ਦਾਦੇ ਨੇ ਪੋਤੀ ਨੂੰ ਬਣਾਇਆ ਕਰੋੜਾਂ ਦੀ ਮਾਲਕਣ, ਇਸ ਸਲਾਹ ਨਾਲ ਬਦਲੀ 18 ਸਾਲਾ ਜੂਲੀਅਟ ਲੈਮੌਰ ਦੀ ਜ਼ਿੰਦਗੀ
Thursday, Feb 09, 2023 - 09:22 AM (IST)

ਟੋਰੰਟੋ (ਇੰਟ.)- ਕੈਨੇਡਾ ਵਿਚ ਇਕ ਕੁੜੀ ਜੂਲੀਅਟ ਲੈਮੌਰ (18) ਦੀ ਜ਼ਿੰਦਗੀ ਉਸ ਸਮੇਂ ਬਦਲ ਗਈ ਜਦੋਂ ਉਸਦੀ ਕਰੋੜਾਂ ਰੁਪਏ ਦੀ ਲਾਟਰੀ ਲੱਗ ਗਈ। ਦਰਅਸਲ, ਕੁੜੀ ਸਟੋਰ ਵਿਚ ਆਪਣੇ ਦਾਦੇ ਨਾਲ ਕੁਝ ਖਰੀਦਾਰੀ ਕਰਨ ਗਈ ਸੀ। ਇਥੇ ਉਸਦੇ ਦਾਦੇ ਨੇ ਉਸ ਦੇ 18ਵੇਂ ਜਨਮਦਿਨ ਨੂੰ ਯਾਦਗਾਰ ਬਣਾਉਣ ਲਈ ਉਸ ਨੂੰ ਲਾਟਰੀ ਟਿਕਟ ਖ਼ਰੀਦਣ ਦੀ ਸਲਾਹ ਦਿੱਤੀ, ਪਰ ਕੁੜੀ ਦੁਚਿੱਤੀ ਵਿਚ ਸੀ ਕਿ ਉਹ ਲਾਟਰੀ ਖਰੀਦੇ ਜਾਂ ਨਾਂ। ਪਰ ਦਾਦੇ ਦੇ ਜ਼ੋਰ ਪਾਉਣ ’ਤੇ ਉਸਨੇ ਲਾਟਰੀ ਦਾ ਟਿਕਟ ਖਰੀਦ ਲਿਆ ਅਤੇ ਭੁੱਲ ਗਈ।
ਇਹ ਵੀ ਪੜ੍ਹੋ: ਭਾਰਤ-ਪਾਕਿ ਦੇ ਬਿਹਤਰ ਸਬੰਧਾਂ ਨੂੰ ਲੈ ਕੇ ਇਮਰਾਨ ਖ਼ਾਨ ਨੇ PM ਮੋਦੀ ਅੱਗੇ ਰੱਖੀ 'ਬੇਤੁਕਾ' ਸ਼ਰਤ
ਇੱਕ ਦਿਨ ਉਸਦੇ ਦਫ਼ਤਰ ਵਿੱਚ ਕੰਮ ਕਰਦੇ ਕੁਝ ਲੋਕ ਲਾਟਰੀ ਟਿਕਟਾਂ ਬਾਰੇ ਚਰਚਾ ਕਰ ਰਹੇ ਸਨ। ਫਿਰ ਵੀ ਉਸ ਦਾ ਧਿਆਨ ਲਾਟਰੀ ਟਿਕਟ ਵੱਲ ਨਹੀਂ ਗਿਆ। ਫਿਰ ਉਸਨੇ ਇੱਕ ਅਖ਼ਬਾਰ ਵਿੱਚ ਖ਼ਬਰ ਦੇਖੀ ਜਿਸ ਵਿੱਚ ਲਾਟਰੀ ਟਿਕਟ ਦਾ ਜ਼ਿਕਰ ਕੀਤਾ ਗਿਆ ਸੀ। ਇਸ ਤੋਂ ਬਾਅਦ ਉਸ ਨੂੰ ਅਚਾਨਕ ਅਹਿਸਾਸ ਹੋਇਆ ਕਿ ਉਸ ਨੇ ਲਾਟਰੀ ਦੀ ਟਿਕਟ ਖ਼ਰੀਦੀ ਸੀ। ਬਾਅਦ ਵਿਚ ਉਸ ਨੇ ਆਪਣੀ ਟਿਕਟ ਸਕਰੈਚ ਕੀਤੀ ਅਤੇ ਨਤੀਜਾ ਵੇਖ ਕੇ ਉਸ ਦੇ ਹੋਸ਼ ਉੱਡ ਗਏ, ਕਿਉਂਕਿ ਉਸਦੀ ਸਚਮੁੱਚ 48 ਮਿਲੀਅਨ ਕੈਨੇਡੀਅਨ ਡਾਲਰ ਦੀ ਲਾਟਰੀ ਲੱਗ ਗਈ ਸੀ। ਭਾਰਤੀ ਕਰੰਸੀ ਮੁਤਾਬਕ ਇਹ ਰਕਮ 290 ਕਰੋੜ ਰੁਪਏ ਬਣਦੀ ਹੈ। ਲਾਟਰੀ ਮਿਲਣ ਮਗਰੋਂ ਉਸਨੇ ਆਪਣਾ ਚਾਰਟਰ ਪਲੇਨ , ਲੰਡਨ ਵਿਚ 40 ਕਰੋੜ ਰੁਪਏ ਦਾ ਆਲੀਸ਼ਾਨ ਬੰਗਲਾ ਅਤੇ ਇਕ ਮਰਸਡੀਜ਼ ਕਾਰ ਖਰੀਦੀ। ਉਸਦੇ ਕੋਲ ਹੁਣ 140 ਕਰੋੜ ਬਚੇ ਹਨ।
ਇਹ ਵੀ ਪੜ੍ਹੋ: ਮੰਦਭਾਗੀ ਖ਼ਬਰ, ਚੰਗੇ ਭਵਿੱਖ ਲਈ ਇੱਕ ਮਹੀਨਾ ਪਹਿਲਾਂ ਕੈਨੇਡਾ ਗਈ 20 ਸਾਲਾ ਕੁੜੀ ਨੇ ਕੀਤੀ ਖ਼ੁਦਕੁਸ਼ੀ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।