ਯੂਰਪ ਤੇ ਹੋਰ ਦੇਸ਼ਾਂ ਦੀਆਂ ਸਰਕਾਰਾਂ ਐਸਟ੍ਰਾਜੇਨੇਕਾ ਟੀਕੇ ''ਤੇ ਦੇ ਰਹੀਆਂ ਹਨ ਵੱਖ-ਵੱਖ ਸੁਝਾਅ

Friday, Apr 09, 2021 - 01:51 AM (IST)

ਯੂਰਪ ਤੇ ਹੋਰ ਦੇਸ਼ਾਂ ਦੀਆਂ ਸਰਕਾਰਾਂ ਐਸਟ੍ਰਾਜੇਨੇਕਾ ਟੀਕੇ ''ਤੇ ਦੇ ਰਹੀਆਂ ਹਨ ਵੱਖ-ਵੱਖ ਸੁਝਾਅ

ਦਿ ਹੇਗ-ਯੂਰਪੀਨ ਯੂਨੀਅਨ ਦੀ ਡਰੱਗ ਰੈਗੂਲੇਟਰੀ ਅਥਾਰਿਟੀ ਵੱਲੋਂ ਐਸਟ੍ਰਾਜੇਨੇਕਾ ਟੀਕੇ ਅਤੇ ਖੂਨ ਦੇ ਥੱਕੇ ਜੰਮਣ ਦਰਮਿਆਨ ਸੰਬੰਧ ਦੇ ਖਦਸ਼ੇ ਜਤਾਉਣ ਦੇ ਇਕ ਦਿਨ ਬਾਅਦ ਯੂਰਪੀਨ ਅਤੇ ਹੋਰ ਕਈ ਦੇਸ਼ ਇਸ ਟੀਕੇ ਨੂੰ ਆਪਣੇ ਨਾਗਰਿਕਾਂ ਨੂੰ ਦੇਣ ਲਈ ਵੱਖ-ਵੱਖ ਤਰ੍ਹਾਂ ਦੇ ਸੁਝਾਅ ਦੇ ਰਹੇ ਹਨ। ਸਪੇਨ 'ਚ ਹੁਣ 60 ਸਾਲ ਤੋਂ ਵਧੇਰੇ ਉਮਰ ਦੇ ਲੋਕਾਂ ਨੂੰ ਐਸਟ੍ਰਾਜੇਨੇਕਾ ਟੀਕਾ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ-ਨੇਪਾਲ 'ਚ ਚਾਰ ਮੰਤਰੀਆਂ ਤੋਂ ਵਾਪਸ ਲਈ ਗਈ ਉਨ੍ਹਾਂ ਦੀ ਸੰਸਦੀ ਮੈਂਬਰਸ਼ਿਪ

ਬੈਲਜ਼ੀਅਮ 'ਚ ਇਹ ਉਮਰ 55 ਨਿਰਧਾਰਿਤ ਕੀਤੀ ਗਈ ਹੈ। ਬ੍ਰਿਟੇਨ 'ਚ ਅਧਿਕਾਰੀਆਂ ਦਾ ਕਹਿਣਾ ਹੈ ਕਿ 30 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਇਹ ਟੀਕਾ ਨਾ ਦਿੱਤਾ ਜਾਵੇ। ਇਸ ਦਰਮਿਆਨ ਆਸਟ੍ਰੇਲੀਆ ਨੇ ਵੀਰਵਾਰ ਨੂੰ ਕਿਹਾ ਕਿ 50 ਸਾਲ ਦੀ ਉਮਰ ਤੋਂ ਘੱਟ ਲੋਕਾਂ ਨੂੰ ਇਹ ਟੀਕਾ ਨਾ ਦਿੱਤਾ ਜਾਵੇ।

ਇਹ ਵੀ ਪੜ੍ਹੋ-ਆਸਟ੍ਰੇਲੀਆ 'ਚ 50 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਨਹੀਂ ਲਾਈ ਜਾਏਗੀ ਇਹ ਕੋਰੋਨਾ ਵੈਕਸੀਨ

ਬ੍ਰਿਟੇਨ ਅਤੇ ਯੂਰਪੀਨ ਸੰਘ 'ਚ ਰੈਗੂਲੇਟਰੀ ਸੰਸਥਾਵਾਂ ਨੇ ਇਸ 'ਤੇ ਜ਼ੋਰ ਦਿੱਤਾ ਕਿ ਜ਼ਿਆਦਾ ਲੋਕਾਂ ਲਈ ਟੀਕਾ ਲਵਾਉਣ ਦੇ ਫਾਇਦੇ ਉਸ ਦੇ ਖਤਰੇ ਤੋਂ ਵਧ ਹਨ। ਈ.ਯੂ. ਦੀ ਏਜੰਸੀ ਦਾ ਕਹਿਣਾ ਹੈ ਕਿ ਟੀਕਾ ਸਾਰੇ ਬਾਲਗਾਂ ਨੂੰ ਦਿੱਤਾ ਜਾ ਸਕਦਾ ਹੈ ਪਰ ਮਾਹਰਾਂ ਦਾ ਮੰਨਣਾ ਹੈ ਕਿ ਟੀਕੇ ਦੇ ਬਾਰੇ 'ਚ ਉਲਝਣ ਪੈਦਾ ਕਰਨ ਵਾਲੇ ਖਦਸ਼ਿਆਂ ਨਾਲ ਇਸ ਦੀ ਵਰਤੋਂ ਦੇ ਪ੍ਰਤੀ ਉਤਸ਼ਾਹ ਅਜਿਹੇ ਸਮੇਂ ਘੱਟ ਹੋਵੇਗਾ ਜਦ ਯੂਰਪ ਅਤੇ ਦੁਨੀਆ ਦੇ ਹੋਰ ਹਿੱਸਿਆਂ 'ਚ ਇਨਫੈਕਸ਼ਨ ਦੇ ਮਾਮਲੇ ਵਧ ਰਹੇ ਹਨ।

ਇਹ ਵੀ ਪੜ੍ਹੋ-ਮਿਆਂਮਾਰ ਦੇ ਫੌਜੀ ਸ਼ਾਸਨ ਨੇ ਇੰਟਰਨੈੱਟ 'ਤੇ ਵਧਾਈ ਪਾਬੰਦੀ, TV., ਡਿਸ਼ਾਂ ਨੂੰ ਕੀਤਾ ਗਿਆ ਜ਼ਬਤ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News