ਕੋਵਿਡ-19 : ਗੂਗਲ ਨੇ ਅਕਤੂਬਰ ਤੱਕ ਮੁਲਾਜ਼ਮਾਂ ਦੇ ਦਫ਼ਤਰ ਆਉਣ 'ਤੇ ਲਾਈ ਪਾਬੰਦੀ

Thursday, Jul 29, 2021 - 01:08 AM (IST)

ਇੰਟਰਨੈਸ਼ਨਲ ਡੈੱਸਕ- ਗੂਗਲ ਸੀ. ਈ. ਓ. ਸੁੰਦਰ ਪਿਚਾਈ ਨੇ ਕਿਹਾ ਕਿ ਕੰਪਨੀ ਨਵੇਂ ਕੋਵਿਡ-19 ਦੇ ਪ੍ਰਕੋਪ ਵਿਚਕਾਰ ਮੁਲਾਜ਼ਮਾਂ ਦੇ ਦਫਤਰ 'ਚ ਵਾਪਸੀ ਦੇ ਸਮੇਂ ਨੂੰ 18 ਅਕਤੂਬਰ ਤੱਕ ਵਧਾ ਰਹੀ ਹੈ। ਬੁੱਧਵਾਰ ਮੁਲਾਜ਼ਮਾਂ ਨੂੰ ਭੇਜੀ ਇਕ ਈਮੇਲ 'ਚ ਪਿਚਾਈ ਨੇ ਕਿਹਾ ਕਿ ਕੰਪਨੀ ਦੇ ਦਫਤਰ ਆਉਣ ਵਾਲੇ ਹਰ ਇਕ ਵਿਅਕਤੀ ਦਾ ਟੀਕਾਕਰਨ ਜ਼ਰੂਰੀ ਹੋਵੇਗਾ। ਜਿਸ ਦੀ ਸ਼ੁਰੂਆਤ ਅਮਰੀਕਾ ਆਉਣ ਵਾਲੇ ਹਫਤਿਆਂ 'ਚ ਕੀਤੀ ਜਾਵੇਗੀ। 

ਇਹ ਵੀ ਪੜ੍ਹੋ-  ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲਿਖੀ ਚਿੱਠੀ, ਕਰਤਾਰਪੁਰ ਲਾਂਘਾ ਖੋਲ੍ਹਣ ਦੀ ਕੀਤੀ ਮੰਗ
ਪਿਚਾਈ ਦਾ ਇਹ ਨੋਟਿਸ 130,000 ਤੋਂ ਵੱਧ ਮੁਲਾਜ਼ਮਾਂ ਦੀ ਮਹਾਮਾਰੀ ਦੌਰਾਨ ਦਫਤਰਾਂ 'ਚ ਵਾਪਸੀ 'ਤੇ ਦੂਸਰੀ ਵਾਰ ਕੀਤੀ ਦੇਰੀ ਨੂੰ ਦਰਸਾਉਂਦਾ ਹੈ। ਇਸ ਤੋਂ ਪਹਿਲਾਂ ਦਸੰਬਰ 'ਚ ਗੂਗਲ ਨੇ 1 ਸਤੰਬਰ ਤੋਂ ਦਫਤਰਾਂ 'ਚ ਮੁਲਾਜ਼ਮਾਂ ਦੀ ਵਾਪਸੀ 'ਚ ਦੇਰੀ ਕੀਤੀ ਸੀ। ਉਸ ਸਮੇਂ ਮੁਲਾਜ਼ਮ ਹਫਤੇ 'ਚ ਘੱਟ ਤੋਂ ਘੱਟ ਤਿੰਨ ਦਿਨ ਲਈ ਵਿਅਕਤੀਗਤ ਰੂਪ 'ਚ ਕੰਮ ਕਰਦੇ ਸਨ ਅਤੇ ਰਿਪੋਰਟ ਦਿੰਦੇ ਸਨ। 

ਇਹ ਵੀ ਪੜ੍ਹੋ- ਮਲਟੀ ਕਰੋੜ ਇਰੀਗੇਸ਼ਨ ਸਕੈਮ ਮਾਮਲੇ 'ਚ ED ਨੇ 42 ਕਰੋੜ ਰੁਪਏ ਦੀ ਜਾਇਦਾਦ ਕੀਤੀ ਅਟੈਚ
ਦਫਤਰ ਮੁਲਾਜ਼ਮਾਂ ਨੂੰ ਘੱਟ ਤੋਂ ਘੱਟ ਸਤੰਬਰ ਦੇ ਸ਼ੁਰੂ ਤੱਕ ਘਰ ਤੋਂ ਕੰਮ ਕਰਨ ਦੀ ਆਗਿਆ ਮਿਲੀ ਸੀ ਜੋ ਕਿ ਮੰਗਲਵਾਰ ਤੱਕ ਭਾਵ ਅਜੇ ਵੀ ਟਰੈਕ 'ਤੇ ਹੈ। ਪਿਚਾਈ ਨੇ ਆਪਣੇ ਈਮੇਲ 'ਚ ਕਿਹਾ ਕਿ ਅਸੀਂ ਇਸ ਗੱਲ 'ਤੇ ਉਤਸ਼ਾਹਿਤ ਹਾਂ ਕਿ ਅਸੀਂ ਆਪਣੇ ਕੈਂਪਸ ਨੂੰ ਦੁਬਾਰਾ ਖੋਲ੍ਹਣਾਂ ਸ਼ੁਰੂ ਕਰ ਦਿੱਤਾ ਹੈ ਅਤੇ ਉਨ੍ਹਾਂ ਗੂਗਲਰਸ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਜੋ ਕਿ ਸੁਰੱਖਿਅਤ ਮਹਿਸੂਸ ਕਰਨ ਵਾਲੀਆਂ ਸਾਈਟਾਂ 'ਤੇ ਆਉਣਾ ਜਾਰੀ ਰੱਖਦੇ ਹਨ। ਉਸੇ ਵੇਲੇ ਮੰਨਿਆਂ ਜਾਂਦਾ ਹੈ ਕਿ ਕਈ ਗੂਗਲਰਸ ਡੈਲਟਾ ਸੰਸਕਰਣ ਦੇ ਕਾਰਨ ਆਪਣੇ ਸਮੁਦਾਵਾਂ 'ਚ ਸਪਾਈਕਸ ਦੇਖ ਰਹੇ ਹਨ ਅਤੇ ਦਫਤਰ ਆਉਣ ਨੂੰ ਲੈ ਕੇ ਚਿੰਤਤ ਹਨ। ਪਿਚਾਈ ਨੇ ਕਿਹਾ ਕਿ ਕੰਪਨੀ ਡਾਟਾ ਦੀ ਧਿਆਨ ਨਾਲ ਨਿਗਰਾਨੀ ਕਰੇਗੀ ਅਤੇ ਮੁਲਾਜ਼ਮਾਂ ਨੂੰ ਦਫਤਰ ਯੋਜਨਾਵਾਂ 'ਚ ਤਬਦੀਲੀ ਕਰਨ ਤੋਂ 30 ਦਿਨ ਪਹਿਲਾਂ ਦੱਸ ਦਿੱਤਾ ਜਾਵੇਗਾ।


Bharat Thapa

Content Editor

Related News