ਮਹਿੰਗਾਈ ਦਾ ਵੱਡਾ ਝਟਕਾ, ਵੱਧ ਗਈਆਂ ਪੈਟਰੋਲ ਦੀਆਂ ਕੀਮਤਾਂ, ਡੀਜ਼ਲ 'ਚ ਵੀ ਹੋਇਆ 3 ਰੁਪਏ ਦਾ ਵਾਧਾ
Saturday, Nov 01, 2025 - 11:23 AM (IST)
ਇੰਟਰਨੈਸ਼ਨਲ ਡੈਸਕ: ਫੈਡਰਲ ਸਰਕਾਰ ਨੇ ਅਗਲੇ ਪੰਦਰਵਾੜੇ ਲਈ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧੇ ਦਾ ਐਲਾਨ ਕਰ ਦਿੱਤਾ ਹੈ। ਸ਼ੁੱਕਰਵਾਰ ਦੇਰ ਰਾਤ ਪਾਕਿਸਤਾਨ ਸਰਕਾਰ ਵੱਲੋਂ ਕੀਤੇ ਗਏ ਇਸ ਐਲਾਨ ਅਨੁਸਾਰ, ਪੈਟਰੋਲ ਦੀ ਕੀਮਤ ਵਿੱਚ 2.43 ਰੁਪਏ ਪ੍ਰਤੀ ਲੀਟਰ ਅਤੇ ਹਾਈ-ਸਪੀਡ ਡੀਜ਼ਲ (HSD) ਦੀ ਕੀਮਤ ਵਿੱਚ 3.02 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ: 'ਚਲੋ ਬੁਲਾਵਾ ਆਇਆ ਹੈ, ਟਰੰਪ ਨੇ ਬੁਲਾਇਆ ਹੈ'..!, ਸਟੇਜ 'ਤੇ ਖੜ੍ਹ ਗੈਰੀ ਸੰਧੂ ਨੇ ਸਹੇੜਿਆ ਨਵਾਂ ਵਿਵਾਦ
ਵਿੱਤ ਮੰਤਰਾਲੇ ਨੇ ਦੱਸਿਆ ਕਿ ਇਹ ਸੋਧ ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਹੋਏ ਬਦਲਾਅ ਅਤੇ ਆਇਲ ਐਂਡ ਗੈਸ ਰੈਗੂਲੇਟਰੀ ਅਥਾਰਟੀ (Ogra) ਦੇ ਨਾਲ-ਨਾਲ ਸਬੰਧਤ ਮੰਤਰਾਲਿਆਂ ਦੀਆਂ ਸਿਫ਼ਾਰਸ਼ਾਂ ਤੋਂ ਬਾਅਦ ਕੀਤੀ ਗਈ ਹੈ।
ਨਵੀਆਂ ਕੀਮਤਾਂ
ਨਵੇਂ ਨੋਟੀਫਿਕੇਸ਼ਨ ਦੇ ਮੁਤਾਬਕ, ਪੈਟਰੋਲ ਦੀ ਕੀਮਤ 263.02 ਰੁਪਏ ਪ੍ਰਤੀ ਲੀਟਰ ਤੋਂ ਵਧ ਕੇ 265.45 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਇਸੇ ਤਰ੍ਹਾਂ, ਡੀਜ਼ਲ ਦੀ ਕੀਮਤ 275.42 ਰੁਪਏ ਪ੍ਰਤੀ ਲੀਟਰ ਤੋਂ ਵਧ ਕੇ 278.44 ਰੁਪਏ ਪ੍ਰਤੀ ਲੀਟਰ ਹੋ ਗਈ ਹੈ।
ਇਹ ਵੀ ਪੜ੍ਹੋ: KBC 'ਚ ਜਾਣ ਤੇ ਅਮਿਤਾਭ ਦੇ ਪੈਰੀਂ ਹੱਥ ਲਾਉਣ 'ਤੇ ਦਿਲਜੀਤ ਦੁਸਾਂਝ ਦਾ ਪਹਿਲਾ ਬਿਆਨ
