ਜਰਮਨੀ ਦੇ ਇਸ ਰੇਸਤਰਾਂ ''ਚ ਬੱਚਿਆਂ ਦੀ ਐਂਟਰੀ ''ਤੇ ਲੱਗੀ ਪਾਬੰਦੀ

08/20/2018 8:15:31 PM

ਬਰਲਿਨ— ਜਰਮਨੀ ਦੇ ਇਕ ਰੇਸਤਰਾਂ ਨੇ ਬੇਹੱਦ ਹੀ ਅਜੀਬੋ ਗਰੀਬ ਨਿਯਮ ਲਾਗੂ ਕੀਤਾ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਰੇਸਤਰਾਂ ਨੇ ਸ਼ਾਮ 5 ਵਜੇ ਤੋਂ ਬਾਅਦ 14 ਸਾਲ ਦੀ ਉਮਰ ਤਕ ਦੇ ਬੱਚਿਆਂ ਦੀ ਐਂਟਰੀ 'ਤੇ ਰੋਕ ਲਗਾ ਦਿੱਤੀ ਹੈ। ਆਪਣੇ ਇਸ ਫੈਸਲੇ 'ਤੇ 'ਗ੍ਰੈਂਡਮਾ ਕਿਚਨ' ਨਾਂ ਦੇ ਰੇਸਤਰਾਂ ਮਾਲਿਕ ਦਾ ਕਹਿਣਾ ਹੈ ਕਿ ਉਹ ਚਾਹੁੰਦੇ ਹਨ ਕਿ ਉਥੇ ਆਉਣ ਵਾਲੇ ਲੋਕ ਸ਼ਾਂਤੀ ਤੇ ਆਰਾਮ ਨਾਲ ਖਾਣਾ ਖਾ ਸਕਣ। ਰੇਸਤਰਾਂ ਦੇ ਮਾਲਿਕ ਰੂਡੋਲਫ ਮਰਕੇਲ ਕਹਿੰਦੇ ਹਨ ਕਿ ਉਨ੍ਹਾਂ ਨੇ ਇਹ ਫੈਸਲਾ ਉਦੋਂ ਲਿਆ ਜਦੋਂ ਉਨ੍ਹਾਂ ਦੇਖਿਆ ਕਿ ਬੱਚੇ ਰੇਸਤਰਾਂ 'ਚ ਸ਼ਰਾਰਤ ਕਰਦੇ ਹਨ ਤੇ ਉਨ੍ਹਾਂ ਨੂੰ ਸੰਭਾਲਣ ਲਈ ਮਾਪਿਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।

ਨਾਲ ਹੀ ਮਾਰਕੇਲ ਦਾ ਕਹਿਣਾ ਹੈ ਕਿ ਬੱਚੇ ਰੇਸਤਰਾਂ ਨੂੰ ਵੀ ਕਾਫੀ ਨੁਕਸਾਨ ਪਹੁੰਚਾਉਂਦੇ ਹਨ। ਇਕ ਵਾਰ ਬੱਚਿਆਂ ਨੇ ਰੇਸਤਰਾਂ 'ਚ ਮੌਜੂਦ ਇਕ ਐਂਟੀਕ ਪੀਸ ਨੂੰ ਤੋੜ ਦਿੱਤਾ ਸੀ। ਮਾਰਕੇਲ ਬਿਖਰੇ ਹੋਏ ਡ੍ਰਿੰਕਸ ਤੇ ਟੇਬਲਕਲਾਥ ਤੋਂ ਵੀ ਪ੍ਰੇਸ਼ਾਨ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਇਹ ਬੈਨ ਬੱਚਿਆਂ ਤੋਂ ਵਧ ਉਨ੍ਹਾਂ ਦੇ ਮਾਪਿਆਂ ਨਾਲ ਜੁੜਿਆ ਹੈ। ਜਿਨ੍ਹਾਂ ਮਾਪਿਆਂ ਦੇ ਬੱਚੇ ਸ਼ਰਾਰਤ ਕਰਦੇ ਹਨ ਉਹ ਉਨ੍ਹਾਂ 'ਤੇ ਧਿਆਨ ਦੇਣ ਦੀ ਥਾਂ ਖਾਣਾ ਖਾਂਦੇ ਰਹਿੰਦੇ ਹਨ। ਨਾਲ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਕਾਫੀ ਦਿਨਾਂ ਤੋਂ ਇਹ ਸਭ ਬਰਦਾਸ਼ਤ ਕਰ ਰਹੇ ਸਨ ਤੇ ਮਜ਼ਬੂਰ ਹੋ ਕੇ ਉਨ੍ਹਾਂ ਨੂੰ ਇਹ ਬੈਨ ਲਗਾਉਣਾ ਪਿਆ।


Related News