ ਸਹੂਲਤ, ਬ੍ਰਿਟੇਨ ਦੇ ਲੋਕਾਂ ਲਈ ਵੀਜ਼ਾ ਪ੍ਰਕਿਰਿਆ ਹੋਈ ਤੇਜ਼

Wednesday, Nov 02, 2022 - 10:59 AM (IST)

ਸਰਕਾਰ ਨੇ ਦਿੱਤੀ ਵੱਡੀ ਸਹੂਲਤ, ਬ੍ਰਿਟੇਨ ਦੇ ਲੋਕਾਂ ਲਈ ਵੀਜ਼ਾ ਪ੍ਰਕਿਰਿਆ ਹੋਈ ਤੇਜ਼

ਜਲੰਧਰ (ਬਿਊਰੋ)– ਬ੍ਰਿਟੇਨ ਸਥਿਤ ਭਾਰਤੀ ਦੂਤਘਰ ਗਰੁੱਪ ਟੂਰ ਦੀ ਸਹੂਲਤ ਲਈ ਸੈਂਟਰਲ ਲੰਡਨ ਵਿਚ ਇਕ ਨਵਾਂ ਵੀਜ਼ਾ ਪ੍ਰੋਸੈਸਿੰਗ ਸੈਂਟਰ ਖੋਲ੍ਹਣ ਜਾ ਰਿਹਾ ਹੈ। ਇਕ ਵੀਡੀਓ ਸੰਦੇਸ਼ ਵਿਚ ਹਾਈ ਕਮਿਸ਼ਨਰ ਵਿਕਰਮ ਦੋਰਾਈਸਵਾਈ ਨੇ ਕਿਹਾ ਹੈ ਕਿ ਵੀ. ਐੱਫ. ਐੱਸ. ਵਿਚ ਭਾਈਵਾਲੀ ਕਾਰਨ ਹੁਣ ਅਪੁਆਇੰਟਮੈਂਟਸ ਦੀ ਗਿਣਤੀ ਵਧਾ ਕੇ ਅਸੀਂ 40,000 ਤੱਕ ਲਿਜਾਣ ਵਿਚ ਸਮਰੱਥ ਹੋਏ ਹਾਂ।

ਵੀਜ਼ਾ ’ਚ ਦੇਰੀ ਦੀਆਂ ਆ ਰਹੀਆਂ ਸਨ ਸ਼ਿਕਾਇਤਾਂ

ਦੋਰਾਈਸਵਾਮੀ ਨੇ ਕਿਹਾ ਕਿ ਵੀਜ਼ਾ ਸਹੂਲਤ ਕੇਂਦਰ ਸੈਂਟਰਲ ਲੰਡਨ ਵਿਚ ਸਥਾਪਤ ਕੀਤਾ ਜਾ ਰਿਹਾ ਹੈ, ਜਿਸ ਨਾਲ ਪਹੁੰਚ ਵਧਾਈ ਜਾ ਸਕੇ ਅਤੇ ਜੋ ਲੋਕ ਇਕ ਹੀ ਜਗ੍ਹਾ ਇਕ ਹੀ ਉਡਾਣ ਰਾਹੀਂ ਇਕੱਠੇ ਯਾਤਰਾ ਕਰਨ ਦੇ ਇੱਛੁਕ ਹਨ, ਉਨ੍ਹਾਂ ਲਈ ਨਵੀਂ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਸ਼ਿਕਾਇਤਾਂ ਆ ਰਹੀਆਂ ਸਨ ਕਿ ਵੀਜ਼ਾ ਵਿਚ ਦੇਰੀ ਕਾਰਨ ਯਾਤਰਾਵਾਂ ਰੱਦ ਕਰਨੀਆਂ ਪੈ ਰਹੀਆਂ ਹਨ, ਜਿਸ ਨੂੰ ਦੇਖਦੇ ਹੋਏ ਇਹ ਕਦਮ ਉਠਾਇਆ ਜਾ ਰਿਹਾ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਜਾਣ ਦੇ ਚਾਹਵਾਨ ਖਿੱਚ ਲੈਣ ਤਿਆਰੀਆਂ, ਹਰ ਸਾਲ 5 ਲੱਖ ਪ੍ਰਵਾਸੀਆਂ ਨੂੰ ਮਿਲਣਗੇ ਵੀਜ਼ੇ

ਉਨ੍ਹਾਂ ਕਿਹਾ ਕਿ ਸਥਾਨਕ ਮੀਡੀਆ ਵਿਚ ਖਬਰਾਂ ਆ ਰਹੀਆਂ ਸਨ ਕਿ ਕੁਝ ਕੇਂਦਰਾਂ ’ਤੇ ਨਵੰਬਰ ਦੇ ਮੱਧ ਤੱਕ ਵੀਜ਼ਾ ਲਈ ਗੱਲਬਾਤ ਕਰਨ ਲਈ ਸਾਰੇ ਸਲਾਟ ਭਰੇ ਹੋਏ ਹਨ, ਜਿਸ ਨਾਲ ਬ੍ਰਿਟਿਸ਼ ਨਾਗਰਿਕਾਂ ਨੂੰ ਦਿੱਕਤ ਹੋ ਰਹੀ ਹੈ।ਸ਼ਿਕਾਇਤ ਇਹ ਵੀ ਸੀ ਕਿ ਨਿਯਮ ਵਿਚ ਬਦਲਾਅ ਕਾਰਨ ਅਰਜ਼ੀਦਾਤਾ ਨੂੰ ਨਿੱਜੀ ਤੌਰ ’ਤੇ ਵੀਜ਼ਾ ਅਰਜ਼ੀ ਕੇਂਦਰ ’ਤੇ ਹਾਜ਼ਰ ਰਹਿਣਾ ਜ਼ਰੂਰੀ ਹੋ ਗਿਆ ਹੈ ਅਤੇ ਉਹ ਏਜੰਟ ਦੀ ਸੇਵਾ ਨਹੀਂ ਲੈ ਸਕਦੇ ਹਨ। ਹਾਲਾਂਕਿ ਹਾਈ ਕਮਿਸ਼ਨ ਨੇ ਨਿਯਮ ਵਿਚ ਕਿਸੇ ਬਦਲਾਅ ਤੋਂ ਇਨਕਾਰ ਕੀਤਾ ਹੈ। ਭਾਰਤ ਵਿਚ ਵਿਦੇਸ਼ੀ ਯਾਤਰੀਆਂ ਦੇ ਆਉਣ ਦਾ ਇਕ ਵੱਡਾ ਸੋਮਾ ਬ੍ਰਿਟੇਨ ਹੈ ਪਰ ਨਾਗਰਿਕ ਈ-ਵੀਜ਼ਾ ਦੇ ਯੋਗ ਨਹੀਂ ਹਨ।

ਬ੍ਰਿਟੇਨ ਤੋਂ ਭਾਰੀ ਗਿਣਤੀ ਵਿਚ ਲੋਕ ਆਉਂਦੇ ਹਨ ਭਾਰਤ

2021 ਵਿਚ 1,60,000 ਤੋਂ ਜ਼ਿਆਦਾ ਬ੍ਰਿਟਿਸ਼ ਨਾਗਰਿਕ ਭਾਰਤ ਆਏ ਸਨ, ਜੋ ਸੈਲਾਨੀਆਂ ਦੀ ਕੁਲ ਆਮਦ ਦਾ 10.75 ਫੀਸਦੀ ਹੈ। ਅਮਰੀਕਾ ਅਤੇ ਬੰਗਲਾਦੇਸ਼ ਤੋਂ ਬਾਅਦ ਬ੍ਰਿਟੇਨ ਦੇ ਸਭ ਤੋਂ ਜ਼ਿਆਦਾ ਲੋਕ ਭਾਰਤ ਆਉਂਦੇ ਹਨ। ਅਕਤੂਬਰ ਵਿਚ ਇੰਡੀਅਨ ਐਸੋਸੀਏਸ਼ਨ ਆਫ ਟੂਰ ਪ੍ਰੇਟਰਜ਼ (ਆਈ. ਏ. ਟੀ. ਓ.) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਬ੍ਰਿਟੇਨ ਅਤੇ ਕੈਨੇਡਾ ਦੇ ਨਾਗਰਿਕਾਂ ਨੂੰ ਈ-ਵੀਜ਼ਾ ਸਹੂਲਤ ਬਹਾਲ ਕਰਨ ਦੀ ਮੰਗ ਕੀਤੀ ਸੀ। ਆਈ. ਏ. ਟੀ. ਓ. ਨੇ ਕਿਹਾ ਸੀ ਕਿ ਬ੍ਰਿਟੇਨ ਅਤੇ ਹੋਰਨਾਂ ਬਾਜ਼ਾਰਾਂ ਲਈ ਈ-ਟੂਰਿਸਟ ਵੀਜ਼ਾ ਦੀ ਗੈਰ-ਉਪਲੱਭਧਤਾ ਕਾਰਨ ਅਸੀਂ ਸੈਲਾਨੀਆਂ ਦਾ ਵੱਡਾ ਕਾਰੋਬਾਰ ਗੁਆ ਰਹੇ ਹਾਂ ਅਤੇ ਹੁਣ ਇਨ੍ਹਾਂ ਦੇਸ਼ਾਂ ਦੇ ਸੈਲਾਨੀ ਹੋਰਨਾਂ ਦੇਸ਼ਾਂ ਦੀ ਯਾਤਰਾ ਦਾ ਬਦਲ ਅਪਣਾ ਰਹੇ ਹਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News