ਫਰੇਜ਼ਰ ਵੈਲੀ ਦੇ ਹੜ੍ਹ ਪੀੜਤਾਂ ਲਈ 20 ਹਜ਼ਾਰ ਡਾਲਰ ਦੀ ਰਾਸ਼ੀ ਵੰਡੀ ਗਈ : ਅਰਸ਼ ਕਲੇਰ

Saturday, Feb 07, 2026 - 10:33 AM (IST)

ਫਰੇਜ਼ਰ ਵੈਲੀ ਦੇ ਹੜ੍ਹ ਪੀੜਤਾਂ ਲਈ 20 ਹਜ਼ਾਰ ਡਾਲਰ ਦੀ ਰਾਸ਼ੀ ਵੰਡੀ ਗਈ : ਅਰਸ਼ ਕਲੇਰ

ਵੈਨਕੂਵਰ (ਮਲਕੀਤ ਸਿੰਘ) : ਸਾਲ 2025 ਦੇ ਦਸੰਬਰ ਮਹੀਨੇ ਦੌਰਾਨ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਫਰੇਜ਼ਰ ਵੈਲੀ 'ਚ ਆਏ ਹੜ੍ਹਾਂ ਕਾਰਨ ਪ੍ਰਭਾਵਿਤ ਹੋਏ ਲੋਕਾਂ ਦੀ ਮਾਲੀ ਮਦਦ ਲਈ ਪ੍ਰਾਪਤ 20 ਹਜ਼ਾਰ ਡਾਲਰ ਦੀ ਰਾਸ਼ੀ ਪ੍ਰਭਾਵਿਤ ਲੋਕਾਂ ਨੂੰ ਵੰਡਣ ਲਈ ਚਾਰ ਗੁਰੂਘਰ ਅਤੇ ਇੱਕ ਮੰਦਰ ਨੂੰ ਮੁਹੱਈਆ ਕਰਵਾਈ ਗਈ ਹੈ।

ਇਹ ਵੀ ਪੜ੍ਹੋ : ਭ੍ਰਿਸ਼ਟਾਚਾਰ ਮਾਮਲੇ 'ਚ ਟੋਰਾਂਟੋ ਪੁਲਸ ਦੀ ਵੱਡੀ ਕਾਰਵਾਈ! ਕਈ ਮੁਲਾਜ਼ਮ ਗ੍ਰਿਫ਼ਤਾਰ

ਇਹ ਜਾਣਕਾਰੀ ਸਾਂਝੀ ਕਰਦਿਆਂ ਐਫਸਫੋਰਡ ਸਕੂਲ ਦੇ ਟਰੱਸਟੀ ਅਤੇ ਨੌਜਵਾਨ ਸਮਾਜ ਸੇਵੀ ਅਰਸ਼ ਕਲੇਰ ਨੇ ਦੱਸਿਆ ਕਿ ਕਿ ਇਹ ਰਕਮ ਐਫਸਫੋਰਡ ਕਮਿਊਨਿਟੀ ਫਾਊਂਡੇਸ਼ਨ ਵੱਲੋਂ ਮੁਹੱਈਆ ਕਰਵਾਈ ਗਈ ਸੀ ਅਤੇ ਸਾਰਿਆਂ ਦੇ ਸਹਿਯੋਗ ਨਾਲ ਇਹ ਰਕਮ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ, ਕਲਗੀਧਰ ਦਰਬਾਰ ਸੁਸਾਇਟੀ, ਖਾਲਸਾ ਦੀਵਾਨ ਸੁਸਾਇਟੀ ਅਤੇ ਫਰੇਜ਼ਰ ਵੈਲੀ ਹਿੰਦੂ ਕਲਚਰ ਸੁਸਾਇਟੀ ਦੇ ਮਾਤਾ ਵੈਸ਼ਨੋ ਮੰਦਰ ਦੇ ਪ੍ਰਬੰਧਕਾਂ ਨੂੰ ਬਰਾਬਰ ਵੰਡ ਦਿੱਤੀ ਗਈ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਰੇਨੀ ਕਲੇਪਣ, ਅਭੀਤੇਜ ਸਿੰਘ ਹੰਸ, ਹਰਸ਼ਦੀਪ ਸਿੰਘ ਬਰਾੜ, ਬਲਨੀਤ ਕੌਰ ਤੂਰ, ਅਰਜਨ ਸਿੰਘ ਧਾਲੀਵਾਲ, ਜਨਨਦੀਪ ਸਿੰਘ ਗਰੇਵਾਲ ਅਤੇ ਗੁਰਵੀਰ ਸਿੰਘ ਮਾਨ ਵੀ ਹਾਜ਼ਰ ਸਨ।


author

Sandeep Kumar

Content Editor

Related News