ਕੈਨੇਡਾ 'ਚ ਰਹਿ ਰਹੇ ਭਾਰਤੀਆਂ ਨੂੰ ਨਵੇਂ ਸਾਲ ਤੋਂ ਪਹਿਲਾਂ ਮਿਲੀ ਵੱਡੀ ਖ਼ੁਸ਼ਖਬਰੀ

Saturday, Dec 30, 2023 - 11:21 PM (IST)

ਇੰਟਰਨੈਸ਼ਨਲ ਡੈਸਕ: ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ਲਈ ਸਾਲ 2023 ਉਤਾਰ-ਚੜ੍ਹਾਅ ਨਾਲ ਭਰਿਆ ਰਿਹਾ। ਕੈਨੇਡਾ 'ਚ ਖ਼ਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਝਰ ਦੇ ਮਾਰੇ ਜਾਣ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ 'ਚ ਤਣਾਅ ਵਧ ਗਿਆ ਸੀ। ਇਸ ਵਿਚਾਲੇ ਹੁਣ ਖ਼ਬਰਾਂ ਆ ਰਹੀਆਂ ਹਨ ਕਿ ਭਾਰਤ ਨੇ ਕੈਨੇਡਾ ਵਿਚ ਦੋ ਨਵੇਂ ਕੌਂਸਲੇਟ ਖੋਲ੍ਹਣ ਦਾ ਐਲਾਨ ਕੀਤਾ ਹੈ। ਇਹ ਦੂਤਾਵਾਸ ਨੋਵਾ ਸਕੋਸ਼ੀਆ ਖੇਤਰ ਲਈ ਮਿਸੀਸਾਗਾ ਅਤੇ ਹੈਲੀਫੈਕਸ ਵਿਚ ਖੋਲ੍ਹੇ ਜਾਣਗੇ। ਨਵੇਂ ਦੂਤਾਵਾਸ 1 ਜਨਵਰੀ 2024 ਤੋਂ ਕੰਮ ਕਰਨਾ ਸ਼ੁਰੂ ਕਰ ਦੇਣਗੇ। ਵੀਜ਼ਾ, ਪਾਸਪੋਰਟ ਤੋਂ ਲੈ ਕੇ OCI ਤੱਕ ਸਾਰੀਆਂ ਸਹੂਲਤਾਂ ਇਨ੍ਹਾਂ ਕੇਂਦਰਾਂ 'ਤੇ ਉਪਲਬਧ ਹੋਣਗੀਆਂ। ਟੋਰਾਂਟੋ ਸਥਿਤ ਭਾਰਤੀ ਦੂਤਾਵਾਸ ਨੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ - ਫਰਾਂਸ 'ਚ ਰੋਕੇ ਗਏ ਪੰਜਾਬੀਆਂ ਦੇ ਮਾਮਲੇ 'ਚ CM ਮਾਨ ਨੇ ਜਾਰੀ ਕੀਤੀਆਂ ਹਦਾਇਤਾਂ, ਪੰਜਾਬ ਪੁਲਸ ਨੇ ਅਰੰਭੀ ਜਾਂਚ

ਦੱਸ ਦੇਈਏ ਕਿ ਕੈਨੇਡਾ ਨੇ ਖ਼ਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ 'ਚ ਭਾਰਤ ਦਾ ਹੱਥ ਹੋਣ ਦਾ ਦੋਸ਼ ਲਗਾਇਆ ਸੀ। ਭਾਰਤ ਨੇ ਕੈਨੇਡਾ ਦੇ ਦੋਸ਼ਾਂ ਨੂੰ ਬੇਬੁਨਿਆਦ ਅਤੇ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ ਸੀ। ਕੈਨੇਡਾ ਨੇ ਇਕ ਭਾਰਤੀ ਅਧਿਕਾਰੀ ਨੂੰ ਕੱਢ ਦਿੱਤਾ ਸੀ। ਬਦਲੇ ਵਿਚ ਭਾਰਤ ਨੇ ਵੀ ਕੈਨੇਡੀਅਨ ਡਿਪਲੋਮੈਟਸ ਨੂੰ ਕੱਢ ਦਿੱਤਾ ਸੀ।

PunjabKesari

ਭਾਰਤ ਨੇ ਦੂਤਾਵਾਸਾਂ ਵਿਚ ਬਰਾਬਰ ਦੀ ਹਿੱਸੇਦਾਰੀ 'ਤੇ ਦਿੱਤਾ ਜ਼ੋਰ

ਭਾਰਤ ਨੇ ਕੈਨੇਡਾ ਨੂੰ 10 ਅਕਤੂਬਰ ਤਕ ਆਪਣੇ 40 ਡਿਪਲੋਮੈਟਾਂ ਨੂੰ ਵਾਪਸ ਬੁਲਾਉਣ ਲਈ ਕਿਹਾ ਸੀ। ਭਾਰਤ ਨੇ ਇਹ ਵੀ ਕਿਹਾ ਕਿ ਜੇਕਰ ਕੈਨੇਡਾ ਅਜਿਹਾ ਨਹੀਂ ਕਰਦਾ ਤਾਂ ਇਨ੍ਹਾਂ ਡਿਪਲੋਮੈਟਾਂ ਨੂੰ ਭਾਰਤ ਵਿਚ ਕੂਟਨੀਤਕ ਛੋਟ ਨਹੀਂ ਮਿਲੇਗੀ। ਕੈਨੇਡਾ 'ਚ ਭਾਰਤ ਦੇ ਘੱਟ ਡਿਪਲੋਮੈਟ ਹਨ ਅਤੇ ਮੋਦੀ ਸਰਕਾਰ ਨੇ ਹੁਣ ਕੈਨੇਡਾ ਨੂੰ ਵੀ ਇੰਨੇ ਹੀ ਡਿਪਲੋਮੈਟ ਰੱਖਣ ਲਈ ਕਿਹਾ ਹੈ।

ਇਹ ਖ਼ਬਰ ਵੀ ਪੜ੍ਹੋ - ਸੜਕ ਵਿਚਾਲੇ ਪੁਲ਼ ਥੱਲੇ ਫੱਸ ਗਿਆ ਹਵਾਈ ਜਹਾਜ਼, ਸੈਲਫ਼ੀਆਂ ਲੈਣ ਲਈ ਭੀੜ ਨੇ ਪਾਇਆ ਘੇਰਾ, ਵੇਖੋ ਵੀਡੀਓ

ਕੈਨੇਡਾ ਦੇ ਹਾਈ ਕਮਿਸ਼ਨ ਵਿਚ ਭਾਰਤ ਨਾਲੋਂ ਕਈ ਜ਼ਿਆਦਾ ਡਿਪਲੋਮੈਟ ਸਨ ਅਤੇ ਇਸ ਦਾ ਕਹਿਣਾ ਹੈ ਕਿ ਕੈਨੇਡਾ ਵਿਚ ਰਹਿ ਰਹੇ ਭਾਰਤੀ ਮੂਲ ਦੇ 13 ਲੱਖ ਲੋਕਾਂ ਲਈ ਇਹ ਜ਼ਰੂਰੀ ਹੈ। ਇਹ ਉਨ੍ਹਾਂ ਲਈ ਕਾਉਂਸਲਰ ਪਹੁੰਚ ਪ੍ਰਾਪਤ ਕਰਨਾ ਆਸਾਨ ਬਣਾਉਂਦਾ ਹੈ। ਇਕ ਕੈਨੇਡੀਅਨ ਵਿਅਕਤੀ ਨੇ ਦੱਸਿਆ ਕਿ ਭਾਰਤ ਨੇ ਇਨ੍ਹਾਂ ਵਿਚੋਂ 40 ਲੋਕਾਂ ਨੂੰ ਵਾਪਸ ਜਾਣ ਲਈ ਕਿਹਾ ਹੈ। ਭਾਰਤ ਦੇ ਜਵਾਬੀ ਹਮਲੇ ਤੋਂ ਬਾਅਦ ਕੈਨੇਡਾ ਨੇ ਅਕਤੂਬਰ ਵਿਚ 41 ਡਿਪਲੋਮੈਟਾਂ ਨੂੰ ਵਾਪਸ ਬੁਲਾ ਲਿਆ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News