ਮਹਿਲਾ ਫੌਜ ਲਈ ਸਰਕਾਰ ਵੱਲੋਂ ਵੱਡੀ ਪਹਿਲ, ਦਿੱਤੀ ਇਹ ਛੋਟ

Wednesday, Mar 31, 2021 - 09:12 PM (IST)

ਜਿਊਰਿਖ–ਸਵਿਟਜ਼ਰਲੈਂਡ ਦੇ ਇਤਿਹਾਸ ’ਚ ਪਹਿਲੀ ਵਾਰ ਮਹਿਲਾ ਫੌਜੀਆਂ ਨੂੰ ਵੱਡੀ ਰਾਹਤ ਮਿਲੀ ਹੈ। ਸਵਿਟਜ਼ਲੈਂਡ ਦੀ ਫੌਜ 'ਚ ਸ਼ਾਮਲ ਮਹਿਲਾ ਫੌਜੀਆਂ ਨੂੰ ਹੁਣ ਮਰਦਾਂ ਦੇ ਅੰਡਰਵੀਅਰ ਨਹੀਂ ਪਹਿਣਨੇ ਪੈਣਗੇ । ਇਸ ਤੋਂ ਪਹਿਲਾਂ ਮਹਿਲਾ ਫੌਜੀਆਂ ਨੂੰ ਮਰਦਾਂ ਦੇ ਅੰਡਰਵੀਅਰ ਮਿਲਦੇ ਸਨ। ਸਰਕਾਰ ਵੱਲੋਂ ਇਹ ਫੈਸਲਾ ਇਸ ਲਈ ਲਈ ਗਿਆ ਹੈ ਤਾਂ ਕਿ ਫੌਜ 'ਚ ਮਹਿਲਾਵਾਂ ਦੀ ਭਾਗੀਦਾਰੀ ਨੂੰ ਵਧਾਇਆ ਜਾ ਸਕੇ। 

ਇਹ ਵੀ ਪੜ੍ਹੋ-ਨਾਸਾ ਨੇ ਭਾਰਤ, ਚੀਨ ਤੇ UAE ਨਾਲ ਆਪਣੇ ਮੰਗਲ ਮਿਸ਼ਨ ਦਾ ਡਾਟਾ ਕੀਤਾ ਸਾਂਝਾ

ਬ੍ਰਿਟਿਸ਼ ਮੀਡੀਆ ਹਾਊਸ ਬੀ. ਬੀ. ਸੀ. ਨੇ ਸਥਾਨਕ ਸਵਿਸ ਮੀਡੀਆ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸਵਿਟਰਜ਼ਲੈਂਡ ਫੌਜ 'ਚ ਸ਼ਾਮਲ ਮਹਿਲਾ ਫੌਜੀਆਂ ਹੁਣ ਮਹਿਲਾਵਾਂ ਦੇ ਅੰਡਰਵੀਅਰ ਪਹਿਣਨ ਦੀ ਇਜਾਜ਼ਾਤ ਦਿੱਤੀ ਗਈ ਹੈ। ਸਵਿਸ ਫੌਜ ਦੀ ਮੌਜੂਦਾ ਵਿਵਸਥਾ ਮੁਤਾਬਕ ਦੇਸ਼ ਦੀ ਫੌਜ ਯੂਨੀਫਾਰਮ 'ਚ ਸਿਰਫ ਮਰਦਾਂ ਦੇ ਕੱਪੜੇ ਸ਼ਾਮਲ ਹਨ। ਸਵਿਸ ਨੈਸ਼ਨਲ ਕਾਊਂਸਿਲ ਦੇ ਇਕ ਮੈਂਬਰ ਮਰੀਅੰਨ ਬਿੰਦੇਰ ਨੇ ਕਿਹਾ ਕਿ ਫੌਜ ਯੂਨੀਫਾਰਮ ਮਰਦਾਂ ਲਈ ਡਿਜ਼ਾਈਨ ਕੀਤੇ ਗਏ ਹਨ ਪਰ ਜੇਕਰ ਫੌਜ ਨੂੰ ਅਸਲ 'ਚ ਮਹਿਲਾਵਾਂ ਦੀ ਭਾਗੀਦਾਰੀ ਨੂੰ ਵਧਾਉਣਾ ਹੈ ਤਾਂ ਉਨ੍ਹਾਂ ਨੂੰ ਢੁਕਵੇਂ ਉਪਾਅ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਮਹਿਲਾਵਾਂ ਦੇ ਕੱਪੜਿਆਂ ਨੂੰ ਫੌਜ 'ਚ ਸ਼ਾਮਲ ਕਰਨ ਨਾਲ ਉਨ੍ਹਾਂ ਨੂੰ ਉਤਸ਼ਾਹ ਮਿਲੇਗਾ।  

ਇਹ ਵੀ ਪੜ੍ਹੋ-ਕੋਰੋਨਾ ਵਾਇਰਸ ਦੇ ਸਰੋਤ ਦਾ ਅਜੇ ਤੱਕ ਨਹੀਂ ਚੱਲਿਆ ਪਤਾ : WHO ਮਾਹਰ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News