ਅੱਤ ਦੀ ਗਰਮੀ ਕਾਰਨ ਸਰਕਾਰੀ ਦਫਤਰ, ਬੈਂਕ ਇੱਕ ਦਿਨ ਲਈ ਬੰਦ ਰੱਖਣ ਦੇ ਹੁਕਮ

Saturday, Jul 27, 2024 - 10:55 PM (IST)

ਅੱਤ ਦੀ ਗਰਮੀ ਕਾਰਨ ਸਰਕਾਰੀ ਦਫਤਰ, ਬੈਂਕ ਇੱਕ ਦਿਨ ਲਈ ਬੰਦ ਰੱਖਣ ਦੇ ਹੁਕਮ

ਤਹਿਰਾਨ — ਈਰਾਨ 'ਚ ਅੱਤ ਦੀ ਗਰਮੀ ਕਾਰਨ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਵੱਖ-ਵੱਖ ਅਦਾਰਿਆਂ ਦੇ ਕੰਮਕਾਜੀ ਘੰਟਿਆਂ 'ਚ ਕਟੌਤੀ ਕਰਨ ਦੇ ਨਾਲ-ਨਾਲ ਐਤਵਾਰ ਨੂੰ ਸਾਰੇ ਸਰਕਾਰੀ ਅਤੇ ਵਪਾਰਕ ਅਦਾਰੇ ਬੰਦ ਰੱਖਣ ਦੇ ਹੁਕਮ ਦਿੱਤੇ ਹਨ।

ਮੌਸਮ ਵਿਭਾਗ ਦੇ ਅਨੁਸਾਰ, ਰਾਜਧਾਨੀ ਤਹਿਰਾਨ ਵਿੱਚ ਸ਼ਨੀਵਾਰ ਨੂੰ ਤਾਪਮਾਨ 37 ਡਿਗਰੀ ਸੈਲਸੀਅਸ (98.6 ਡਿਗਰੀ ਫਾਰਨਹਾਈਟ) ਤੋਂ 42 ਡਿਗਰੀ ਸੈਲਸੀਅਸ (ਲਗਭਗ 107 ਡਿਗਰੀ ਫਾਰਨਹਾਈਟ) ਤੱਕ ਸੀ। ਸਰਕਾਰੀ ਸਮਾਚਾਰ ਏਜੰਸੀ 'ਇਰਨਾ' ਦੀ ਖਬਰ ਮੁਤਾਬਕ ਉੱਚ ਤਾਪਮਾਨ ਕਾਰਨ ਲੋਕਾਂ ਦੀ ਸਿਹਤ ਅਤੇ ਊਰਜਾ ਬਚਾਉਣ ਲਈ ਐਤਵਾਰ ਨੂੰ ਦੇਸ਼ ਭਰ 'ਚ ਬੈਂਕ, ਦਫਤਰ ਅਤੇ ਜਨਤਕ ਅਦਾਰੇ ਬੰਦ ਰਹਿਣਗੇ ਅਤੇ ਸਿਰਫ ਐਮਰਜੈਂਸੀ ਅਤੇ ਮੈਡੀਕਲ ਸੇਵਾਵਾਂ ਹੀ ਜਾਰੀ ਰਹਿਣਗੀਆਂ।

ਖਬਰਾਂ ਮੁਤਾਬਕ ਅੱਤ ਦੀ ਗਰਮੀ ਕਾਰਨ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਕਈ ਸੂਬਿਆਂ 'ਚ ਕੰਮਕਾਜੀ ਘੰਟਿਆਂ 'ਚ ਕਟੌਤੀ ਕਰ ਦਿੱਤੀ। ਤਹਿਰਾਨ ਵਿੱਚ ਸ਼ੁੱਕਰਵਾਰ ਤੋਂ 40 ਡਿਗਰੀ ਸੈਲਸੀਅਸ (104 ਡਿਗਰੀ ਫਾਰਨਹੀਟ) ਤੋਂ ਉੱਪਰ ਦਾ ਤਾਪਮਾਨ ਦਰਜ ਕੀਤਾ ਗਿਆ ਹੈ। ਅਧਿਕਾਰੀਆਂ ਨੇ ਲੋਕਾਂ ਨੂੰ ਸਥਾਨਕ ਸਮੇਂ ਅਨੁਸਾਰ ਸ਼ਾਮ 5 ਵਜੇ ਤੱਕ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਮੰਗਲਵਾਰ ਨੂੰ ਬਿਜਲੀ ਦੀ ਖਪਤ 78,106 ਮੈਗਾਵਾਟ ਦੇ ਰਿਕਾਰਡ ਪੱਧਰ 'ਤੇ ਪਹੁੰਚ ਗਈ।


author

Inder Prajapati

Content Editor

Related News