ਸਰਕਾਰ ਮੇਰੇ ਇਲਾਜ ਵਿਚ ਜਾਣ-ਬੁਝ ਕੇ ਅਟਕਾ ਰਹੀ ਰੋੜੇ : ਸ਼ਰੀਫ

03/09/2019 7:28:36 PM

ਇਸਲਾਮਾਬਾਦ (ਭਾਸ਼ਾ)- ਮੀਡੀਆ ਵਿਚ ਆਈਆਂ ਖਬਰਾਂ ਮੁਤਾਬਕ ਜੇਲ ਵਿਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਫੈਡਰਲ ਸਰਕਾਰ 'ਤੇ ਦੋਸ਼ ਲਗਾਇਆ ਹੈ ਕਿ ਉਹ ਜਾਨ- ਬੁਝ ਕੇ ਦਿਲ ਨਾਲ ਜੁੜੀ ਉਨ੍ਹਾਂ ਦੀ ਬੀਮਾਰੀ ਦੇ ਇਲਾਜ ਵਿਚ ਅੜਿੱਕਾ ਡਾਹ ਰਹੀ ਹੈ। ਸ਼ਰੀਫ ਦੇ ਭਰਾ ਅਤੇ ਪੀ.ਐਮ.ਐਲ.-ਐਨ ਪ੍ਰਧਾਨ ਸ਼ਹਿਬਾਜ਼ ਸ਼ਰੀਫ ਨੇ ਕਿਹਾ ਕਿ ਤਿੰਨ ਵਾਰ ਪ੍ਰਧਾਨ ਮੰਤਰੀ ਰਹੇ ਸ਼ਰੀਫ ਦੀ ਜ਼ਿੰਦਾਦਿਲੀ ਬਣੀ ਹੋਈ ਹੈ ਪਰ ਉਨ੍ਹਾਂ ਨੂੰ ਅਜੇ ਵੀ ਤੁਰੰਤ ਡਾਕਟਰੀ ਇਲਾਜ ਦੀ ਲੋੜ ਹੈ। ਐਕਸਪ੍ਰੈਸ ਟ੍ਰਿਬਿਊਨ ਨੇ ਸ਼ਹਿਬਾਜ਼ ਨੇ ਖੁਲਾਸਾ ਕਰਦੇ ਹੋਏ ਕਿਹਾ ਕਿ ਸ਼ਰੀਫ ਨੇ ਦੱਸਿਆ ਕਿ ਜਿਸ ਡਾਕਟਰ ਨੇ ਪਹਿਲਾਂ ਉਨ੍ਹਂ ਦੀ ਜਾਂਚ ਕੀਤੀ ਸੀ, ਉਸ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਸਿਰਫ ਸਿਹਤ ਦੀ ਜਾਂਚ ਅਤੇ ਉਸ ਨੂੰ ਪ੍ਰਮਾਣਿਤ ਕਰਨ ਲਈ ਭੇਜਿਆ ਜਾਂਦਾ ਹੈ।

ਡਾਕਟਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੁਰੂ ਕਰਨ ਨੂੰ ਲੈ ਕੇ ਕੋਈ ਸ਼ੱਕ ਨਹੀਂ ਹੈ। ਨੈਸ਼ਨਲ ਅਸੈਂਬਲੀ ਵਿਚ ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਸ਼ਰੀਫ ਦੀ ਸਿਹਤ ਸਬੰਧੀ ਜ਼ਰੂਰਤਾਂ ਨਾਲ ਜੁੜੀਆਂ ਚਿੰਤਾਵਾਂ ਨੂੰ ਲੈ ਕੇ ਸਰਕਾਰ ਦੀ ਅਸਫਲਤਾ ਖੇਦਜਨਕ ਹੈ। ਉਨ੍ਹਾਂ ਨੇ ਕਿਹਾ ਕਿ ਇਹ ਦੁੱਖ ਦੀ ਗੱਲ ਹੈ ਕਿ ਤਿੰਨ ਵਾਰ ਪ੍ਰਧਾਨ ਮੰਤਰੀ ਰਹੇ ਵਿਅਕਤੀ ਦੇ ਇਲਾਜ ਨੂੰ ਸਿਆਸੀ ਮੁੱਦਾ ਬਣਾਇਆ ਜਾ ਰਿਹਾ ਹੈ। ਜ਼ੁਲਮ ਖਤਮ ਹੋਣੇ ਚਾਹੀਦੇ ਹਨ। ਸ਼ਹਿਬਾਜ਼ ਦਾ ਇਹ ਬਿਆਨ ਪੰਜਾਬ ਸਰਕਾਰ ਵਲੋਂ ਸਾਬਕਾ ਪ੍ਰਧਾਨ ਮੰਤਰੀ ਨੂੰ ਲਿਖੇ ਉਸ ਖਤ ਤੋਂ ਬਾਅਦ ਆਇਆ ਹੈ ਜਿਸ ਵਿਚ ਕਿਹਾ ਗਿਆ ਕਿ ਉਹ ਲਾਹੌਰ ਵਿਚ ਆਪਣੀ ਪਸੰਦ ਦੇ ਕਿਸੇ ਵੀ ਹਸਪਤਾਲ ਵਿਚ ਇਲਾਜ ਕਰਵਾ ਸਕਦੇ ਹਨ। ਸ਼ਰੀਫ ਨੇ ਪਰਿਵਾਰ ਦੇ ਮੈਂਬਰਾਂ ਨੂੰ ਅਪੀਲ ਕਰਨ ਦੇ ਬਾਵਜੂਦ ਇਲਾਜ ਲਈ ਹਸਪਤਾਲ ਜਾਣ ਤੋਂ ਬੁੱਧਵਾਰ ਨੂੰ ਮਨਾਂ ਕਰਦੇ ਹੋਏ ਕਿਹਾ ਸੀ ਕਿ ਉਹ ਇਲਾਜ ਦੇ ਨਾਂ 'ਤੇ ਸਰਕਾਰ ਵਲੋਂ ਕੀਤੀ ਜਾ ਰਹੀ ਰਾਜਨੀਤੀ ਦੀ ਬਜਾਏ ਸਨਮਾਨਜਨਕ ਮੌਤ ਪਸੰਦ ਕਰਨਗੇ।


Sunny Mehra

Content Editor

Related News