ਪਾਕਿ ਸਰਕਾਰ ਨੇ ਟੇਕੇ ਗੋਡੇ, ਫ੍ਰਾਂਸੀਸੀ ਰਾਜਦੂਤ ਨੂੰ ਕੱਢਣ ਦਾ ਪ੍ਰਸਤਾਵ ਲਿਆਉਣ ਦਾ ਕੀਤਾ ਐਲਾਨ
Tuesday, Apr 20, 2021 - 06:32 PM (IST)
ਇਸਲਾਮਾਬਾਦ/ਲਾਹੌਰ (ਭਾਸ਼ਾ) : ਪਾਕਿਸਤਾਨ ਸਰਕਾਰ ਨੇ ਮੰਗਲਵਾਰ ਨੂੰ ਫ੍ਰਾਂਸੀਸੀ ਰਾਜਦੂਤ ਨੂੰ ਕੱਢਣ ਅਤੇ ਪਾਬੰਦੀਸ਼ੁਦਾ ਤਹਿਰੀਕ-ਏ-ਲਬੈਕ ਖ਼ਿਲਾਫ਼ ਦਾਇਰ ਸਾਰੇ ਮਾਮਲਿਆਂ ਨੂੰ ਰੱਦ ਕਰਨ ਲਈ ਸੰਸਦ ਵਿਚ ਪ੍ਰਸਤਾਵ ਪੇਸ਼ ਕਰਨ ਦਾ ਐਲਾਨ ਕੀਤਾ ਹੈ। ਪਾਕਿਸਤਾਨ ਸਰਕਾਰ ਦੀ ਕੱਟੜਪੰਥੀ ਇਸਲਾਮੀ ਪਾਰਟੀ ਨਾਲ ਲੰਬੀ ਗੱਲਬਾਤ ਦੇ ਬਾਅਦ ਇਹ ਕਰਾਰ ਹੋਇਆ।
ਪਾਕਿਸਤਾਨ ਦੇ ਗ੍ਰਹਿ ਮੰਤਰੀ ਸ਼ੇਖ ਰਾਸ਼ਿਦ ਨੇ ਇਕ ਵੀਡੀਓ ਬਿਆਨ ਵਿਚ ਕਿਹਾ, ‘ਟੀ.ਐਲ.ਪੀ. ਨਾਲ ਲੰਬੀ ਗੱਲਬਾਤ ਅਤੇ ਉਸ ਦੇ ਨਾਲ ਬਣੀ ਸਹਿਮਦੀ ਦੇ ਤਹਿਤ ਫ੍ਰਾਂਸੀਸੀ ਰਾਜਦੂਤ ਨੂੰ ਕੱਢਣ ਲਈ ਨੈਸ਼ਨਲ ਅੰਸੈਬਲੀ ਵਿਚ ਮੰਗਲਵਾਰ ਨੂੰ ਪ੍ਰਸਤਾਵ ਪੇਸ਼ ਕੀਤਾ ਜਾਏਗਾ।’ ਰਾਸ਼ਿਦ ਨੇ ਕਿਹਾ ਕਿ ਟੀ.ਐਲ.ਪੀ. ਕਾਰਜਕਰਤਾਵਾਂ ਖ਼ਿਲਾਫ਼ ਦਰਜ ਅੱਤਵਾਦ ਦੇ ਦੋਸ਼ਾਂ ਵਾਲੇ ਮਾਮਲਿਆਂ ਨੂੰ ਵਾਪਸ ਲਿਆ ਜਾਏਗਾ। ਇਸ ਦੇ ਇਲਾਵਾ ਚੌਥੀ ਅਨੁਸੂਚੀ ’ਚੋਂ ਟੀ.ਐਲ.ਪੀ. ਨੇਤਾਵਾਂ ਦੇ ਨਾਮ ਵੀ ਹਟਾਏ ਜਾਣਗੇ। ਫ੍ਰਾਂਸੀਸੀ ਰਾਜਦੂਤ ਨੂੰ ਕੱਢਣਾ ਟੀ.ਐਲ.ਪੀ. ਦੀਆਂ ਚਾਰ ਪ੍ਰਮੁੱਖ ਮੰਗਾਂ ਵਿਚੋਂ ਇਕ ਹੈ। ਪਾਰਟੀ ਦੇ ਮੈਂਬਰਾਂ ਵੱਲੋਂ ਦੇਸ਼ਭਰ ਵਿਚ ਫਰਾਂਸ ਵਿਰੋਧੀ ਪ੍ਰਦਰਸ਼ਨ ਕੀਤੇ ਜਾਣ ਤੋਂ ਬਾਅਦ ਪਿਛਲੇ ਹਫ਼ਤੇ ਉਸ ’ਤੇ ਪਾਬੰਦੀ ਲਗਾਈ ਸੀ।
ਇਹ ਵੀ ਪੜ੍ਹੋ : ਕੋਰੋਨਾ ਆਫ਼ਤ ਦਰਮਿਆਨ ਅਮਰੀਕਾ ਦੀ ਆਪਣੇ ਨਾਗਰਿਕਾਂ ਨੂੰ ਚਿਤਾਵਨੀ, ਭਾਰਤ ਯਾਤਰਾ ਕਰਨ ਤੋਂ ਵਰਜਿਆ
ਟੀ.ਐਲ.ਪੀ. ਨੇ ਫਰਾਂਸ ਵਿਚ ਪ੍ਰਕਾਸ਼ਿਤ ਪੈਗੰਬਰ ਮੁਹੰਮਦ ਦੇ ਕਾਰਟੂਨਾਂ ਨੂੰ ਲੈ ਕੇ ਫਰਾਂਸ ਦੇ ਰਾਜਦੂਤ ਨੂੰ ਪਾਕਿਸਤਾਨ ਤੋਂ ਕੱਢਣ ਲਈ 20 ਅਪ੍ਰੈਲ ਦੀ ਆਖ਼ਰੀ ਤਾਰੀਖ਼ ਦਿੱਤੀ ਸੀ। ਕਾਰਟੂਨਾਂ ਖ਼ਿਲਾਫ਼ ਪਾਰਟੀ ਨੇ ਪਿਛਲੇ ਸਾਲ ਨਵੰਬਰ ਵਿਚ ਵਿਆਪਕ ਪ੍ਰਦਰਸ਼ਨ ਸ਼ੁਰੂ ਕੀਤੇ ਸਨ।
ਇਹ ਵੀ ਪੜ੍ਹੋ : ਕੈਨੇਡਾ ਪੁਲਸ ਨੇ ਕੀਤਾ ਅੰਤਰ-ਰਾਸ਼ਟਰੀ ਡਰੱਗ ਰੈਕੇਟ ਦਾ ਪਰਦਾਫਾਸ਼, ਵੱਡੀ ਗਿਣਤੀ 'ਚ ਪੰਜਾਬੀ ਗ੍ਰਿਫ਼ਤਾਰ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।