ਸਦੀ ਦੀ ਸਭ ਤੋਂ ਵੱਡੀ ਖੋਜ ''ਚ ਭਾਰਤੀਆਂ ਵਿਗਿਆਨੀਆਂ ਦੀ ਅਹਿਮ ਭੂਮਿਕਾ, ਮੋਦੀ ਨੇ ਕਿਹਾ ''ਮਾਣ ਵਾਲੀ ਗੱਲ'' (ਤਸਵੀਰਾਂ)

02/12/2016 11:24:04 AM


ਵਾਸ਼ਿੰਗਟਨ—ਬ੍ਰਹਿਮੰਡ ਵਿਚ ਕਰੋੜਾਂ ਸਾਲ ਪਹਿਲਾਂ ਟਕਰਾਏ ਦੋ ਬਲੈਕ ਹੋਲਜ਼ ਦੀ ਆਵਾਜ਼ ਧਰਤੀ ਤੱਕ ਪਹੁੰਚ ਗਈ ਹੈ ਅਤੇ ਵਿਗਿਆਨੀਆਂ ਨੇ ਪਹਿਲੀ ਵਾਰ ਉਸ ਨੂੰ ਸੁਣ ਲਿਆ ਹੈ। ਜੇਕਰ ਕਹੀਏ ਕਿ ਵਿਗਿਆਨੀਆਂ ਨੇ ਪਹਿਲੀ ਵਾਰ ਬ੍ਰਹਿਮੰਡ ਦਾ ਮਿਊਜ਼ਿਕ ਸੁਣਨ ਵਿਚ ਸਫਲਤਾ ਹਾਸਲ ਕੀਤੀ ਹੈ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਇਸ ਸਫਲਤਾ ਨਾਲ ਆਸਮਾਨ ਤੇ ਬ੍ਰਹਿਮੰਡ ਨੂੰ ਦੇਖਣ ਦਾ ਨਜ਼ਰੀਆ ਬਦਲ ਜਾਵੇਗਾ ਤੇ ਕਈ ਰਹੱਸਾਂ ਤੋਂ ਪਰਦਾ ਉੱਠੇਗਾ। ਇਸ ਸਫਲਤਾ ਦਾ ਕਲਪਨਾ ਅੱਜ ਤੋਂ ਸੌ ਸਾਲ ਪਹਿਲਾਂ 1916 ਵਿਚ ਅਲਬਰਟ ਆਇਨਸਟਾਈਨ ਨੇ ਕਰ ਦਿੱਤੀ ਸੀ। ਹਾਲਾਂਕਿ ਉਨ੍ਹਾਂ ਨੇ ਕਿਹਾ ਸੀ ਕਿ ਵਿਗਿਆਨੀ ਇਨ੍ਹਾਂ ਤਰੰਗਾਂ ਨੂੰ ਕਦੇ ਵੀ ਸੁਣ ਨਹੀਂ ਸਕਣਗੇ ਪਰ ਵਿਗਿਆਨੀਆਂ ਨੇ ਉਸ ਧੁਨੀ ਨੂੰ ਫੜ ਕੇ ਵੱਡੀ ਸਫਲਤਾ ਹਾਸਲ ਕਰ ਲਈ ਹੈ। ਇੱਥੇ ਭਾਰਤ ਲਈ ਮਾਣ ਵਾਲੀ ਗੱਲ ਹੈ ਕਿ ਇਸ ਸਫਲਤਾ ਵਿਚ ਭਾਰਤੀ ਵਿਦਿਆਨੀਆਂ ਦੀ ਭੂਮਿਕਾ ਵੀ ਅਹਿਮ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਵਿਗਿਆਨੀਆਂ ਦੀ ਭੂਮਿਕਾ ਦੀ ਸ਼ਲਾਘਾ ਕੀਤੀ ਹੈ। ਮੋਦੀ ਨੇ ਟਵਿੱਟਰ ''ਤੇ ਵਿਦਿਆਨੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ''ਗਰੁਤਾਆਕਰਸ਼ਣ ਤਰੰਗਾਂ ਦੀ ਇਤਿਹਾਸਕ ਖੋਜ ਨੇ ਬ੍ਰਹਿਮੰਡ ਨੂੰ ਸਮਝਣ ਲਈ ਇਕ ਨਵਾਂ ਮੋਰਚਾ ਖੋਲ੍ਹ ਦਿੱਤਾ ਹੈ।''
ਵਿਗਿਆਨੀ ਇਸ ਸਫਲਤਾ ਨੂੰ ਉਸ ਪਲ ਨਾਲ ਜੋੜ ਕੇ ਦੇਖ ਰਹੇ ਹਨ ਜਦੋਂ ਗਲੈਲੀਓ ਨੇ ਗ੍ਰਹਿਆਂ ਨੂੰ ਦੇਖਣ ਲਈ ਦੂਰਬੀਨ ਦਾ ਸਹਾਰਾ ਲਿਆ ਸੀ। ਇਨ੍ਹਾਂ ਤਰੰਗਾਂ ਨੇ ਬ੍ਰਹਿਮੰਡ ਨੂੰ ਸਮਝਣ ਲਈ ਨਵੇਂ ਰਸਤੇ ਖੋਲ ਦਿੱਤੇ ਹਨ। 
ਇਨ੍ਹਾਂ ਤਰੰਗਾਂ ਨੂੰ ਫੜਨ ਵਾਲੇ  ਐਸਟ੍ਰੋਫਿਜਿਕਸ ਦੇ ਵਿਦਿਆਨੀਆਂ ਦੀ ਅੰਤਰਰਾਸ਼ਟਰੀ ਟੀਮ ਨੇ ਦਾਅਵਾ ਕੀਤਾ ਹੈ ਕਿ 1.3 ਲੱਖ ਕਰੋੜ ਸਾਲ ਪਹਿਲਾਂ ਦੋ ਬਲੈਕ ਹੋਲਜ਼ ਬ੍ਰਹਿਮੰਡ ਵਿਚ ਟਕਰਾਏ ਸਨ। ਇਸ ਨਾਲ ਜੋ ਤਰੰਗਾਂ ਪੈਦਾ ਹੋਈਆਂ ਉਹ ਧਰਤੀ ''ਤੇ 14 ਸਤੰਬਰ, 2015 ਨੂੰ ਪਹੁੰਚੀਆਂ। ਇਨ੍ਹਾਂ ਤਰੰਗਾਂ ਨੂੰ 1.1 ਬਿਲੀਅਨ ਡਾਲਰ (75 ਅਰਬ ਰੁਪਏ) ਨਾਲ ਬਣੇ ਦੋ ਅੰਡਰਗਰਾਊਂਡ ਡਿਟੈਕਟਰਾਂ ਦੀ ਮਦਦ ਨਾਲ ਫੜਿਆ ਗਿਆ।


Kulvinder Mahi

News Editor

Related News