ਅਫਗਾਨਿਸਤਾਨ ਦੀ ਇਸਲਾਮਿਕ ਅਮੀਰਾਤ ਦੀ ਸਰਕਾਰ ਔਰਤਾਂ ਦੀ ਸਿੱਖਿਆ ਖਿਲਾਫ ਨਹੀਂ

11/19/2021 6:18:35 PM

ਕਾਬੁਲ (ਯੂ.ਐੱਨ.ਆਈ.): ਅਫਗਾਨਿਸਤਾਨ ਦੇ ਕਾਰਜਕਾਰੀ ਸਿੱਖਿਆ ਮੰਤਰੀ ਨੂਰੁੱਲਾਹ ਮੁਨੀਰ ਨੇ ਕਿਹਾ ਹੈ ਕਿ ਤਾਲਿਬਾਨ ਸਰਕਾਰ ਔਰਤਾਂ ਦੀ ਸਿੱਖਿਆ ਦੀ ਵਿਰੋਧੀ ਨਹੀਂ ਹੈ ਅਤੇ ਉਹ ਮੌਜੂਦਾ ਪਾਠਕ੍ਰਮ ਨੂੰ ਬਦਲ ਕੇ ਇਸ ਨੂੰ ਇਸਲਾਮੀ ਰੂਪ ਦੇਵੇਗੀ। ਮੁਨੀਰ ਨੇ ਬਖਤਰ ਨਿਊਜ਼ ਏਜੰਸੀ ਨੂੰ ਦਿੱਤੇ ਇੰਟਰਵਿਊ 'ਚ ਕਿਹਾ ਕਿ ਸਿੱਖਿਆ ਹਰ ਕੁੜੀ ਦਾ ਇਸਲਾਮਿਕ ਅਤੇ ਕਾਨੂੰਨੀ ਅਧਿਕਾਰ ਹੈ। 

ਪੜ੍ਹੋ ਇਹ ਅਹਿਮ ਖਬਰ- ਇਜ਼ਰਾਈਲ ਦੇ ਰੱਖਿਆ ਮੰਤਰੀ ਦੇ 'ਕਲੀਨਰ' 'ਤੇ ਲੱਗੇ 'ਜਾਸੂਸੀ' ਦੇ ਦੋਸ਼, ਕੀਤਾ ਗਿਆ ਗ੍ਰਿਫ਼ਤਾਰ

ਉਹਨਾਂ ਨੇ ਹਾਲਾਂਕਿ ਨਵੇਂ ਇਸਲਾਮੀ ਪਾਠਕ੍ਰਮ ਬਾਰੇ ਵਿਸਥਾਰ ਵਿੱਚ ਨਹੀਂ ਦੱਸਿਆ ਪਰ ਕਿਹਾ ਕਿ ਇਸਲਾਮਿਕ ਵਿਦਵਾਨ ਕੁੜੀਆਂ ਲਈ ਇੱਕ ਸੁਰੱਖਿਅਤ ਮਾਹੌਲ ਪ੍ਰਦਾਨ ਕਰਨ ਲਈ ਇੱਕ ਸਿਸਟਮ ਵਿਕਸਿਤ ਕਰਨ ਲਈ ਕੰਮ ਕਰ ਰਹੇ ਹਨ ਜੋ ਇਸਲਾਮ ਅਤੇ ਅਫਗਾਨ ਪਰੰਪਰਾਵਾਂ ਦੇ ਅਨੁਕੂਲ ਹੋਵੇਗਾ। ਅਧਿਆਪਕਾਂ ਦੀਆਂ ਤਨਖ਼ਾਹਾਂ ਬਾਰੇ ਕਾਰਜਕਾਰੀ ਮੰਤਰੀ ਨੇ ਕਿਹਾ ਕਿ ਉਹ ਇਸ ਮੁੱਦੇ ’ਤੇ ਯੂਨੀਸੈਫ਼ ਨਾਲ ਗੱਲਬਾਤ ਕਰ ਰਹੇ ਹਨ। ਇਸ ਤੋਂ ਪਹਿਲਾਂ ਯੂਨੀਸੈਫ ਨੇ ਅਫਗਾਨ ਅਧਿਆਪਕਾਂ ਨੂੰ ਸਿੱਧੇ ਫੰਡ ਅਤੇ ਤਨਖਾਹ ਦੇਣ ਦਾ ਐਲਾਨ ਕੀਤਾ ਸੀ ਪਰ ਆਈਈਏ ਨੇ ਕਿਹਾ ਹੈ ਕਿ ਸਾਰੀ ਸਹਾਇਤਾ ਉਨ੍ਹਾਂ ਦੀ ਨਿਗਰਾਨੀ ਹੇਠ ਵੰਡੀ ਜਾਵੇਗੀ।


Vandana

Content Editor

Related News