ਅਮਰੀਕਾ ''ਚ ‘ਬਲੈਕਆਊਟ’ ਦਾ ਖਤਰਾ

Monday, Apr 13, 2026 - 11:19 PM (IST)

ਅਮਰੀਕਾ ''ਚ ‘ਬਲੈਕਆਊਟ’ ਦਾ ਖਤਰਾ

ਵਾਸ਼ਿੰਗਟਨ - ਅਮਰੀਕਾ ਵਰਤਮਾਨ ਵਿਚ ਇਕ ਗੰਭੀਰ ਬਿਜਲੀ ਸੰਕਟ ਵੱਲ ਵਧ ਰਿਹਾ ਹੈ, ਜਿਸ ਨੂੰ ਮਾਹਿਰ ਸਪਲਾਈ ਅਤੇ ਮੰਗ ਦੇ ਵਿਚਕਾਰ ਵਧਦੇ ਅਸੰਤੁਲਨ ਦਾ ਨਤੀਜਾ ਮੰਨ ਰਹੇ ਹਨ। ਤਾਜ਼ਾ ਰਿਪੋਰਟਾਂ ਅਨੁਸਾਰ, ਆਉਣ ਵਾਲੇ ਪੰਜ ਸਾਲਾਂ ਵਿਚ ਗਰਿੱਡ ਦੇ ਫੇਲ ਹੋਣ ਅਤੇ ਵੱਡੇ ਪੱਧਰ ’ਤੇ ਬਲੈਕਆਊਟ ਦਾ ਖਤਰਾ ਕਾਫ਼ੀ ਜ਼ਿਆਦਾ ਹੈ। ਏ.ਆਈ. ਡੇਟਾ ਸੈਂਟਰਾਂ ਕਾਰਨ ਬਿਜਲੀ ਦੀ ਖਪਤ ਬਹੁਤ ਜ਼ਿਆਦਾ ਵਧ ਗਈ ਹੈ। ਅਨੁਮਾਨ ਹੈ ਕਿ 2028 ਤੱਕ ਡੇਟਾ ਸੈਂਟਰ ਅਮਰੀਕਾ ਦੀ ਕੁੱਲ ਬਿਜਲੀ ਦਾ 12 ਫੀਸਦੀ ਤੱਕ ਉਪਯੋਗ ਕਰਨਗੇ। ਅਮਰੀਕੀ ਬਿਜਲੀ ਗਰਿੱਡ ਦਾ ਵੱਡਾ ਹਿੱਸਾ ਦਹਾਕਿਆਂ ਪੁਰਾਣਾ ਹੈ, ਜੋ ਮੌਜੂਦਾ ਲੋਡ ਅਤੇ ਖਰਾਬ ਮੌਸਮ ਨੂੰ ਝੱਲਣ ਦੇ ਯੋਗ ਨਹੀਂ ਹੈ। ਭਿਅਾਨਕ ਗਰਮੀ ਅਤੇ ਸਰਦੀਆਂ ਦੇ ਤੂਫਾਨ ਗਰਿੱਡ ’ਤੇ ਬਹੁਤ ਜ਼ਿਆਦਾ ਦਬਾਅ ਪਾਉਂਦੇ ਹਨ, ਜਿਸ ਨਾਲ ਇਸ ਦੇ ਫੇਲ ਹੋਣ ਦਾ ਖਤਰਾ ਵਧ ਜਾਂਦਾ ਹੈ।
 


author

Inder Prajapati

Content Editor

Related News